ਜਲੰਧਰ : ਸਾਲ 2014 ਦੀਆਂ ਲੋਕਸਭਾ ਚੋਣਾਂ 'ਚ ਨਾਮਜ਼ਦਗੀ ਪੱਤਰ ਭਰਣ ਦੌਰਾਨ ਭਗਵੰਤ ਮਾਨ ਦੇ ਕੋਲ ਕੈਸ਼ 'ਚ 1.5 ਲੱਖ ਰੁਪਏ, ਜਦਕਿ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ ਦੇ ਕੋਲ 45000 ਰੁਪਏ ਸਨ। ਬੈਂਕਾਂ 'ਚ ਜਮ੍ਹਾ ਪੈਸਾ 14,78,996 ਤੇ ਉਨ੍ਹਾਂ ਦੀ ਪਤਨੀ ਦੇ ਕੋਲ 17,877 ਰੁਪਏ, ਵਾਹਨ 41.25 ਲੱਖ, ਗਹਿਣੇ 3 ਲੱਖ ਤੇ ਪਤਨੀ ਦੇ ਕੋਲ 14.85 ਲੱਖ ਰੁਪਏ ਦੇ ਹਨ। ਹੋਰ ਵਸਤੂਆਂ ਦੀ ਕੀਮਤ 6.20 ਲੱਖ ਰੁਪਏ ਤੇ ਉਨ੍ਹਾਂ ਦੀ ਪਤਨੀ ਦੇ ਕੋ 4 ਲੱਖ ਰੁਪਏ, ਅਚੱਲ ਜਾਇਦਾਦ 1.21 ਕਰੋੜ ਰੁਪਏ ਤੇ ਉਨ੍ਹਾਂ ਦੀ ਪਤਨੀ ਦੇ ਕੋਲ 2,25,06,000 ਰੁਪਏ (ਵਿਦੇਸ਼ੀ), ਬੈਂਕ ਦਾ ਲੋਨ 20.15 ਲੱਖ ਰੁਪਏ ਤੇ ਉਨ੍ਹਾਂ ਦੀ ਪਤਨੀ ਦੇ ਕੋਲ 1,42,66,200 ਰੁਪਏ। ਉਥੇ 2017 ਦੀਆਂ ਵਿਧਾਨਸਭਾ ਚੋਣਾਂ 'ਚ ਭਗਵੰਤ ਮਾਨ ਵਲੋਂ ਐਲਾਨ ਕੀਤੀ ਗਈ ਪ੍ਰਾਪਰਟੀ ਹੈ ਕੈਸ਼ 12000 ਰੁਪਏ, ਬੈਂਕ 'ਚ ਜਮ੍ਹਾ 2,53,777 ਰੁਪਏ, ਵਾਹਨ 26.25 ਲੱਖ ਰੁਪਏ, ਗਹਿਣੇ 3 ਲੱਖ ਰੁਪਏ, ਹੋਰ ਵਸਤੂਆਂ ਦੀ ਕੀਮਤ 8.70 ਲੱਖ ਰੁਪਏ, ਅਚੱਲ ਜਾਇਦਾਦ 1,58,50,000 ਰੁਪਏ, ਲੋਨ ਵਗੈਰਾ ਨਹੀਂ।