ਨਵੀਂ ਦਿੱਲੀ— ਵਿਆਹ ਤੋਂ ਬਾਅਦ ਲੜਕੀਆਂ ਨੂੰ ਕਈ ਨਵੇਂ ਰਿਸ਼ਤੇ ਨਿਭਾਉਣੇ ਪੈਂਦੇ ਹਨ ਇਨ੍ਹਾਂ 'ਚੋਂ ਸਭ ਤੋਂ ਖਾਸ ਰਿਸ਼ਤਾ ਹੁੰਦਾ ਹੈ ਸੱਸ ਦਾ। ਸੱਸ ਅਤੇ ਨੂੰਹ ਦਾ ਰਿਸ਼ਤਾ ਕਾਫੀ ਨਾਜ਼ੁਕ ਹੁੰਦਾ ਹੈ। ਬਹੁਤ ਘੱਟ ਘਰ ਹੁੰਦੇ ਹਨ ਜਿੱਥੇ ਸੱਸ-ਨੂੰਹ ਦੋਹਾਂ 'ਚ ਮਾਂ-ਧੀ ਵਰਗਾ ਰਿਸ਼ਤਾ ਹੋਵੇਗਾ। ਜ਼ਿਆਦਾਤਰ ਰਿਸ਼ਤਿਆਂ 'ਚ ਹਰ ਛੋਟੀ-ਛੋਟੀ ਗੱਲ 'ਤੇ ਲੜਾਈ ਹੋ ਜਾਂਦੀ ਹੈ ਅਤੇ ਰਿਸ਼ਤੇ 'ਚ ਕੜਵਾਹਟ ਆ ਜਾਂਦੀ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਕਾਰਨਾਂ ਬਾਰੇ ਜਿਨ੍ਹਾਂ ਦੀ ਵਜ੍ਹਾ ਨਾਲ ਰਿਸ਼ਤੇ 'ਚ ਖਟਾਸ ਆਉਂਦੀ ਹੈ।
1. ਘਰ ਦਾ ਕੰਮ
ਸੱਸ-ਨੂੰਹ 'ਚ ਲੜਾਈ ਦਾ ਮੁੱਖ ਕਾਰਨ ਘਰ ਦਾ ਕੰਮ-ਕਾਜ ਹੁੰਦਾ ਹੈ। ਅੱਜ-ਕਲ ਜ਼ਿਆਦਾਤਰ ਲੜਕੀਆਂ ਬਾਹਰ ਕੰਮ ਕਰਦੀਆਂ ਹਨ। ਜਿਨ੍ਹਾਂ ਨਾਲ ਉਹ ਘਰ 'ਚ ਜ਼ਿਆਦਾ ਸਮਾਂ ਨਹੀਂ ਬਿਤਾਉਂਦੀਆਂ ਅਤੇ ਰਸੋਈ 'ਚ ਸੱਸ ਦੀ ਕੰਮ 'ਚ ਕੋਈ ਵੀ ਮਦਦ ਨਹੀਂ ਕਰਦੀਆਂ। ਵਿਆਹ ਤੋਂ ਬਾਅਦ ਕੁਝ ਦਿਨ ਤਾਂ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਜ਼ਿਆਦਾ ਸਮਾਂ ਹੋ ਜਾਵੇ ਤਾਂ ਸੱਸ ਅਤੇ ਨੂੰਹ 'ਚ ਲੜਾਈ ਸ਼ੁਰੂ ਹੋ ਜਾਂਦੀ ਹੈ।
2. ਬੇਟਾ ਨਹੀਂ ਸੁਣਦਾ
ਵਿਆਹ ਤੋਂ ਬਾਅਦ ਹਰ ਮਾਂ ਨੂੰ ਇਹੀ ਲਗਦਾ ਹੈ ਕਿ ਉਸ ਦਾ ਬੇਟਾ ਬਦਲ ਗਿਆ ਹੈ 'ਤੇ ਉਹ ਸਿਰਫ ਆਪਣੀ ਪਤਨੀ ਦੀ ਗੱਲ ਹੀ ਸੁਣਦਾ ਹੈ। ਇਸ ਲਈ ਮਾਂ ਨੂੰਹ ਨੂੰ ਤਾਣੇ ਮਾਰਨ ਲੱਗ ਜਾਂਦੀ ਹੈ। ਜਿਸ ਨਾਲ ਰਿਸ਼ਤੇ 'ਚ ਖਟਾਸ ਆਉਣਾ ਆਮ ਗੱਲ ਹੈ।
3. ਦੂਜਿਆਂ ਨਾਲ ਤੁਲਨਾ ਕਰਨਾ
ਜ਼ਿਆਦਾਤਰ ਔਰਤਾਂ ਦੀ ਆਦਤ ਹੁੰਦੀ ਹੈ ਕਿ ਉਹ ਆਪਣੇ ਘਰ ਵਾਲਿਆਂ ਦੀ ਤੁਲਨਾ ਬਾਹਰ ਵਾਲਿਆਂ ਨਾਲ ਕਰਦੇ ਹਨ। ਘਰ 'ਚ ਨੂੰਹ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ ਸੱਸ ਦੀ ਆਦਤ ਹੁੰਦੀ ਹੈ ਕਿ ਉਹ ਦੂਜਿਆਂ ਦੀ ਨੂੰਹ ਦੇ ਨਾਲ ਆਪਣੀ ਨੂੰਹ ਦੀ ਤੁਲਨਾ ਕਰਦੀਆਂ ਹਨ ਅਤੇ ਇਸੇ ਤਰ੍ਹਾਂ ਕਈ ਨੂੰਹਾਂ ਦੀ ਵੀ ਆਦਤ ਹੁੰਦੀ ਹੈ ਕਿ ਇਸ ਵਜ੍ਹਾਂ ਨਾਲ ਘਰ 'ਚ ਕਲੇਸ਼ ਪਾ ਕੇ ਰੱਖਦੀਆਂ ਹਨ।
4. ਮਾਤਾ-ਪਿਤਾ ਦੇ ਘਰ ਜਾਣ ਲਈ ਇਜਾਜ਼ਤ
ਵਿਆਹ ਤੋਂ ਬਾਅਦ ਨੂੰਹ ਨੂੰ ਆਪਣੇ ਮਾਤਾ-ਪਿਤਾ ਦੇ ਘਰ ਜਾਣ ਲਈ ਵੀ ਆਪਣੇ ਸੋਹਰੇ ਘਰ ਦੇ ਮੈਂਬਰਾ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਸ਼ੁਰੂਆਤ 'ਚ ਤਾਂ ਸੱਸ ਨੂੰ ਨੂੰਹ ਦੇ ਮਾਤਾ-ਪਿਤਾ ਦੇ ਘਰ ਜਾਣ ਤੋਂ ਕੋਈ ਦਿੱਕਤ ਨਹੀਂ ਹੁੰਦੀ ਪਰ ਹੋਲੀ ਹੋਲੀ ਇਸ ਗੱਲ ਦੇ ਲਈ ਨੂੰਹ ਨੂੰ ਤਾਣੇ ਮਾਰੇ ਜਾਂਦੇ ਹਨ। ਇਸ ਨਾਲ ਰਿਸ਼ਤਿਆਂ 'ਚ ਦੂਰੀਆਂ ਆ ਜਾਂਦੀਆਂ ਹਨ।
ਵਾਲਾਂ 'ਚ ਕੰਡੀਸ਼ਨਰ ਕਰਦੇ ਹੋਏ ਨਾ ਕਰੋ ਇਹ ਗਲਤੀਆਂ
NEXT STORY