ਤਪਾ ਮੰਡੀ (ਸ਼ਾਮ ਗਰਗ) : ਤਪਾ-ਢਿਲਵਾਂ ਲਿੰਕ ਰੋਡ 'ਤੇ ਸਥਿਤ ਗੰਦੇ ਨਾਲੇ ਨੇੜੇ ਖੇਤ ‘ਚ ਕਣਕ ਦੀ ਰਹਿਦ-ਖੂੰਹਦ ਨੂੰ ਲਗਾਈ ਅੱਗ ਦੇ ਫੈਲੇ ਧੂਏ ਨਾਲ ਮੋਟਰਸਾਇਕਲ ਦੀ ਥ੍ਰੀ-ਵਹੀਲਰ ਨਾਲ ਟੱਕਰ ਹੋਣ ਕਾਰਨ ਤਾਈ ਅਤੇ ਭਤੀਜੇ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ਤਪਾ ‘ਚ ਦਾਖ਼ਲ ਰੇਸ਼ਮ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਮੋੜ ਨਾਭਾ ਨੇ ਦੱਸਿਆ ਕਿ ਉਹ ਆਪਣੀ ਤਾਈ ਸੁਖਪਾਲ ਕੌਰ ਨਾਲ ਦਵਾਈ ਲੈਣ ਲਈ ਤਪਾ ਆ ਰਿਹਾ ਸੀ।
ਇਹ ਵੀ ਪੜ੍ਹੋ- ਹੁਣ ਹੁਸੈਨੀਵਾਲ ਸ਼ਹੀਦੀ ਸਮਾਰਕ 'ਤੇ ਜਗੇਗੀ ਦੇਸੀ ਘਿਓ ਦੀ ਜੋਤ, ਹਰਿਆਣਾ ਦੇ ਕਿਸਾਨਾਂ ਨੇ ਚੁੱਕਿਆ ਬੀੜਾ
ਇਸ ਦੌਰਾਨ ਜਦੋਂ ਉਹ ਤਪਾ ਨੇੜੇ ਪੁੱਜੇ ਤਾਂ ਖੇਤ ‘ਚ ਰਹਿਦ-ਖੂੰਹਦ ਨੂੰ ਲਾਈ ਅੱਗ ਕਾਰਨ ਫੈਲੇ ਧੂਏ ਨਾਲ ਕੁਝ ਨਾ ਦਿਖਣ ਕਾਰਨ ਸਾਹਮਣੇ ਤੋਂ ਆ ਰਹੇ ਥ੍ਰੀ-ਵਹੀਲਰ ਨਾਲ ਉਨ੍ਹਾਂ ਦੀ ਟਕਰਾ ਹੋ ਗਈ, ਜਿਸ ਕਾਰਨ ਉਹ ਤੇ ਉਸਦੀ ਤਾਈ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਬਠਿੰਡਾ ਵਿਖੇ ਡਾਂਸਰ ਕਤਲ ਮਾਮਲੇ 'ਚ ਅਦਾਲਤ ਦਾ ਮਿਸਾਲੀ ਫ਼ੈਸਲਾ, ਦੋਸ਼ੀ ਨੂੰ ਸੁਣਾਈ ਸਖ਼ਤ ਸਜ਼ਾ
ਇਸ ਮੌਕੇ ਕੋਲੋਂ ਲੰਘ ਰਹੇ ਰੇਹੜੀ ਚਾਲਕ ਨੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਤਪਾ ‘ਚ ਦਾਖ਼ਲ ਕਰਵਾਇਆ। ਘਟਨਾ ਦਾ ਪਤਾ ਲੱਗਦਿਆਂ ਹੀ ਪਰਿਵਾਰਕ ਮੈਂਬਰ ਪਹੁੰਚ ਗਏ। ਇਸ ਮੌਕੇ ਹਾਜ਼ਰ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਭਿਆਨਕ ਸੜਕ ਹਾਦਸੇ ਨੇ ਘਰ 'ਚ ਪੁਆਏ ਵੈਣ, ਅਨਾਜ ਮੰਡੀ ਜਾ ਰਹੇ ਕਿਸਾਨ ਦੀ ਮੌਤ
NEXT STORY