ਸ੍ਰੀ ਅਨੰਦਪੁਰ ਸਾਹਿਬ (ਸੰਧੂ) : ਉੱਤਰੀ ਭਾਰਤ ਦੇ ਪ੍ਰਸਿੱਧ ਤੀਰਥ ਅਸਥਾਨ ਸ੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਸਤ ਘਾਟ ਨੂੰ ਜਾ ਰਿਹਾ ਪਾਣੀ ਸੀਵਰੇਜ ਦਾ ਪਾਣੀ ਪੈਣ ਕਾਰਨ ਗੰਦਾ ਹੋ ਗਿਆ ਹੈ ਜਿਸ ਦਾ ਕਾਰਨ ਸ੍ਰੀ ਅਨੰਦਪੁਰ ਸਾਹਿਬ ਦੇ ਮਟੌਰ ਵਿਖੇ 80 ਲੱਖ ਲਿਟਰ ਪ੍ਰਤੀ ਟਨ ਦੀ ਸਮਰੱਥਾ ਵਾਲਾ ਸੀਵਰੇਜ ਪਲਾਂਟ ਬੰਦ ਹੋਣਾ ਹੈ। ਇਸ ਦਾ ਸਿੱਧਾ ਸਬੰਧ ਸਿੱਖ ਧਰਮ ਦੀ ਸ਼ਰਧਾ ਨਾਲ ਜੁੜਿਆ ਹੋਇਆ ਹੈ ਕਿਉਂਕਿ ਸਮੁੱਚਾ ਸਿੱਖ ਜਗਤ ਆਪਣੇ ਮ੍ਰਿਤਕ ਪ੍ਰਾਣੀਆਂ ਦੀਆਂ ਅਸਤੀਆਂ ਪਤਾਲਪੁਰੀ ਸਾਹਿਬ ਦੇ ਅਸਤ ਘਾਟ ’ਚ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਜਾ ਕੇ ਜਲ ਪ੍ਰਵਾਹ ਕਰਦਾ ਹੈ ।
ਇਹ ਵੀ ਪੜ੍ਹੋ- ਕੀ ਖੰਘ 'ਚ ਬੱਚੇ ਨੂੰ ਰਮ ਜਾਂ ਬਰਾਂਡੀ ਦੇਣੀ ਚਾਹੀਦੀ ਹੈ ? ਜਾਣੋ WHO ਦਾ ਹੈਰਾਨੀਜਨਕ ਖ਼ੁਲਾਸਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ 23 ਫਰਵਰੀ 2010 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਤਾਗੱਦੀ ਦਿਵਸ ਮੌਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਉਸਾਰਿਆ ਗਿਆ ਇਹ ਪ੍ਰਾਜੈਕਟ ਜਨ ਸਿਹਤ ਵਿਭਾਗ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਮਰਪਿਤ ਕੀਤਾ ਗਿਆ ਸੀ। ਇਸ ਦਾ ਮੁੱਖ ਕਾਰਨ ਇਹੀ ਸੀ ਕਿ ਗੰਦੇ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਰਾਹੀਂ ਸਾਫ਼ ਅਤੇ ਸਵੱਛ ਬਣਾ ਕੇ ਗੁਰਦੁਆਰਾ ਪਤਾਲਪੁਰੀ ਨੂੰ ਜਾਂਦੇ ਪਾਣੀ ਵਿਚ ਸੁੱਟਿਆ ਜਾਵੇਗਾ। ਇਸ ਦੇ ਨਾਲ ਹੀ ਇਕ ਲੰਮੀ ਪਾਈਪ ਲਾਇਨ ਵੀ ਵਿਛਾਈ ਗਈ ਸੀ ਜਿਸ ਦੁਆਰਾ ਇਸ ਪਾਣੀ ਨਾਲ ਲੋਕਾਂ ਦੀਆਂ ਫ਼ਸਲਾਂ ਦੀ ਸਿੰਚਾਈ ਕੀਤੀ ਜਾ ਸਕੇ ਪਰ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਕਈ ਮਹੀਨਿਆਂ ਤੋਂ ਬੰਦ ਹੋਣ ਕਾਰਨ ਲੋਕ ਆਪੋ ਆਪਣੀਆਂ ਫ਼ਸਲਾਂ ਨੂੰ ਪਾਣੀ ਲਾਉਣ ਤੋਂ ਵੀ ਵਾਂਝੇ ਬੈਠੇ ਹੋਏ ਹਨ।
ਇਹ ਵੀ ਪੜ੍ਹੋ- ਮਲੋਟ ਦੀ ਪੁੁਰਅਦਬ ਕੌਰ ਨੇ ਛੋਟੀ ਉਮਰ 'ਚ ਮਾਰੀਆਂ ਵੱਡੀਆਂ ਮੱਲ੍ਹਾਂ, ਜਾਣ ਤੁਸੀਂ ਵੀ ਕਹੋਗੇ 'ਵਾਹ'
ਇਸ ਸੰਬੰਧੀ ਪਿੰਡ ਮੈਹਦਲੀ ਦੇ ਧਰਮ ਪ੍ਰਕਾਸ਼ ਨੇ ਦੱਸਿਆ ਹੈ ਕਿ ਇਸ ਪਾਈਪ ਲਾਈਨ ਦਾ ਪਾਣੀ ਅਸੀਂ ਝੋਨੇ ਦੇ ਸੀਜ਼ਨ ’ਚ ਝੋਨੇ ਨੂੰ ਲਾਇਆ ਸੀ ਉਸ ਤੋਂ ਬਾਅਦ ਦੀ ਇਹ ਪਾਈਪ ਲਾਈਨ ਬੰਦ ਪਈ ਹੋਈ ਹੈ ਜਿਸ ਕਾਰਨ ਪਿੰਡ ਮਹਿੰਦਲੀ ਕਲਾਂ, ਵੱਲੋਵਾਲ, ਹਰੀਵਾਲ, ਗੱਜਪੁਰ ਨਿੱਕੂਵਾਲ, ਮਟੌਰ ਸਮੇਤ ਦਰਜਨਾਂ ਪਿੰਡ ਇੰਜਣਾਂ ਰਾਹੀਂ ਮਹਿੰਗਾ ਡੀਜ਼ਲ ਪਾ ਕੇ ਪਾਣੀ ਲਾਉਣ ਲਈ ਮਜਬੂਰ ਹੋ ਗਏ ਹਨ। ਇਸ ਸਬੰਧੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ ਅਤੇ ਸਰਕਲ ਜਥੇਦਾਰ ਸੁਰਿੰਦਰ ਸਿੰਘ ਮਟੌਰ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਹ ਸੀਵਰੇਜ਼ ਟਰੀਟਮੈਂਟ ਪਲਾਂਟ ਲਗਾਇਆ ਸੀ ਜਿਸ ਨੂੰ ਸਾਂਭਣ ’ਚ ਕਾਂਗਰਸ ਦੀ ਸਰਕਾਰ ਜਿੱਥੇ ਅਸਫ਼ਲ ਰਹੀ ਹੈ ਉੱਥੇ ਹੀ ਆਮ ਆਦਮੀ ਦੀ ਸਰਕਾਰ ਨੇ ਵੀ ਇਸ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਨਹੀਂ ਕੀਤੀ।
ਇਹ ਵੀ ਪੜ੍ਹੋ- 2021 'ਚ ਦਰਜ ਹੋਈ FIR ਰੱਦ ਕਰਵਾਉਣ ਲਈ ਹਾਈ ਕੋਰਟ ਪਹੁੰਚੇ ਸੁਖਬੀਰ ਬਾਦਲ, ਜਾਣੋ ਕੀ ਸੀ ਮਾਮਲਾ
ਜਦੋਂ ‘ਜਗ ਬਾਣੀ’ ਟੀਮ ਵੱਲੋਂ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਉੱਥੇ ਪਏ ਜਰਨੇਟਰ ਵੀ ਕਬਾੜ ਬਣ ਚੁੱਕੇ ਸਨ। ਜਦੋਂ ਇਸ ਪਲਾਂਟ ਦੇ ਬੰਦ ਹੋਣ ਸਬੰਧੀ ਜੇ. ਈ. ਹਰਜਿੰਦਰ ਸਿੰਘ ਅਤੇ ਉਥੇ ਤਾਇਨਾਤ ਮੁਲਾਜ਼ਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨੱਕਾ ਖ਼ਰਾਬ ਹੋ ਚੁੱਕਾ ਹੈ। ਜੋ ਠੀਕ ਹੋਣ ਲਈ ਗਿਆ ਹੋਇਆ ਹੈ। ਇਸ ਕਰ ਕੇ ਇਹ ਪਲਾਂਟ ਬੰਦ ਕੀਤਾ ਗਿਆ ਹੈ। ਵੈਸੇ ਵੀ ਫਾਲਤੂ ਪਾਣੀ ਬੇਕਾਰ ਹੀ ਜਾਵੇਗਾ ਜਦਕਿ ਇਹ ਪਲਾਂਟ ਗੰਦੇ ਪਾਣੀ ਨੂੰ ਸਾਫ਼ ਕਰ ਕੇ ਸੁੱਟਣ ਲਈ ਜਾਂ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਲਗਾਉਣ ਲਈ ਲਗਾਇਆ ਗਿਆ ਸੀ।
ਸ੍ਰੀ ਅਨੰਦਪੁਰ ਸਾਹਿਬ ਦੀ ਕੁੜੀ ਨਾਲ ਇਕ ਸਾਲ ਤੱਕ ਦਿੱਲੀ ਦਾ ਮੁੰਡਾ ਕਰਦਾ ਰਿਹਾ ਜਬਰ-ਜ਼ਿਨਾਹ, ਇੰਝ ਸਾਹਮਣੇ ਆਈ ਕਰਤੂਤ
NEXT STORY