ਵੈੱਬ ਡੈਸਕ : ਦੁਨੀਆ ਭਰ 'ਚ ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ। ਇਸਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਮਰਦਾਂ 'ਤੇ ਦੇਖਿਆ ਜਾ ਰਿਹਾ ਹੈ। ਇੱਕ ਖੋਜ ਵਿੱਚ ਇਸ ਬਾਰੇ ਇੱਕ ਹੈਰਾਨ ਕਰਨ ਵਾਲੀ ਗੱਲ ਵੀ ਸਾਹਮਣੇ ਆਈ ਹੈ। 'ਹਿਊਮਨ ਰੀਪ੍ਰੋਡਕਸ਼ਨ ਅਪਡੇਟ' ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ, ਪਿਛਲੇ 45 ਸਾਲਾਂ 'ਚ ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਅੱਧੇ ਤੋਂ ਵੱਧ ਘੱਟ ਗਈ ਹੈ।
ਮੈਟਾ 'ਚ ਇਕ ਹੋਰ ਵੱਡੀ ਛਾਂਟੀ ਦੀ ਤਿਆਰੀ! 3600 ਕਰਮਚਾਰੀਆਂ ਦੀ ਜਾਏਗੀ ਨੌਕਰੀ
ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਵੀ ਡਿੱਗ ਸਕਦਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਦੇ ਇੱਕ ਨਹੀਂ ਸਗੋਂ ਕਈ ਕਾਰਨ ਹੋ ਸਕਦੇ ਹਨ। ਕੁਝ ਬਿਮਾਰੀਆਂ ਵੀ ਇਸ ਲਈ ਜ਼ਿੰਮੇਵਾਰ ਹੋ ਸਕਦੀਆਂ ਹਨ। ਅਜਿਹੀ ਸਥਿਤੀ 'ਚ, ਆਓ ਜਾਣਦੇ ਹਾਂ ਕਿ ਕਿਹੜੀ ਬਿਮਾਰੀ ਸ਼ੁਕਰਾਣੂਆਂ ਦੀ ਗਿਣਤੀ ਨੂੰ ਘਟਾ ਰਹੀ ਹੈ...
ਘੱਟ ਸ਼ੁਕਰਾਣੂਆਂ ਦੀ ਗਿਣਤੀ ਦੇ ਕਾਰਨ
1. ਐਂਡੋਕਰੀਨ 'ਚ ਵਿਘਨ ਪਾਉਣ ਵਾਲੇ ਰਸਾਇਣ ਭੋਜਨ ਅਤੇ ਹਵਾ ਰਾਹੀਂ ਸਰੀਰ 'ਚ ਦਾਖਲ ਹੁੰਦੇ ਹਨ; ਜਿਨ੍ਹਾਂ ਦੀ ਜ਼ਿਆਦਾ ਮਾਤਰਾ ਦੂਜੇ ਹਾਰਮੋਨਾਂ ਨੂੰ ਪ੍ਰਭਾਵਿਤ ਕਰਦੀ ਹੈ।
2. ਪ੍ਰਦੂਸ਼ਣ ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਨੂੰ ਵੀ ਘਟਾ ਸਕਦਾ ਹੈ।
3. ਮੋਟਾਪਾ ਤੇ ਗਲਤ ਖੁਰਾਕ ਵੀ ਇਸਦਾ ਇੱਕ ਕਾਰਨ ਹੈ।
4. ਬਹੁਤ ਜ਼ਿਆਦਾ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਨਾਲ।
5. ਜਦੋਂ ਮਰਦਾਂ ਦੇ ਸਰੀਰ 'ਚ ਸੈਕਸ ਹਾਰਮੋਨ ਟੈਸਟੋਸਟੀਰੋਨ ਅਸੰਤੁਲਿਤ ਹੋ ਜਾਂਦਾ ਹੈ ਤਾਂ ਸ਼ੁਕਰਾਣੂਆਂ ਦੀ ਗਿਣਤੀ ਘੱਟ ਜਾਂਦੀ ਹੈ।
6. ਸ਼ੁਕਰਾਣੂਆਂ ਦੀ ਜੈਨੇਟਿਕ ਬਿਮਾਰੀ, ਗੁਪਤ ਅੰਗ ਦੀ ਲਾਗ, ਜਿਨਸੀ ਬਿਮਾਰੀ ਗੋਨੋਰੀਆ ਵੀ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਦਾ ਕਾਰਨ ਬਣ ਸਕਦੀ ਹੈ।
ਬਾਹਰ ਚੱਲਦੇ ਨਾਜਾਇਜ਼ ਸਬੰਧ ਦਾ ਪਤਨੀ ਕਰਦੀ ਸੀ ਵਿਰੋਧ, ਪਤੀ ਨੇ ਨੇਪਾਲ ਤੋਂ ਬੁਲਾ ਲਿਆ ਸ਼ੂਟਰ ਤੇ ਫਿਰ...
ਕਿਹੜੀ ਬਿਮਾਰੀ ਕਾਰਨ ਸ਼ੁਕਰਾਣੂਆਂ ਦੀ ਗਿਣਤੀ ਘੱਟ ਜਾਂਦੀ ਹੈ?
ਮਾਹਿਰਾਂ ਅਨੁਸਾਰ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਦੀ ਸਮੱਸਿਆ ਦੇ ਕਈ ਕਾਰਨ ਹੋ ਸਕਦੇ ਹਨ ਪਰ ਕੁਝ ਬਿਮਾਰੀਆਂ ਵੀ ਇਸਦਾ ਕਾਰਨ ਹੋ ਸਕਦੀਆਂ ਹਨ। ਅਜਿਹੀ ਹੀ ਇੱਕ ਬਿਮਾਰੀ ਵੈਰੀਕੋਸੇਲ ਹੈ, ਜਿਸਨੂੰ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਦਾ ਇੱਕ ਆਮ ਕਾਰਨ ਮੰਨਿਆ ਜਾਂਦਾ ਹੈ। ਵੈਰੀਕੋਸੀਲ ਇੱਕ ਅਜਿਹੀ ਬਿਮਾਰੀ ਹੈ ਜਿਸ 'ਚ ਮਰਦਾਂ ਦੇ ਅੰਡਕੋਸ਼ਾਂ 'ਚ ਖੂਨ ਦੀਆਂ ਨਾੜੀਆਂ ਸੁੱਜ ਜਾਂਦੀਆਂ ਹਨ। ਵੈਰੀਕੋਸੀਲ ਕਾਰਨ ਅੰਡਕੋਸ਼ਾਂ 'ਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ, ਜਿਸ ਨਾਲ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵੱਤਾ ਘੱਟ ਜਾਂਦੀ ਹੈ।
ਇਸ ਦਿਨ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, ਜਾਣੋ ਕਦੋਂ ਤੇ ਕਿਵੇਂ ਮਿਲੇਗਾ ਲਾਭ?
ਵੈਰੀਕੋਸੀਲ ਦੇ ਲੱਛਣ
1. ਅੰਡਕੋਸ਼ਾਂ 'ਚ ਦਰਦ ਜਾਂ ਬੇਅਰਾਮੀ
2. ਅੰਡਕੋਸ਼ਾਂ 'ਚ ਸੋਜ
3. ਸ਼ੁਕਰਾਣੂਆਂ ਦੀ ਗਿਣਤੀ ਜਾਂ ਗੁਣਵੱਤਾ 'ਚ ਕਮੀ
4. ਗਰਭ ਅਵਸਥਾ 'ਚ ਬਾਂਝਪਨ ਜਾਂ ਸਮੱਸਿਆਵਾਂ
ਇਹ ਬਿਮਾਰੀਆਂ ਸ਼ੁਕਰਾਣੂਆਂ ਦੀ ਘੱਟ ਗਿਣਤੀ ਲਈ ਵੀ ਜ਼ਿੰਮੇਵਾਰ
ਸ਼ੁਕਰਾਣੂਆਂ ਦੀ ਜੈਨੇਟਿਕ ਬਿਮਾਰੀ
ਗੁਪਤ ਅੰਗ 'ਚ ਇਨਫੈਕਸ਼ਨ
ਗੋਨੋਰੀਆ
ਸ਼ੂਗਰ
ਹਾਈਪੋਥਾਈਰੋਡਿਜ਼ਮ
ਪ੍ਰੋਸਟੇਟ ਸਮੱਸਿਆਵਾਂ
ਹਾਈ ਬਲੱਡ ਪ੍ਰੈਸ਼ਰ, ਡਿਪਰੈਸ਼ਨ, ਸਿਰੋਸਿਸ, ਅਲਸਰ, ਜਿਗਰ, ਗੁਰਦੇ ਦੀਆਂ ਬਿਮਾਰੀਆਂ ਲਈ ਦਵਾਈਆਂ
ਪਹਿਲਾਂ ਬਣਾਏ ਸਬੰਧ ਫੇਰ ਨਿੱਜੀ ਫੋਟੋ ਕਰ'ਤੀ ਵਾਇਰਲ, ਵਿਆਹ ਤੋਂ ਮੁਕਰਨ 'ਤੇ ਕੁੜੀ ਪਹੁੰਚ ਗਈ ਘਰ ਤੇ ਫਿਰ...
ਮਰਦਾਂ 'ਚ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੋਣ ਤੋਂ ਰੋਕਣ ਲਈ ਕੀ ਕਰਨਾ ਚਾਹੀਦੈ?
1. ਬਿਹਤਰ ਖੁਰਾਕ, ਸਰੀਰਕ ਗਤੀਵਿਧੀ ਅਤੇ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖੋ।
2. ਕੀਟਨਾਸ਼ਕ ਮੁਕਤ ਤੇ ਆਰਗੈਨਿਕ ਭੋਜਨ ਪਦਾਰਥਾਂ ਦੀ ਵਰਤੋਂ ਕਰੋ।
3. ਪਲਾਸਟਿਕ ਅਤੇ ਰਸਾਇਣਕ ਉਤਪਾਦਾਂ ਦੀ ਵਰਤੋਂ ਤੋਂ ਬਚੋ।
ਬੇਦਾਅਵਾ: ਖ਼ਬਰਾ 'ਚ ਦਿੱਤੀ ਗਈ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਕਲੇਟ ਖਾਣ ਦੇ ਫਾਇਦੇ ਜਾਣ ਹੋ ਜਾਓਗੇ ਹੈਰਾਨ
NEXT STORY