ਤਪਾ ਮੰਡੀ (ਸ਼ਾਮ ਗਰਗ): ਉੱਤਰੀ ਰੇਲਵੇ ਵੱਲੋਂ ਇੱਕ ਮਹੀਨੇ ਲਈ ਚਲਾਈ ਗਈ ਬਠਿੰਡਾ-ਹਰਿਦੁਆਰ ਕਾਂਵੜ ਸਪੈਸ਼ਲ ਟਰੇਨ ਨੰਬਰ 04560-04559 ਨੂੰ ਯਾਤਰੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟਰੇਨ ਦਾ ਸਮਾਂ ਅਤੇ ਸ਼ਡਿਊਲ ਯਾਤਰੀਆਂ ਲਈ ਸੁਵਿਧਾਜਨਕ ਹੋਣ ਕਾਰਨ ਲੋਕਾਂ ਵੱਲੋਂ ਇਸ ਨੂੰ ਸਾਰਾ ਸਾਲ ਨਿਯਮਤ ਤੌਰ ’ਤੇ ਚਲਾਉਣ ਦੀ ਮੰਗ ਉੱਠ ਰਹੀ ਹੈ।
ਯਾਤਰੀਆਂ ਦਾ ਕਹਿਣਾ ਹੈ ਕਿ ਹਰਿਦੁਆਰ ਲਈ ਸਿੱਧੀ ਰੇਲ ਸੇਵਾ ਘੱਟ ਹੋਣ ਕਾਰਨ ਲੋਕਾਂ ਨੂੰ ਯਾਤਰਾ ਕਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਇਹ ਸਪੈਸ਼ਲ ਟਰੇਨ ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋ ਰਹੀ ਹੈ। ਖਾਸ ਕਰਕੇ ਕਾਂਵੜ ਯਾਤਰੀਆਂ ਨੂੰ ਇਸ ਟਰੇਨ ਰਾਹੀਂ ਹਰਿਦੁਆਰ ਜਾਣ ਲਈ ਸੁਵਿਧਾਜਨਕ ਅਤੇ ਕਿਫਾਇਤੀ ਸਾਧਨ ਮਿਲਿਆ ਹੈ।
ਇਸ ਸਬੰਧੀ ਸਥਾਨਕ ਸਮਾਜ ਸੇਵੀ ਸੱਤ ਪਾਲ ਮੋੜ,ਡਾ.ਬਾਲ ਚੰਦ ਬਾਂਸਲ,ਹਰੀਸ਼ ਗੋਸ਼ਾ,ਡਾ.ਸੁਰਿੰਦਰ ਬਦਰਾ ਅਤੇ ਪਵਨ ਕੁਮਾਰ ਬਤਾਰਾ ਨੇ ਕਿਹਾ ਕਿ ਬਠਿੰਡਾ-ਹਰਿਦੁਆਰ ਸਪੈਸ਼ਲ ਟਰੇਨ ਦਾ ਸਮਾਂ ਕਾਫੀ ਵਧੀਆ ਹੈ ਅਤੇ ਇਸ ਨਾਲ ਯਾਤਰੀਆਂ ਨੂੰ ਆਉਣ-ਜਾਣ ਵਿੱਚ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਦੁਆਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਨੂੰ ਦੇਖਦਿਆਂ ਇਸ ਟਰੇਨ ਨੂੰ ਸਿਰਫ਼ ਇੱਕ ਮਹੀਨੇ ਲਈ ਚਲਾਉਣਾ ਕਾਫੀ ਨਹੀਂ ਹੈ। ਇਸ ਨੂੰ ਸਾਰਾ ਸਾਲ ਚਲਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਯਾਤਰੀਆਂ ਦੀ ਸਹੂਲਤ ਅਤੇ ਟਰੇਨ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਟਰੇਨ ਨੰਬਰ 04560-04559 ਨੂੰ ਪੱਕੇ ਤੌਰ ’ਤੇ ਚਲਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਬਠਿੰਡਾ ਸਮੇਤ ਆਸ-ਪਾਸ ਦੇ ਕਈ ਇਲਾਕਿਆਂ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਪੰਜਾਬ 'ਚ ਸੋਮਵਾਰ ਦੀ ਛੁੱਟੀ ਬਾਰੇ ਵੱਡੀ ਅਪਡੇਟ! ਜਾਣੋ ਕਿਹੜੇ ਸਕੂਲ ਖੁੱਲ੍ਹੇ ਤੇ ਕਿਹੜੇ ਰਹਿਣਗੇ ਬੰਦ
NEXT STORY