ਜਲੰਧਰ — ਕਿਤੇ ਤੁਸੀਂ ਵੀ ਉਨ੍ਹਾਂ ਔਰਤਾਂ 'ਚੋਂ ਤਾਂ ਨਹੀਂ ਜਿਨ੍ਹਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਪਤੀ ਉਨ੍ਹਾਂ ਨੂੰ ਹੁਣ ਉਸ ਤਰ੍ਹਾਂ ਪਿਆਰ ਨਹੀਂ ਕਰਦੇ ਜਿਵੇਂ ਵਿਆਹ ਦੇ ਬਾਅਦ ਕਰਦੇ ਸੀ...... ਜੇਕਰ ਤੁਹਾਨੂੰ ਵੀ ਕੁਝ ਇਸ ਤਰ੍ਹਾਂ ਦੀ ਸ਼ਿਕਾਇਤ ਹੈ ਤਾਂ ਪਤੀ ਨੂੰ ਭਲਾ- ਬੁਰਾ ਕਹਿਣ ਤੋਂ ਪਹਿਲਾਂ ਆਪਣੇ ਵਿਵਹਾਰ 'ਤੇ ਧਿਆਨ ਦਿਓ। ਹੋ ਸਕਦਾ ਹੈ ਕਿ ਤੁਹਾਡੀ ਹੀ ਕੁਝ ਆਦਤਾਂ ਦੇ ਕਾਰਨ ਉਹ ਤੁਹਾਡੇ ਤੋਂ ਦੂਰ ਹੋ ਗਏ ਹੋਣ।
-ਕਿਤੇ ਤੁਸੀਂ ਆਪਣੇ ਸਾਥੀ ਦੀ ਤੁਲਨਾ ਆਪਣੇ ਦੂਜੇ ਸਾਥੀ ਨਾਲ ਤਾਂ ਨਹੀਂ ਕਰਦੇ।
-ਕਿਸੇ ਨੂੰ ਵੀ ਇਹ ਪਸੰਦ ਨਹੀਂ ਹੁੰਦਾ ਕਿ ਉਸਦੀ ਤੁਲਨਾ ਕਿਸੇ ਦੂਜੇ ਵਿਅਕਤੀ ਨਾਲ ਕੀਤੀ ਜਾਵੇ।
-ਪਿਛਲੇ ਨੂੰ ਭੁਲਾ ਕੇ ਸਾਰਿਆਂ ਨੂੰ ਅੱਗੇ ਵੱਧਣਾ ਪੈਂਦਾ ਹੈ ਜੇਕਰ ਤੁਹਾਡਾ ਵਿਵਹਾਰ ਆਪਣੇ ਸਾਥੀ ਲਈ ਠੀਕ ਨਹੀਂ ਹੈ ਤਾਂ ਉਹ ਤੁਹਾਡੇ ਨਾਲ ਨਫਰਤ ਕਰਨ ਲਗੇਗਾ।
ਕੀ ਤੁਸੀਂ ਆਪਣੇ ਸਾਥੀ ਨੂੰ ਸਮਾਂ ਨਹੀਂ ਦਿੰਦੇ
-ਮੰਨਿਆ ਕਿ ਤੁਹਾਨੂੰ ਘਰ ਦੇ ਬਹੁਤ ਸਾਰੇ ਕੰਮ ਹੁੰਦੇ ਹਨ ਅਤੇ ਤੁਹਾਡੇ ਲਈ ਸਮੇਂ ਕੱਢ ਪਾਉਣਾ ਮੁਸ਼ਕਿਲ ਹੁੰਦਾ ਹੈ ਪਰ ਕਿਸੇ ਸਮੇਂ ਤੁਹਾਡੇ ਸਾਥੀ ਨੂੰ ਤੁਹਾਡੀ ਰਾਏ ਚਾਹੀਦੀ ਹੁੰਦੀ ਹੈ। ਇਸ ਤਰ੍ਹਾਂ ਤੁਹਾਡਾ ਹਰ ਸਮੇਂ ਕੱਟੇ-ਕੱਟੇ ਰਹਿਣਾ ਅਤੇ ਦੂਜੇ ਕੰਮਾਂ 'ਚ ਰੁੱਝੇ ਰਹਿਣਾ ਉਨ੍ਹਾਂ ਨੂੰ ਬੁਰਾ ਲੱਗ ਸਕਦਾ ਹੈ।
-ਜਦੋਂ ਤੁਹਾਡੇ ਦੋਹਾਂ ਵਿਚਕਾਰ 'ਇੰਟੀਮੇਂਟ' ਸਿਰਫ ਦਿਖਾਵੇ ਲਈ ਹੀ ਰਹਿ ਜਾਵੇ—ਕੋਈ ਵੀ ਆਦਮੀ ਨਹੀਂ ਚਾਹੁੰਦਾ ਕਿ ਤੁਹਾਨੂੰ ਪਿਆਰ ਅਹਿਸਾਨ ਦੀ ਤਰ੍ਹਾਂ ਮਿਲੇ। ਜੇਕਰ ਤੁਸੀਂ ਆਪਣੇ ਸਾਥੀ ਦੇ ਕੋਲ ਹੋ ਕੇ ਵੀ ਕੋਲ ਨਹੀਂ ਤਾਂ ਇਸ ਤਰ੍ਹਾਂ ਦਾ ਵਿਵਹਾਰ ਤੁਹਾਡੇ ਰਿਸ਼ਤੇ ਨੂੰ ਵਿਗਾੜ ਸਕਦਾ ਹੈ। ਇਸ ਤਰ੍ਹਾਂ ਦੇ ਮਾਮਲੇ 'ਚ ਕੋਸ਼ਿਸ਼ ਕਰੋ ਕੀ ਜਦੋਂ ਤੁਸੀਂ ਆਪਣੇ ਸਾਥੀ ਨਾਲ ਹੋਵੋ ਤਾਂ ਦੂਜੀ ਕੋਈ ਵੀ ਗੱਲ ਤੁਹਾਡੇ ਦਿਮਾਗ 'ਚ ਨਹੀਂ ਹੋਣੀ ਚਾਹੀਦੀ।
-ਸਾਥੀ ਦੇ ਕਰੀਅਰ ਨੂੰ ਮਹੱਤਵ ਨਾ ਦੇਣਾ — ਹਰ ਕਿਸੇ ਨੂੰ ਇਕ ਆਸਰੇ ਦੀ ਜ਼ਰੂਰਤ ਹੁੰਦੀ ਹੈ ਪਰ ਜੇਕਰ ਤੁਸੀਂ ਆਪਣੇ ਪਤੀ ਲਈ ਮਦਦਗਾਰ ਨਹੀਂ ਹੋ ਤਾਂ ਇਕ ਸਮੇਂ ਦੇ ਬਾਅਦ ਤੁਹਾਡੇ ਦੋਹਾਂ ਵਿਚਕਾਰ ਫਿੱਕ ਪੈ ਸਕਦੀ ਹੈ। ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਨਾ ਹੀ ਛੱਡ ਦੇਣਗੇ।
-ਆਪਣੇ ਆਪ ਦਾ ਧਿਆਨ ਦੇਣਾ ਕਦੇ ਵੀ ਬੰਦ ਨਾ ਕਰੋ— ਯਾਦ ਕਰੋਂ ਜਦੋਂ ਇਹ ਰਿਸ਼ਤਾ ਸ਼ੁਰੂ ਹੋਇਆ ਸੀ ਤਾਂ ਤੁਸੀਂ ਕਿੰਨਾ ਸੁੰਦਰ ਬਣ ਕੇ ਰਹਿੰਦੇ ਸੀ ਤਾਂ ਹੁਣ ਕਿਉਂ ਨਹੀਂ? ਤੁਹਾਡਾ ਸੁੰਦਰ ਬਣ ਕੇ ਰਹਿਣਾ ਤੁਹਾਡੇ ਪਤੀ ਨੂੰ ਹਮੇਸ਼ਾ ਪਸੰਦ ਆਏਗਾ। ਇਸ ਤਰ੍ਹਾਂ ਘਰ ਦੇ ਕੰਮਾਂ ਤੋਂ ਸਮੇਂ ਕੱਢ ਕੇ ਆਪਣੇ ਆਪ ਨੂੰ ਵੀ ਦਿਓ।
-ਕਿਤੇ ਤੁਸੀਂ ਬੇਮਤਲਬ ਸ਼ੱਕ ਤਾਂ ਨਹੀਂ ਕਰਦੇ—ਹੋ ਸਕਦਾ ਹੈ ਕਈ ਵਾਰ ਉਨ੍ਹਾਂ ਨੇ ਤੁਹਾਡਾ ਭਰੋਸਾ ਤੋੜਿਆ ਹੋਵੇ ਪਰ ਗੱਲ-ਗੱਲ 'ਤੇ ਸ਼ੱਕ ਕਰਨਾ ਵੀ ਠੀਕ ਨਹੀਂ ਹੈ । ਤੁਹਾਡੇ ਦੋਹਾਂ ਦੇ ਵਿਚਕਾਰ ਗੱਲਾਂ ਸਪਸ਼ੱਟ ਹੋਣਾ ਬਹੁਤ ਜ਼ਰੂਰੀ ਹੈ।
-ਆਪਣੇ ਸਾਥੀ ਦੀ ਪਸੰਦ-ਨਾਪਸੰਦ ਦਾ ਜ਼ਰੂਰ ਧਿਆਨ ਰੱਖੋ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਵੀ ਚੰਗਾ ਲੱਗੇਗਾ ਅਤੇ ਹੋ ਸਕਦੈ ਉਹ ਵੀ ਤੁਹਾਡੇ 'ਤੇ ਭਰੋਸਾ ਕਰਨ ਲੱਗਣ।
-ਆਪਣੇ ਵਿਆਹ ਤੋਂ ਬਾਅਦ ਵਾਲੇ ਦਿਨ ਯਾਦ ਕਰੋ ਅਤੇ ਉਸੇ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰੋ।
'ਬ੍ਰੇਕਅਪ' ਜ਼ਿੰਦਗੀ ਦਾ ਅੰਤ ਨਹੀਂ, ਦੁਨੀਆਂ ਹੋਰ ਵੀ ਹੈ ਇਸ ਦਰਦ ਤੋਂ ਇਲਾਵਾ
NEXT STORY