ਮੋਗਾ, (ਬਿੰਦਾ, ਕਸ਼ਿਸ਼)- ਸਿਵਲ ਸਰਜਨ ਮੋਗਾ ਵੱਲੋਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਕੀਤੀ ਗਈ ਮੀਟਿੰਗ ਦੇ ਸਾਰਥਕ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਮੌਸਮੀ ਬੀਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਮੋਗਾ ਦੀ ਮਦਦ ਨਾਲ ਜੁਟ ਗਈਆਂ ਹਨ। ਇਸ ਸਬੰਧੀ ਅੱਜ ਮੋਗਾ ਯੂਥ ਵੈੱਲਫੇਅਰ ਕਲੱਬ ਵੱਲੋਂ ਪ੍ਰਧਾਨ ਨੀਰਜ ਬਠਲਾ ਦੀ ਅਗਵਾਈ 'ਚ ਕਲੱਬ ਮੈਂਬਰਾਂ ਵੱਲੋਂ ਸਰਕਾਰੀ ਪਾਰਕ ਭੀਮ ਨਗਰ, ਪ੍ਰਾਇਮਰੀ ਸਕੂਲ, ਸ਼੍ਰੀ ਰਾਮ ਧਰਮਸ਼ਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ਼ਿਵ ਮੰਦਰ ਤੇ ਕੱਪੜਾ ਮਾਰਕੀਟ 'ਚ ਡੇਂਗੂ ਪ੍ਰਤੀ ਜਾਗਰੂਕਤਾ ਪੋਸਟਰ ਲਾਏ ਗਏ।
ਪ੍ਰਧਾਨ ਨੀਰਜ ਬਠਲਾ ਨੇ ਲੋਕਾਂ ਨੂੰ ਡੇਂਗੂ ਫੈਲਣ ਦੇ ਕਾਰਨਾਂ, ਇਸ ਤੋਂ ਬਚਾਅ ਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਘਰਾਂ ਅੰਦਰ ਅਤੇ ਬਾਹਰ ਸਾਫ ਪਾਣੀ ਖੜ੍ਹਾ ਨਾ ਹੋਣ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਕਾਰਜ 'ਚ ਸਿਹਤ ਵਿਭਾਗ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਦੇ ਕੈਸ਼ੀਅਰ ਦੀਪਕ ਮਿਗਲਾਨੀ, ਬਿੱਲਾ ਧਮੀਜਾ, ਬੰਟੀ ਅਨੇਜਾ, ਸੰਜੇ ਕੋਛੜ, ਕਾਲਾ ਗਾਬਾ, ਸ਼ਾਮ ਛਾਬੜਾ, ਮੋਹਿਤ ਮਿਗਲਾਨੀ ਸਮੇਤ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ।
ਮੌਸਮ ਦੇ ਬਦਲੇ ਮਿਜਾਜ਼ ਨੇ ਕਿਸਾਨਾਂ ਨੂੰ ਲਾਇਆ ਧੁੜਕੂ
NEXT STORY