ਮੂਨਕ (ਜ.ਬ.) : ਪੁਲਸ ਵੱਲੋਂ ਸ਼ਹਿਰ ਦੇ ਵਾਰਡ ਨੰ. 8 ’ਚ ਰੇਡ ਕਰਕੇ ਇਕ ਰਿਹਾਇਸ਼ੀ ਮਕਾਨ ਅੰਦਰੋਂ 108 ਬੋਤਲਾਂ ਹਰਿਆਣਾ ਠੇਕਾ ਦੇਸੀ ਸ਼ਰਾਬ ਬਰਾਮਦ ਕੀਤੀਆਂ ਜਦਕਿ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ। ਜਾਣਕਾਰੀ ਅਨੁਸਾਰ ਸ:ਥ: ਰਾਜਪਾਲ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਗਸਤ ਵਾ ਚੈਕਿੰਗ ਸੱਕੀ ਪੁਰਸ਼ਾਂ ਦੇ ਸਬੰਧ ਵਿਚ ਬੱਸ ਸਟੈਡ ਮੂਨਕ ਵਿਖੇ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪ੍ਰਿੰਸ ਕੁਮਾਰ ਪੁੱਤਰ ਜੱਸੀ ਰਾਮ ਵਾਸੀ ਵਾਰਡ ਨੰਬਰ ਮੂਨਕ ਜੋ ਕਿ ਹਰਿਆਣਾ ਤੋਂ ਸ਼ਰਾਬ ਠੇਕਾ ਦੇਸੀ ਲਿਆ ਕੇ ਆਪਣੇ ਰਿਹਾਇਸ਼ੀ ਮਕਾਨ ਵਿਚ ਰੱਖ ਕੇ ਵੇਚਣ ਦਾ ਧੰਦਾ ਕਰਦਾ ਹੈ।
ਇਸ 'ਤੇ ਸ:ਥ: ਰਾਜਪਾਲ ਸਿੰਘ ਵੱਲੋਂ ਥਾਣਾ ਮੂਨਕ ਮੁਕੱਦਮਾ ਕਰਵਾ ਕੇ ਦੋਸ਼ੀ ਪ੍ਰਿੰਸ ਕੁਮਾਰ ਉਕਤ ਦੇ ਰਿਹਾਇਸ਼ੀ ਮਕਾਨ ਪਰ ਰੇਡ ਕੀਤੀ ਅਤੇ ਦੌਰਾਨੇ ਰੇਡ 108 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਜੁਗਨੀ ਸੌਫੀ (ਹਰਿਆਣਾ) ਦੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
1 ਲੱਖ ਤੋਂ ਵੀ ਵਧ ਨਸ਼ੇ ਵਾਲੀਆਂ ਗੋਲ਼ੀਆਂ ਤੇ ਕੈਪਸੂਲਾਂ ਸਮੇਤ ਸਮੱਗਲਰ ਕਾਬੂ, ਅਹਿਮ ਖ਼ੁਲਾਸੇ ਹੋਣ ਦੀ ਉਮੀਦ
NEXT STORY