ਚੰਡੀਗੜ੍ਹ : ਪੰਜਾਬ ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ 'ਚ ਦੇਸ਼ ਦੇ ਉਨ੍ਹਾਂ ਸੂਬਿਆਂ 'ਚ ਸ਼ਾਮਲ ਹੋ ਗਿਆ ਹੈ, ਜਿੱਥੇ ਇਸ ਦੇ ਸਭ ਤੋਂ ਜ਼ਿਆਦਾ ਮਾਮਲੇ ਪਾਏ ਗਏ ਹਨ। ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਸਰਕਾਰ ਅਤੇ ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ ਤੋਂ ਜਵਾਬ ਮੰਗਿਆ ਗਿਆ ਹੈ। ਹਾਈਕੋਰਟ ਵੱਲੋਂ ਪੁੱਛਿਆ ਗਿਆ ਹੈ ਕਿ ਕੁੱਤਿਆਂ ਵੱਲੋਂ ਵੱਢਣ ਦੇ ਮਾਮਲਿਆਂ ਨੂੰ ਰੋਕਣ ਲਈ ਕੀ ਕਦਮ ਚੁੱਕੇ ਗਏ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਮਨੀਸ਼ਾ ਗੁਲਾਟੀ' ਨੂੰ 'ਪੰਜਾਬ ਮਹਿਲਾ ਕਮਿਸ਼ਨ' ਦੇ ਚੇਅਰਪਰਸਨ ਦੇ ਅਹੁਦੇ ਤੋਂ ਹਟਾਇਆ
ਦਰਅਸਲ ਹਾਈਕੋਰਟ 'ਚ ਇਸ ਸਬੰਧੀ ਪਾਈ ਗਈ ਪਟੀਸ਼ਨ 'ਚ ਦੱਸਿਆ ਗਿਆ ਕਿ ਪੰਜਾਬ 'ਚ ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ ਕਾਫ਼ੀ ਜ਼ਿਆਦਾ ਹਨ। ਪਟੀਸ਼ਨਕਰਤਾ ਨੇ ਹਾਈਕੋਰਟ 'ਚ ਕਿਹਾ ਕਿ ਮਨਿਸਟਰੀ ਆਫ ਫਿਸ਼ਰੀਜ਼, ਐਨੀਮਲ ਹਸਬੈਂਡਰੀ ਐਂਡ ਡੇਅਰਿੰਗ ਵੱਲੋਂ ਜਾਰੀ ਡਾਟਾ ਦੇ ਮੁਤਾਬਕ ਦੇਸ਼ 'ਚ ਸਾਲ 2019 'ਚ 153 ਲੱਖ ਅਵਾਰਾ ਕੁੱਤੇ ਸਨ।
ਇਹ ਵੀ ਪੜ੍ਹੋ : ਪੈਲਸ 'ਚ ਚੱਲਦੀ ਵਿਆਹ ਦੀ ਪਾਰਟੀ ਦੌਰਾਨ ਮੁੰਡੇ ਵਾਲਿਆਂ ਦੇ ਉੱਡੇ ਹੋਸ਼, ਜਾਣੋ ਕੀ ਹੈ ਪੂਰਾ ਮਾਜਰਾ
ਸਾਲ 2021 'ਚ 17 ਲੱਖ ਦੇ ਲਗਭਗ ਕੁੱਤਿਆਂ ਦੇ ਵੱਢਣ ਦੇ ਮਾਮਲੇ ਦੇਸ਼ 'ਚ ਆਏ। ਪੰਜਾਬ ਦੇਸ਼ ਦੇ ਉਨ੍ਹਾਂ ਸੂਬਿਆਂ 'ਚ ਸੀ, ਜਿੱਥੇ ਕੁੱਤਿਆਂ ਦੇ ਵੱਢਣ ਦੇ ਕੇਸ ਕਾਫ਼ੀ ਜ਼ਿਆਦਾ ਸੀ। ਇਸ ਦੇ ਮੁਤਾਬਕ ਰੋਜ਼ਾਨਾ 30 ਦੇ ਲਗਭਗ ਕੇਸ ਪੰਜਾਬ 'ਚ ਆਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਬੱਡੀ ਦੇ ਬੁਲਾਰੇ ਅਮਰੀਕ ਖੋਸਾ ਕੋਟਲਾ ਦੀ ਕਾਰ 'ਤੇ ਜਾਨਲੇਵਾ ਹਮਲਾ
NEXT STORY