ਸੰਗਰੂਰ (ਵਸ਼ਿਸ਼ਟ )- ਸਲਾਈਟ ਇੰਪਲਾਈਜ਼ ਐਸੋਸੀਏਸ਼ਨ ਦੀ ਚੋਣ ’ਚ ਪ੍ਰਧਾਨ ਦਵਿੰਦਰ ਸਿੰਘ ਦੁੱਲਾ, ਮੀਤ ਪ੍ਰਧਾਨ ਇੰਦਰਜੀਤ ਕੌਰ ਬਾਜਵਾ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਚੁਣੇ ਗਏ । ਇਸ ਚੋਣ ਦੌਰਾਨ ਜੋਆਇੰਟ ਸੈਕਟਰੀ ਸਤਨਾਮ ਸਿੰਘ ਤੇ ਕੈਸ਼ੀਅਰ ਰਤਨ ਅਤੇ ਸਹਾਇਕ ਕੈਸ਼ੀਅਰ ਹਰਦੀਪ ਸਿੰਘ ਚੁਣੇ ਗਏ ਹਨ। ਗੁਰਜੰਟ ਸਿੰਘ, ਗੁਰਨਾਮ ਸਿੰਘ, ਗੁਰਚਰਨ ਸਿੰਘ ਅਤੇ ਜਗਦੇਵ ਸਿੰਘ ਕਮੇਟੀ ਮੈਂਬਰ ਚੁਣੇ ਗਏ। ਇਸ ਸਮੇਂ ਮੈਂਬਰਾਂ ਨੇ ਕਿਹਾ ਕਿ ਇੰਦਰਜੀਤ ਕੌਰ ਪਹਿਲੀ ਮਹਿਲਾ ਉਪ ਪ੍ਰਧਾਨ ਚੁਣੀ ਗਈ ਹੈ । ਉਨ੍ਹਾਂ ਕਿਹਾ ਕਿ ਇਸ ਚੋਣ ’ਚ ਧਾਰਮਕ ਅਤੇ ਸਮਾਜਕ ਸੇਵਾ ਕਰਨ ਵਾਲਿਆਂ ਨੂੰ ਹੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ । ਉਮੀਦ ਹੈ ਕਿ ਨਵੇਂ ਚੁਣੇ ਗਏ ਪ੍ਰਧਾਨ ਅਤੇ ਹੋਰ ਅਹੁਦੇਦਾਰ ਐਸੋਸੀਏਸ਼ਨ ਦੀ ਬਿਹਤਰੀ ਅਤੇ ਮੈਂਬਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਤਨਦੇਹੀ ਨਾਲ ਕੰਮ ਕਰਨਗੇ ।
ਭਦੌਡ਼ ਨੂੰ ਸਹੂਲਤਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ :ਪੰਜਗਰਾਈਂ
NEXT STORY