ਮਹਿਲ ਕਲਾਂ (ਲਕਸ਼ਦੀਪ ਗਿੱਲ): ਦੁਕਾਨਦਾਰ ਯੂਨੀਅਨ ਮਹਿਲ ਕਲਾਂ ਵੱਲੋਂ ਭਿਖਾਰੀਆਂ ਸਬੰਧੀ ਇਕ ਵਿਸ਼ੇਸ਼ ਮਤਾ ਪਾਸ ਕੀਤਾ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਦੁਕਾਨਦਾਰ ਯੂਨੀਅਨ ਮਹਿਲ ਕਲਾਂ ਦੇ ਪ੍ਰਧਾਨ ਗਗਨ ਸਰਾਂ ਨੇ ਦੱਸਿਆ ਕਿ ਦੁਕਾਨਦਾਰ ਯੂਨੀਅਨ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਸੰਸਥਾ , ਸੰਗਠਨ ਮਹਿਲ ਕਲਾਂ ਦੀ ਮਾਰਕੀਟ ਵਿਚ ਉਗਰਾਹੀ ਆਦਿ ਨਹੀਂ ਕਰ ਸਕੇਗਾ। ਇਸ ਨਾਲ ਦੁਕਾਨਦਾਰਾਂ ਨੂੰ ਵੱਡੇ ਪੱਧਰ ਤੇ ਰਾਹਤ ਮਿਲੇਗੀ, ਕਿਉਂਕਿ ਮਹਿਲ ਕਲਾਂ ਦਾ ਵੱਡਾ ਕਸਬਾ ਹੋਣ ਕਰਕੇ ਦੁਕਾਨਾਂ ਦੀ ਗਿਣਤੀ ਵੀ ਜਿਆਦਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਉਗਰਾਹੀ ਆਦ ਲਈ ਮਹਿਲ ਕਲਾਂ ਦੀ ਮੁੱਖ ਮਾਰਕੀਟ ਤੋਂ ਹੀ ਸ਼ੁਰੂਆਤ ਕੀਤੀ ਜਾਂਦੀ।
ਇਸ ਤੋਂ ਬਿਨਾਂ, ਕਿਸੇ ਵਿਸ਼ੇਸ਼ ਕਬੀਲੇ ਜਾਂ ਜਾਤੀ ਨਾਲ ਸਬੰਧਿਤ ਕੋਈ ਮਰਦ ਜਾਂ ਔਰਤ, ਮਹਿਲ ਕਲਾਂ ਦੀ ਮਾਰਕੀਟ ਅੰਦਰ ਭੀਖ ਮੰਗਦਾ ਨਜ਼ਰ ਆਉਂਦਾ ਹੈ ਅਤੇ ਉਹ ਕਿਸੇ ਵੀ ਤਰ੍ਹਾਂ ਨਾਲ ਸ਼ੱਕੀ ਪ੍ਰਤੀਤ ਹੁੰਦਾ ਹੈ, ਤਾਂ ਉਨ੍ਹਾਂ ਤੇ ਤੁਰੰਤ ਐਕਸ਼ਨ ਲੈਂਦਿਆਂ ਉਨ੍ਹਾਂ ਨੂੰ ਮਾਰਕੀਟ ਵਿਚੋਂ ਬਾਹਰ ਕੱਢਿਆ ਜਾਵੇਗਾ। ਲੋਕ ਭਲਾਈ ਵੈਲਫੇਅਰ ਸੋਸਾਇਟੀ ਦੇ ਮੁਖੀ ਡਾ. ਪਲਵਿੰਦਰ ਸਿੰਘ ਹਮੀਦੀ, ਮਹਿਲ ਕਲਾਂ ਦੇ ਮਸ਼ਹੂਰ ਕਾਰੋਬਾਰੀ ਰਜਿੰਦਰ ਕੁਮਾਰ ਜਿੰਦਲ ਨੇ ਵੀ ਇਸ ਸਮੱਸਿਆ ਨੂੰ ਕਾਫ਼ੀ ਗੰਭੀਰ ਦੱਸਿਆ ਹੈ।
ਮਨਿਆਰੀ ਦੀ ਦੁਕਾਨ ’ਚੋਂ ਚੋਰੀ, ਨੋਟਾਂ ਦੇ ਹਾਰ ਤੇ ਦਾਨ ਦੀ ਰਕਮ ਵੀ ਚੁੱਕ ਕੇ ਲੈ ਗਏ ਚੋਰ
NEXT STORY