ਜਲੰਧਰ— ਹਰ ਮਾਤਾ-ਪਿਤਾ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ। ਇਸ ਨਾਲ ਹੀ ਬੱਚਿਆਂ ਦਾ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਨੂੰ ਸਹੀ ਮੰਜਿਲ ਤੱਕ ਪਹੁੰਚਣ 'ਚ ਮਦਦ ਮਿਲਦੀ ਹੈ। ਬੱਚਿਆਂ ਦੇ ਖਾਣ-ਪੀਣ ਤੋਂ ਲੈ ਕੇ ਰਹਿਣ-ਸਹਿਣ ਸਭ ਦੀ ਜਿੰਮੇਦਾਰੀ ਮਾਤਾ-ਪਿਤਾ ਦੀ ਹੁੰਦੀ ਹੈ ਪਰ ਕਈ ਵਾਰ ਛੋਟੀਆਂ-ਮੋਟੀਆਂ ਗੱਲਾਂ ਦੀ ਵਜ੍ਹਾ ਨਾਲ ਬੱਚਿਆਂ 'ਤੇ ਨਕਾਰਤਮਕ ਪ੍ਰਭਾਵ ਪੈਂਦਾ ਹੈ, ਜਿਸ ਨਾਲ ਬੱਚੇ ਵੱਡੇ ਹੋ ਕੇ ਜਾ ਤਾਂ ਡਰਪੋਕ ਹੋ ਜਾਂਦੇ ਹਨ ਜਾ ਉਨ੍ਹਾਂ ਨੂੰ ਕਿਸੇ ਤੋਂ ਡਰ ਨਹੀਂ ਲੱਗਦਾ। ਅਜਿਹੀ ਹਾਲਤ 'ਚ ਮਾਤਾ-ਪਿਤਾ ਨੂੰ ਕੁੱਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
- ਬੱਚਿਆਂ ਨੂੰ ਡਾਂਟਨਾ
ਕੁੱਝ ਮਾਤਾ-ਪਿਤਾ ਅਜਿਹੇ ਹੁੰਦੇ ਹਨ ਜੋ ਆਪਣੇ ਬੱਚਿਆਂ 'ਤੇ ਪੜ੍ਹਾਈ ਜਾਂ ਖੇਡਣ ਦੇ ਲਈ ਕਾਫੀ ਪ੍ਰੈਸ਼ਰ ਪਾਉਂਦੇ ਹਨ। ਜੇਕਰ ਬੱਚਾ ਪੜ੍ਹਾਈ 'ਚ ਚੰਗੇ ਨੰਬਰ ਨਹੀਂ ਲੈ ਕੇ ਆਉਂਦਾ ਤਾਂ ਉਹ ਉਸਨੂੰ ਡਾਂਟਦੇ ਅਤੇ ਮਾਰਦੇ ਹਨ। ਇਸ ਨਾਲ ਬੱਚੇ ਦੇ ਅੰਦਰ ਡਰ ਬੈਠ ਜਾਂਦਾ ਹੈ ਅਤੇ ਆਤਮ-ਵਿਸ਼ਵਾਸ ਖਤਮ ਹੋ ਜਾਂਦਾ ਹੈ।
- ਹਰ ਗੱਲ 'ਤੇ ਸ਼ਿਕਾਇਤ
ਬੱਚੇ ਅਕਸਰ ਸ਼ਰਾਰਤਾਂ ਕਰਦੇ ਰਹਿੰਦੇ ਹਨ ਤਾਂ ਅਜਿਹੀ ਹਾਲਤ 'ਚ ਜੇਕਰ ਉਸਦੀ ਮਾਂ ਛੋਟੀ-ਮੋਟੀ ਗੱਲ 'ਤੇ ਪਿਤਾ ਜਾਂ ਟੀਚਰ ਨਾਲ ਸ਼ਿਕਾਇਤ ਕਰਦੀ ਹੈ ਤਾਂ ਬੱਚੇ ਡਰ ਜਾਂਦੇ ਹਨ। ਇਸ ਨਾਲ ਬੱਚੇ ਦੇ ਮਨ 'ਚ ਡਰ ਪੈਦਾ ਹੋ ਜਾਂਦਾ ਹੈ ਅਤੇ ਉਹ ਜ਼ਿਦੀ ਹੋ ਜਾਂਦੇ ਹਨ।
- ਤੁਲਨਾ ਕਰਨਾ
ਕਈ ਮਾਤਾ-ਪਿਤਾ ਦੀ ਆਦਤ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿਖਾਉਣ ਦੇ ਲਈ ਦੂਜਿਆਂ ਦੇ ਬੱਚਿਆਂ ਦੀ ਤੁਲਨਾ ਕਰਦੇ ਹਨ, ਜਿਸ ਨਾਲ ਬੱਚੇ ਦੇ ਮਨ 'ਚ ਭੇਦਭਾਵ ਦੀ ਭਾਵਨਾ ਪੈਦਾ ਹੋ ਜਾਂਦੀ ਹੈ।
- ਬੱਚਿਆਂ ਦੀ ਖੁਰਾਕ
ਬੱਚਿਆਂ ਦੀ ਖਾਣ-ਪੀਣ ਦੀਆਂ ਆਦਤਾਂ 'ਤੇ ਜ਼ਿਆਦਾ ਸਵਾਲ-ਜਵਾਬ ਕਰਨ ਨਾਲ ਵੀ ਬੱਚੇ ਜ਼ਿਦੀ ਹੋ ਜਾਂਦੇ ਹਨ।
ਇਨ੍ਹਾਂ ਕਾਰਨਾਂ ਕਰਕੇ ਸੱਸ-ਨੂੰਹ 'ਚ ਹੁੰਦੀ ਹੈ ਲੜਾਈ
NEXT STORY