ਤਪਾ ਮੰਡੀ (ਸ਼ਾਮ,ਗਰਗ) : ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਬੀਤੀ ਰਾਤ ਬਾਬਾ ਇੰਦਰ ਦਾਸ ਡੇਰੇ ਸਾਹਮਣੇ ਕਾਰ ਦੇ ਪਲਟ ਜਾਣ ਕਾਰਨ ਪਤੀ-ਪਤਨੀ ਦੇ ਗੰਭੀਰ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ। ਸੂਚਨਾ ਮੁਤਾਬਕ ਬਰੀਜਾ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਗਿਆ , ਜਿਸ ਕਾਰਨ ਕਾਰ ਸਵਾਰ ਪਤੀ-ਪਤਨੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਜਾਣਕਾਰੀ ਮੁਤਾਬਕ ਕਾਰ ਸਵਾਰ ਡਾਕਟਰ ਜੋੜਾ ਧਰਮਸ਼ਾਲਾ ਤੋਂ ਬਠਿੰਡਾ ਵੱਲ ਪਰਤ ਰਹੇ ਸਨ, ਜਿਨ੍ਹਾਂ ਦੀ ਪਛਾਣ ਡਾ.ਆਈ.ਬੀ.ਅਗਰਵਾਲ ਡਾ.ਇੰਦੂ ਅਗਰਵਾਲ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਖੁਸ਼ੀਆਂ ’ਚ ਪਏ ਵੈਣ, ਆਈਲੈਟਸ ਕਰਨ ਜਾ ਰਹੀ ਕੁੜੀ ਨੂੰ ਰਸਤੇ ’ਚ ਮਿਲੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜਦ ਉਹ ਤਪਾ ਦੇ ਓਵਰਬ੍ਰੀਜ਼ 'ਤੇ ਚੜ੍ਹੇ ਤਾਂ ਸੜਕ 'ਤੇ ਚੱਲ ਰਹੇ ਨਿਰਮਾਣ ਕਾਰਜ ਕਾਰਨ ਟਰੈਫਿਕ ਦੂਜੀ ਸਾਈਡ ਤੋਂ ਚਾਲੂ ਕੀਤਾ ਗਿਆ ਸੀ। ਰਾਤ ਦਾ ਸਮਾਂ ਹੋਣ ਕਾਰਨ ਓਵਰਬ੍ਰੀਜ਼ 'ਤੇ ਲਾਈਟਾਂ ਨਾ ਚੱਲਣ ਕਾਰਨ ਕਾਰ ਚਾਲਕ ਨੂੰ ਕੁਝ ਨਜ਼ਰ ਨਹੀਂ ਆਇਆ, ਜਿਸ ਕਾਰਨ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਕਿਸੇ ਚੀਜ਼ ਨਾ ਟਕਰਾ ਕੇ ਪਲਟ ਗਈ। ਗੱਡੀ ‘ਚ ਸਵਾਰ ਡਾਕਟਰ ਜੋੜਾ ਗੰਭੀਰ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਪਿੱਛੋਂ ਆ ਰਹੀ ਇੱਕ ਕਾਰ ਚਾਲਕ ਨੇ ਗੱਡੀ ਹਸਪਤਾਲ ਦਾਖ਼ਲ ਕਰਵਾਇਆ। ਇਸ ਸਬੰਧੀ ਗੱਲ ਕਰਦਿਆਂ ਜ਼ਖ਼ਮੀ ਡਾ.ਅਗਰਵਾਲ ਨੇ ਦੱਸਿਆ ਕਿ ਉਹ ਕਾਫ਼ੀ ਹੱਦ ਤੱਕ ਠੀਕ ਹਨ ਪਰ ਉਨ੍ਹਾਂ ਦੀ ਪਤਨੀ ਗੰਭੀਰ ਜ਼ਖ਼ਮੀ ਹੋਈ ਹੈ। ਉਨ੍ਹਾਂ ਕਿਹਾ ਕਿ ਹਾਈਵੇਅ ਪ੍ਰਸ਼ਾਸਨ ਨੂੰ ਓਵਰਬ੍ਰੀਜ ‘ਤੇ ਚੜ੍ਹਨ ਸਮੇਂ ਸਾਵਧਾਨੀ ਬੋਰਡ ਲਗਾਉਣੇ ਚਾਹੀਦੇ ਹਨ ਤਾਂ ਕਿ ਗੱਡੀ ਚਾਲਕ ਆਪਣੀਆਂ ਗੱਡੀਆਂ ਨੂੰ ਹੌਲੀ ਲੈ ਕੇ ਜਾਣ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਨੇ ਮੌਕੇ 'ਤੇ ਆ ਕੇ ਘਟਨਾ ਵਾਲੀ ਥਾਂ ਦੀ ਜਾਇਜ਼ਾ ਲਿਆ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਕਰਜ਼ੇ ਦੁੱਖੋਂ ਬਰਨਾਲਾ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਡੇਢ ਕੁ ਏਕੜ ਦਾ ਮਾਲਕ ਸੀ ਕਿਸਾਨ
NEXT STORY