ਸੰਗਰੂਰ (ਬਾਵਾ, ਜਨੂਹਾ)- ਹੈਪੀ ਇੰਡੀਆ ਸੇਫ ਇੰਡੀਆ ਵੈੱਲਫੇਅਰ ਸੋਸਾਇਟੀ ਵਲੋਂ ਵੀਟ ਗਰਾਸ ਜੂਸ ਸੈਂਟਰ ਦਾ ਰਸਮੀ ਉਦਘਾਟਨ ਬਤੌਰ ਮੁੱਖ ਮਹਿਮਾਨ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਕੀਤਾ। ਇਸ ਮੌਕੇ ਸ. ਗਗਨਦੀਪ ਸਿੰਘ ਸੈਣੀ ਚੇਅਰਮੈਨ ਨੇ ਮੁੱਖ ਮਹਿਮਾਨ ਨੂੰ ‘ਜੀ ਆਇਆਂ’ ਕਿਹਾ। ਇਸ ਮੌਕੇ ਰਾਜ ਕੁਮਾਰ ਸੋਹੀਆਂ ਸਰਪ੍ਰਸਤ, ਪਰਵੀਨ ਪਾਹੁਲ ਪ੍ਰਧਾਨ ਤੇ ਗੋਸਾ ਸੰਗਰੂਰ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਐਂਟੀ ਡਰੱਗ ਫਾਊਂਡੇਸ਼ਨ ਸੰਗਰੂਰ ਵਲੋਂ ਨਸ਼ਿਆਂ ਖਿਲਾਫ ਨਾਟਕ ਪੇਸ਼ ਕੀਤਾ ਗਿਆ, ਜਿਸ ਦਾ ਹਾਜ਼ਰ ਲੋਕਾਂ ਨੇ ਖੂਬ ਆਨੰਦ ਮਾਣਿਆ ਤੇ ਪੇਸ਼ ਕੀਤੇ ਗਏ ਨਾਟਕ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਰਵਿੰਦਰ ਸਿੰਘ ਗੁੱਡੂ ਚੇਅਰਮੈਨ, ਰਾਜ ਕੁਮਾਰ ਅਰੋਡ਼ਾ, ਐੱਸ.ਐੱਸ. ਚੱਠਾ, ਸ. ਹਰਿੰਦਰਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਫਰੀਡਮ ਫਾਈਟਰ ਜਥੇਬੰਦੀ ਪੰਜਾਬ, ਗੁਰਨੈਬ ਸਿੰਘ ਰਾਮਪੁਰਾ, ਬਹਾਦਰ ਸਿੰਘ ਭਸੌਡ਼, ਹਰਜੀਤ ਸਿੰਘ ਹਾਜ਼ਰ ਸਨ ।
ਕਿਸਾਨਾਂ ਨੇ ਡੀਜ਼ਲ ਤੇ ਪੈਟਰੋਲ ’ਤੇ ਰੇਟ ਘਟਾਉਣ ਲਈ ਦਿੱਤਾ ਮੰਗ ਪੱਤਰ
NEXT STORY