ਭਵਾਨੀਗੜ੍ਹ (ਵਿਕਾਸ) : ਪੁਲਸ ਨੇ ਇਕ ਵਿਅਕਤੀ ਨੂੰ ਚੋਰੀ ਦੇ ਟਿੱਪਰ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਪੁਲਸ ਦੇ ਏ. ਐੱਸ. ਆਈ ਸੁਖਦੇਵ ਸਿੰਘ ਜਦੋਂ ਆਪਣੀ ਪੁਲਸ ਪਾਰਟੀ ਨਾਲ ਪਿੰਡ ਕਾਕੜਾ ਵਿਖੇ ਮੌਜੂਦ ਸਨ ਤਾਂ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਫੱਗੂਵਾਲਾ ਦਾ ਰਹਿਣ ਵਾਲਾ ਬਹਾਦਰ ਸਿੰਘ ਜੋ ਕਿ ਕਥਿਤ ਤੌਰ ’ਤੇ ਵਾਹਨ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ ਤੇ ਹੁਣ ਉਹ ਸੰਗਰੂਰ-ਪਟਿਆਲਾ ਰੋਡ ’ਤੇ ਨਵੇਂ ਬਣੇ ਦਿੱਲੀ-ਕੱਟੜਾ ਐਕਸਪ੍ਰੈਸਵੇਅ ਪੁਲ ਦੇ ਹੇਠਾਂ ਤੋਂ ਟਿੱਪਰ ਚੋਰੀ ਕਰਕੇ ਕਿਸੇ ਦੀ ਉਡੀਕ ਕਰ ਰਿਹਾ ਹੈ।
ਇਸ ਦੀ ਸੂਚਨਾ ਮਿਲਣ ਦੇ ਆਧਾਰ ’ਤੇ ਪੁਲਸ ਨੇ ਜਦੋਂ ਮੌਕੇ 'ਤੇ ਛਾਪੇਮਾਰੀ ਕੀਤੀ ਅਤੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਪੁਲਸ ਨੇ ਉਕਤ ਵਿਅਕਤੀ ਦੇ ਕਬਜ਼ੇ 'ਚੋਂ ਇਕ ਟਿੱਪਰ ਬਰਾਮਦ ਕਰਕੇ ਮੁਲਜ਼ਮ ਖ਼ਿਲਾਫ ਥਾਣਾ ਭਵਾਨੀਗੜ੍ਹ ਵਿਖੇ ਮਾਮਲਾ ਦਰਜ ਕੀਤਾ ਹੈ।
ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ 70 ਲੱਖ ਦੀ ਲਾਗਤ ਵਾਲੇ ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ
NEXT STORY