ਅੰਮ੍ਰਿਤਸਰ (ਨੀਰਜ)- ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ 153 ਕਿਲੋਮੀਟਰ ਲੰਮੇ ਖ਼ੇਤਰ ਵਿਚ ਸੰਘਣੀ ਧੁੰਦ ਅਤੇ ਪ੍ਰਦੂਸ਼ਣ ਕਾਰਨ ਜ਼ੀਰੋ ਵਿਜ਼ੀਬਿਲਟੀ ਹੋ ਚੁੱਕੀ ਹੈ, ਜੋ ਇਸ ਸਮੇਂ ਬੀ. ਐੱਸ. ਐੱਫ. ਲਈ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਹਾਲਾਂਕਿ ਬੀ. ਐੱਸ. ਐੱਫ. ਦੇ ਜਵਾਨ ਸਰਦੀ ਅਤੇ ਧੁੰਦ ਦੇ ਮੌਸਮ ਵਿਚ ਨਜਿੱਠਣਾ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਪਰ ਧੁੰਦ ਦੀ ਆੜ ਨੂੰ ਲੈ ਕੇ ਇਨ੍ਹਾਂ ਦਿਨਾਂ ’ਚ ਸਮੱਗਲਰਾਂ ਵਲੋਂ ਵੀ ਆਪਣੀ ਡਰੋਨ ਦੀ ਮੂਵਮੈਂਟ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ, ਕਿਉਂਕਿ ਸੰਘਣੀ ਧੁੰਦ ਕਾਰਨ ਜਿੱਥੇ ਪੰਜ ਫੁੱਟ ਦੂਰੀ ਤੋਂ ਵੀ ਨਜ਼ਰ ਨਹੀਂ ਆਉਂਦਾ ਹੈ, ਉਥੇ ਕਈ 100 ਮੀਟਰ ਉੱਚੇ ਉੱਡ ਰਹੇ ਡਰੋਨ ਦੀ ਟ੍ਰੇਸ ਕਰ ਪਾਉਂਣਾ ਆਸਾਨ ਨਹੀਂ ਰਹਿੰਦਾ ਹੈ।
ਹਾਲਾਂਕਿ ਬੀ. ਐੱਸ. ਐੱਫ. ਕੋਲ ਨਾਈਟ ਵੀਜਿਨ ਡਿਵਾਂਈਸ ਅਤੇ ਧੁੰਦ ’ਚ ਦੇਖਣ ਵਾਲੇ ਅਤਿਆਧੁਨਿਕ ਉਪਕਰਨ ਹਨ, ਪਰ ਫਿਰ ਵੀ ਇਨ੍ਹਾਂ ਦਿਨਾਂ ਵਿਚ ਬੀ. ਐੱਸ. ਐੱਫ. ਦਾ ਕੰਮ ਬਾਕੀ ਦਿਨਾਂ ਦੇ ਮੁਕਾਬਲੇ ਵਿਚ ਦੁੱਗਣਾ ਜ਼ਿਆਦਾ ਵੱਧ ਜਾਂਦਾ ਹੈ। ਬੀ. ਓ. ਪੀ. ਘੋਗਾ ਇਲਾਕੇ ਵਿਚ ਵੀ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਦੇਰ ਰਾਤ ਨੂੰ ਬੀ. ਓ. ਪੀ. ਘੋਗਾ ਦੇ ਇਲਾਕੇ ’ਚ ਦੋ ਭਾਰਤੀ ਸਮੱਗਲਰਾਂ ਨੂੰ 3 ਕਰੋੜ ਦੀ ਹੈਰੋਇਨ ਨਾਲ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ, ਜਦੋਂ ਉਹ ਪਾਕਿਸਤਾਨੀ ਡਰੋਨ ਦੀ ਸੁੱਟੀ ਗਈ ਹੈਰੋਇਨ ਦੀ ਪੇਖ ਨੂੰ ਪ੍ਰਾਪਤ ਕਰ ਕੇ ਰੱਫੂਚੱਕਰ ਹੋਣ ਦੀ ਕੋਸਿਸ਼ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਵੱਲੋਂ ਸਮੱਗਲਰਾਂ ਦੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਸਮੱਗਲਰ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਲੈ ਕੇ ਵਾਪਸ ਪਰਤ ਰਹੇ ਸਨ ਪਰ ਬੀ. ਐੱਸ. ਐੱਫ. ਨੂੰ ਚਕਮਾ ਦੇਣ ’ਚ ਅਸਫ਼ਲ ਰਹੇ। ਫਿਲਹਾਲ ਸਮੱਗਲਰਾਂ ਦੇ ਹੋਰ ਸਾਥੀਆਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਥੇ ਸੰਵੇਦਨਸ਼ੀਲ ਓ. ਬੀ. ਪੀਜ਼ ’ਤੇ ਬੀ. ਐੱਸ. ਐੱਫ. ਨੇ ਨਫ਼ਰੀ ਵਧਾ ਦਿੱਤੀ ਹੈ।
ਸ਼ਿਵ ਸੈਨਾ ਨੇਤਾ ਦੇ ਭਰਾ ਦਾ ਕਤਲ ਕਰਨ ਵਾਲੇ ਮੁਲਜ਼ਮ ਸਮੇਤ 6 ਕਾਬੂ, ਭਾਰੀ ਅਸਲਾ ਬਰਾਮਦ
ਸੰਵੇਦਨਸ਼ੀਲ ਬੀ. ਓ. ਪੀਜ਼ ’ਚ ਵਧਾਈ ਜਵਾਨਾਂ ਦੀ ਨਫ਼ਰੀ
ਧੁੰਦ ਦੇ ਮੌਸਮ ਅਤੇ ਸਮੱਗਲਰਾਂ ਦੀਆਂ ਗਤੀਵਿਧੀਆਂ ਵੱਧਣ ਕਾਰਨ ਬੀ. ਐੱਸ. ਐੱਫ. ਵੱਲੋਂ ਵੀ ਪਾਕਿਸਤਾਨੀ ਸਰਹੱਦ ਨਾਲ ਲੱਗਦੇ ਸੰਵੇਦਨਸ਼ੀਲ ਬੀ. ਓ. ਪੀਜ਼ ’ਤੇ ਜਵਾਨਾਂ ਦੀ ਨਫ਼ਰੀ ਵਧਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਸੰਵੇਦਨੀਸ਼ੀਲ ਬੀ. ਓ. ਪੀਜ਼ ਉਹ ਹੈ, ਜੋ ਸਰਹੱਦ ਕੰਡਿਆਲੀ ਤਾਰ ਦੇ ਬਿਲਕੁਲ ਨੇੜੇ ਹੈ ਅਤੇ ਕੰਡਿਆਲੀ ਤਾਰ ਦੇ ਮਹਿਜ਼ 50 ਤੋਂ 100 ਫੁੱਟ ਦੂਰੀ ’ਤੇ ਹੈ। ਬੀ. ਓ. ਪੀ ਧਨੋਆ ਖੁਦ, ਧਨੋਆ ਕਲਾਂ, ਬੈਰੋਪਾਲ ਆਦਿ ਅਜਿਹੀਆਂ ਬੀ. ਓ. ਪੀਜ਼ ਹਨ, ਜਿੱਥੇ ਸਮੱਗਲਰਾਂ ਦੀਆਂ ਗਤੀਵਿਧੀਆਂ ਕਾਫ਼ੀ ਦੇਖਣ ਨੂੰ ਮਿਲੀਆਂ ਹਨ।
ਇਕ ਮਹੀਨੇ ’ਚ ਗ੍ਰਿਫ਼ਤਾਰ ਕੀਤੇ 8 ਭਾਰਤੀ ਸਮੱਗਲਰ
ਸਰਹੱਦੀ ਇਲਾਕਿਆਂ ’ਚ ਕਿਸ ਤਰ੍ਹਾਂ ਦੇ ਲੋਕ ਸਮੱਗਲਿੰਗ ਦੇ ਕਾਲੇ ਧੰਦੇ ਵਿਚ ਸ਼ਾਮਲ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਇਕ ਮਹੀਨੇ ਦੌਰਾਨ ਬੀ. ਐੱਸ. ਐੱਫ. ਵੱਲੋਂ 8 ਭਾਰਤੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਪਾਕਿਸਤਾਨੀ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਲੈਣ ਆਏ ਸਨ ਜਾਂ ਫਿਰ ਇਸ ਨੂੰ ਪ੍ਰਾਪਤ ਕਰ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਸਮੱਗਲਰਾਂ ਨੂੰ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਕੁਝ ਲੋਕਾਂ ਵੱਲੋਂ ਗੁਪਤ ਸੂਚਨਾ ਦਿੱਤੀ ਜਾਂਦੀ ਹੈ, ਇਹ ਗੱਲ ਕਈ ਵਾਰ ਸਾਹਮਣੇ ਆ ਚੁੱਕੀ ਹੈ।
ਇਹ ਵੀ ਪੜ੍ਹੋ : ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਚੱਲ ਰਹੇ DJ ਦੌਰਾਨ 16 ਸਾਲਾ ਮੁੰਡੇ ਦਾ ਗੋਲੀਆਂ ਮਾਰ ਕੀਤਾ ਕਤਲ
ਹੁਣ ਤੱਕ ਫੜੇ ਜਾ ਚੁੱਕੇ ਹਨ 112 ਡਰੋਨ
ਸਾਲ 2023 ਦੌਰਾਨ ਪਾਕਿਸਤਾਨੀ ਡਰੋਨਾਂ ਦੀ ਮੂਵਮੈਂਟ ਨੇ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਾਲ 2023 ਦੌਰਾਨ ਬੀ. ਐੱਸ. ਐੱਫ. ਨੇ 112 ਡਰੋਨ ਜ਼ਬਤ ਕੀਤੇ ਗਏ ਹਨ, ਜਿਨ੍ਹਾਂ ਨੂੰ ਪਾਕਿਸਤਾਨੀ ਸਮੱਗਲਰਾਂ ਵੱਲੋਂ ਉਡਾਇਆ ਜਾ ਰਿਹਾ ਸੀ, ਪਰ ਬੈਟਰੀ ਖ਼ਤਮ ਹੋਣ ਕਾਰਨ ਜਾ ਫਿਰ ਬੀ.ਐੱਸ.ਐੱਫ. ਦੀ ਗੋਲੀ ਲੱਗਣ ਕਾਰਨ ਹੇਠਾਂ ਡਿੱਗ ਗਏ। ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦੇ ਆਲੇ-ਦੁਆਲੇ ਖੇਤਾਂ ਵਿਚ ਪਏ ਡਰੋਨ ਅਕਸਰ ਦੇਖੇ ਜਾ ਸਕਦੇ ਹਨ, ਜਿਸ ਬਾਰੇ ਸਥਾਨਕ ਲੋਕ ਪੁਲਸ ਨੂੰ ਸੂਚਿਤ ਕਰਦੇ ਹਨ।
ਇਨਾਮ ਦਿੱਤੇ ਜਾਣ ਦੇ ਬਾਵਜੂਦ ਨਹੀਂ ਰੁਕੀ ਸਮੱਗਲਿੰਗ
ਡਰੋਨ ਅਤੇ ਸਮੱਗਲਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਨੂੰ ਬੀ. ਐੱਸ. ਐੱਫ. ਅਤੇ ਪੁਲਸ ਵੱਲੋਂ 1 ਲੱਖ ਰੁਪਏ ਦੇ ਇਨਾਮ ਦੀ ਵਿਵਸਥਾ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਡਰੋਨਾਂ ਦੀ ਮੂਵਮੈਂਟ ਘਟੀ ਹੈ ਅਤੇ ਨਾ ਹੀ ਸਰਹੱਦੀ ਕੰਡਿਆਲੀ ਤਾਰ ਨੇੜੇ ਸਮੱਗਲਰਾਂ ਦੀਆਂ ਗਤੀਵਿਧੀਆਂ ਘਟੀਆਂ ਹਨ।
ਇਹ ਵੀ ਪੜ੍ਹੋ : ਬਟਾਲਾ 'ਚ ਵਾਪਰਿਆ ਭਿਆਨਕ ਹਾਦਸਾ, ਗੰਨਿਆਂ ਦੀ ਟਰਾਲੀ ਹੇਠ ਆਉਣ ਕਾਰਨ ਅਧਿਆਪਕਾ ਦੀ ਮੌਤ
ਸਰਹੱਦ ’ਤੇ ਅਜੇ ਵੀ ਐਂਟੀ ਡਰੋਨ ਸਿਸਟਮ ਨਹੀਂ
ਕੇਂਦਰ ਸਰਕਾਰ ਵਲੋਂ ਕਈ ਵਾਰ ਐਲਾਨ ਕੀਤਾ ਜਾ ਚੁੱਕਾ ਹੈ ਕਿ ਸਰਹੱਦ ’ਤੇ ਐਂਟੀ ਡਰੋਨ ਸਿਸਟਮ ਲਗਾਇਆ ਜਾਵੇਗਾ, ਪਰ ਇਹ ਐਲਾਨ ਅਜੇ ਤੱਕ ਲਾਗੂ ਨਹੀਂ ਹੋਇਆ ਅਤੇ ਪਾਕਿਸਤਾਨੀ ਏਜੰਸੀਆਂ ਇਸ ਦਾ ਪੂਰਾ ਫਾਇਦਾ ਉਠਾ ਰਹੀਆਂ ਹਨ। ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਜੋ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ, ਉਹ ਨਹੀਂ ਹੋ ਰਹੇ।
ਇਹ ਵੀ ਪੜ੍ਹੋ : ਛੁੱਟੀ 'ਤੇ ਆਏ ਫੌਜੀ ਦਾ ਸ਼ਰਮਨਾਕ ਕਾਰਾ, ਪ੍ਰੇਮਿਕਾ ਨਾਲ ਕਰ 'ਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ: ਬਾਈਕ ਸਵਾਰ 3 ਨੌਜਵਾਨਾਂ ਨੇ ਗੰਨ ਪੁਆਇੰਟ 'ਤੇ ਦੁੱਧ ਵਿਕਰੇਤਾ ਤੋਂ ਲੁੱਟੇ 36 ਹਜ਼ਾਰ ਰੁਪਏ, ਹੋਏ ਫ਼ਰਾਰ
NEXT STORY