ਚੰਡੀਗੜ੍ਹ— ਪੰਜਾਬ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਅਤੇ 150 ਬਲਾਕ ਸੰਮਤੀਆਂ ਲਈ 19 ਸਤੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ 22 ਸਤੰਬਰ ਨੂੰ ਹੋਵੇਗੀ ਅਤੇ ਸ਼ਾਮ ਤਕ ਸਾਰੇ ਨਤੀਜੇ ਮਿਲ ਜਾਣਗੇ। ਚੋਣ ਕਮਿਸ਼ਨ ਮੁਤਾਬਕ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਉੱਥੇ ਹੀ ਬੀਤੇ ਦਿਨ 8 ਜ਼ਿਲਿਆਂ ਦੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ 54 ਬੂਥਾਂ 'ਤੇ ਹੋਈ ਰੀਪੋਲਿੰਗ ਦਾ ਕੰਮ ਅਮਨ-ਅਮਾਨ ਨਾਲ ਮੁਕੰਮਲ ਹੋਇਆ।19 ਸਤੰਬਰ ਨੂੰ ਸੂਬੇ ਦੀਆਂ 22 ਜ਼ਿਲਾ ਪ੍ਰੀਸ਼ਦਾਂ ਤੇ 150 ਪੰਚਾਇਤ ਸੰਮਤੀਆਂ ਲਈ ਪਈਆਂ ਵੋਟਾਂ ਦੌਰਾਨ ਬੂਥਾਂ 'ਤੇ ਕਬਜ਼ੇ ਅਤੇ ਗੜਬੜੀ ਦੀਆਂ ਹੋਰ ਘਟਨਾਵਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਸੂਬਾ ਚੋਣ ਕਮਿਸ਼ਨ ਵੱਲੋਂ 54 ਪੋਲਿੰਗ ਬੂਥਾਂ 'ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਗਏ ਸਨ।19 ਸਤੰਬਰ ਨੂੰ ਵੋਟਿੰਗ ਦੀ ਪ੍ਰਤੀਸ਼ਤਤਾ ਕੁਝ ਘੱਟ ਰਹੀ ਸੀ ਪਰ ਮੁੜ ਵੋਟਾਂ ਨਾਲ ਇਹ ਅੰਕੜਾ ਕਾਫੀ ਜ਼ਿਆਦਾ ਰਿਹਾ।
ਸੂਬਾ ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 21 ਸਤੰਬਰ ਨੂੰ 79 ਫੀਸਦੀ ਤੱਕ ਵੋਟਿੰਗ ਹੋਈ।ਫਾਜ਼ਿਲਕਾ ਦੇ ਅਰਨੀਵਾਲਾ ਬੂਥ 'ਤੇ 79 ਫੀਸਦੀ ਵੋਟਾਂ ਪਈਆਂ।ਇਸੇ ਤਰ੍ਹਾਂ ਪੰਚਾਇਤ ਸੰਮਤੀ ਲੰਬੀ ਨਾਲ ਸੰਬੰਧਤ ਬੂਥਾਂ 'ਤੇ 69.79, ਗਿੱਦੜਬਾਹਾ 'ਚ 62.34, ਮਲੋਟ 'ਚ 61.28, ਮੁਕਤਸਰ 'ਚ 67.69, ਪਟਿਆਲਾ 'ਚ ਬਖਸ਼ੀਵਾਲਾ ਬੂਥ 'ਤੇ 50.99, ਖੁੱਡਾ 'ਚ 77.21, ਲੁਧਿਆਣਾ 'ਚ 70.43 ਅਤੇ ਅੰਮ੍ਰਿਤਸਰ ਖੇਤਰ 'ਚ 49.50 ਫੀਸਦੀ ਵੋਟਿੰਗ ਹੋਈ।
ਦਿਨੇ ਭੰਗ ਪੀਤੀ, ਰਾਤ ਨੂੰ ਸ਼ਰਾਬ, ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
NEXT STORY