ਮਹਿਲ ਕਲਾਂ (ਹਮੀਦੀ) – ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਅੰਮ੍ਰਿਤ ਪਾਨ ਕਰਕੇ ਪਿੰਡ ਹਮੀਦੀ ਪੁੱਜੇ ਬੱਚਿਆਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਿੰਡ ਹਮੀਦੀ ਵਿਖੇ ਵਿਸ਼ੇਸ਼ ਤੌਰ ‘ਤੇ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਸਮਾਗਮ ਗੁਰਦੁਆਰਾ ਸਾਹਿਬ ਵਿਖੇ ਕੈਪਟਨ ਸੁਖਦੇਵ ਸਿੰਘ ਰਾਣੂ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿਚ ਸਮੂਹ ਪ੍ਰਬੰਧਕ ਕਮੇਟੀ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਰਹੇ।
ਸਨਮਾਨਿਤ ਕੀਤੇ ਗਏ ਬੱਚਿਆਂ ਵਿਚ ਅਗਮਜੀਤ ਸਿੰਘ, ਜਸਕਰਨਦੀਪ ਸਿੰਘ, ਹਰਕਮਲ ਸਿੰਘ, ਇੰਦਰਜੀਤ ਸਿੰਘ, ਉਦੈਦੀਪ ਸਿੰਘ, ਸੁਖਬੀਰ ਸਿੰਘ, ਕਰਨਪ੍ਰੀਤ ਸਿੰਘ, ਮਨਜਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਚਰਨਜੋਤ ਸਿੰਘ, ਬੂਟਾ ਸਿੰਘ, ਪ੍ਰਭਦੀਪ ਸਿੰਘ, ਕਰਨਜੋਤ ਕੌਰ ਅਤੇ ਕੁਲਦੀਪ ਕੌਰ ਸ਼ਾਮਲ ਸਨ, ਜਿਨ੍ਹਾਂ ਨੇ ਵਿਸਾਖੀ ਦੇ ਦਿਹਾੜੇ ਅੰਮ੍ਰਿਤ ਛਕ ਕੇ ਗੁਰੂ ਘਰ ਨਾਲ ਆਪਣੀ ਡੋਰ ਮਜ਼ਬੂਤ ਕੀਤੀ। ਇਸ ਮੌਕੇ ਪ੍ਰਧਾਨ ਕੈਪਟਨ ਸੁਖਦੇਵ ਸਿੰਘ ਰਾਣੂ, ਹੈੱਡ ਗ੍ਰੰਥੀ ਸੁਖਦਰਸ਼ਨ ਸਿੰਘ ਖਾਲਸਾ, ਸਾਬਕਾ ਸਰਪੰਚ ਸੂਬੇਦਾਰ ਸੁਦਾਗਰ ਸਿੰਘ ਚੋਪੜਾ, ਸਾਬਕਾ ਸਰਪੰਚ ਜਥੇਦਾਰ ਦਰਸ਼ਨ ਸਿੰਘ ਰਾਣੂ ਅਤੇ ਸੈਕਟਰੀ ਹਰਪ੍ਰੀਤ ਸਿੰਘ ਚੋਪੜਾ ਨੇ ਸਨਮਾਨ ਸਮਾਰੋਹ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਖਾਲਸਾ ਪੰਥ ਸਾਨੂੰ ਸੱਚ, ਹਿੰਮਤ ਅਤੇ ਧਾਰਮਿਕ ਜੀਵਨ ਜਿਊਣ ਦੀ ਪ੍ਰੇਰਣਾ ਦਿੰਦਾ ਹੈ ਅਤੇ ਸਾਨੂੰ ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਕੀਰਤਨ ਦਰਬਾਰ ਉਪਰੰਤ ਅਰਦਾਸ ਕੀਤੀ ਗਈ ਅਤੇ ਗੁਰੂ ਕਾ ਲੰਗਰ ਅਟੱਲ ਵਰਤਾਇਆ ਗਿਆ। ਅਖੀਰ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਸਮਾਜ ਸੇਵੀ ਅਤੇ ਕਮੇਟੀ ਦੇ ਸੈਕਟਰੀ ਹਰਪ੍ਰੀਤ ਸਿੰਘ ਚੋਪੜਾ ਦਾ ਵੀ ਵਿਸ਼ੇਸ਼ ਤੌਰ ‘ਤੇ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਪਿੰਡ ਵਾਸੀਆਂ ਨੇ ਇਸ ਪਵਿੱਤਰ ਮੌਕੇ ਨੂੰ ਮਿਲਜੁਲ ਕੇ ਮਨਾਇਆ ਅਤੇ ਸਿੱਖ ਧਰਮ ਦੀਆਂ ਰਵਾਇਤਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਕੀਤਾ।
ਕਾਂਗਰਸੀਆਂ 'ਤੇ ਦਰਜ FIR ਇਕ ਹਫ਼ਤੇ 'ਚ ਰੱਦ ਕਰੇ ਪੁਲਸ, ਨਹੀਂ ਤਾਂ ਹਜ਼ਾਰਾਂ ਵਰਕਰਾਂ ਨਾਲ ਖੋਲ੍ਹਾਂਗੇ ਮੋਰਚਾ: MLA ਢਿੱਲੋਂ
NEXT STORY