ਚੰਡੀਗੜ੍ਹ (ਹਾਂਡਾ) : ਜ਼ੀਰਾ ਸ਼ਰਾਬ ਫੈਕਟਰੀ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਹ ਨੋਟਿਸ ਫੈਕਟਰੀ ਵੱਲੋਂ ਦਾਇਰ ਕੀਤੀ ਅਰਜ਼ੀ 'ਤੇ ਜਾਰੀ ਕੀਤਾ ਗਿਆ ਹੈ। ਅਰਜ਼ੀ 'ਚ ਮੰਗ ਕੀਤੀ ਗਈ ਹੈ ਕਿ ਫੈਕਟਰੀ 'ਚ ਬਣੀ ਇਥੇਨਾਲ ਨੂੰ ਬਾਹਰ ਕੱਢਣ ਦਾ ਰਸਤਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਮੁੰਡੇ-ਕੁੜੀ ਸਮੇਤ ਨਹਿਰ 'ਚ ਡਿੱਗੀ ਸਵਿੱਫਟ ਕਾਰ, ਮੌਕੇ ਦੀਆਂ ਤਸਵੀਰਾਂ ਆਈਆਂ ਸਾਹਮਣੇ
ਫੈਕਟਰੀ ਵੱਲੋਂ ਕਿਹਾ ਗਿਆ ਹੈ ਕਿ 8 ਲੱਖ ਲੀਟਰ ਇਥੇਨਾਲ ਫੈਕਟਰੀ 'ਚ ਮੌਜੂਦ ਹੈ। ਇਸ ਦਾ ਪ੍ਰਦੂਸ਼ਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਦਾਲਤ ਨੇ ਸਰਕਾਰ ਨੂੰ 13 ਫਰਵਰੀ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਫੈਕਟਰੀ ਦੇ ਵਕੀਲ ਪੁਨੀਤ ਬਾਲੀ ਨੇ ਫਿਰ ਦੁਹਰਾਇਆ ਕਿ ਫੈਕਟਰੀ ਬੰਦ ਕਰਨ ਲਈ ਕੋਈ ਲਿਖ਼ਤੀ ਹੁਕਮ ਨਹੀਂ ਹਨ ਅਤੇ ਐੱਨ. ਜੀ. ਟੀ. ਦੀ ਰਿਪੋਰਟ ਫੈਕਟਰੀ ਦੇ ਪੱਖ 'ਚ ਹੈ।
ਇਹ ਵੀ ਪੜ੍ਹੋ : ਪੰਜਾਬ 'ਚ Dog Bite ਦੇ ਮਾਮਲੇ ਪੂਰੇ ਦੇਸ਼ 'ਚੋਂ ਜ਼ਿਆਦਾ, ਹਾਈਕੋਰਟ ਨੇ ਮੰਗਿਆ ਜਵਾਬ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਜਵਾਨੀ ਦੀ ਬਰੂਹੇ ਪਹੁੰਚਣ ਤੋਂ ਪਹਿਲਾਂ ‘ਚਿੱਟੇ’ ਨੇ ਜਕੜਿਆ ਉੱਘਾ ਕਬੱਡੀ ਖਿਡਾਰੀ, ਓਵਰਡੋਜ਼ ਨਾਲ ਹੋਈ ਮੌਤ
NEXT STORY