Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 05, 2026

    4:38:03 PM

  • dubai incident

    20 ਮਿੰਟਾਂ 'ਚ 7 ਧਮਾਕੇ ! ਜੰਗ ਦੇ ਤਣਾਅ ਵਿਚਾਲੇ...

  • lok sabha passes   the bankers   books evidence bill  2026

    ਲੋਕ ਸਭਾ 'ਚ 'The Bankers’ Books Evidence...

  • brock lesnar says goodbye to a 24 year wrestling career

    WWE 'ਚ ਇਕ ਯੁੱਗ ਦਾ ਅੰਤ, Brock Lesnar ਨੇ 24...

  • raid in police station

    BIG BREAKING: ਪੰਜਾਬ ਦੇ ਥਾਣੇ 'ਚ ਪੈ ਗਈ RAID!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਕੋਲਕਾਤਾ ਦੀ ਘਟਨਾ ਦੋ ਤਾਕਤਾਂ ਵਿਚਾਲੇ 'ਸੰਘਰਸ਼' ਦੀ ਪ੍ਰਤੀਕ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਕੋਲਕਾਤਾ ਦੀ ਘਟਨਾ ਦੋ ਤਾਕਤਾਂ ਵਿਚਾਲੇ 'ਸੰਘਰਸ਼' ਦੀ ਪ੍ਰਤੀਕ

  • Updated: 08 Feb, 2019 06:32 AM
Special Story
the kolkata episode marks the   struggle   between two powers
  • Share
    • Facebook
    • Tumblr
    • Linkedin
    • Twitter
  • Comment

ਪਿਛਲੇ ਦਿਨੀਂ ਪੱਛਮੀ ਬੰਗਾਲ 'ਚ ਜਿਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ, ਉਹ ਮੌਜੂਦਾ ਸਿਆਸੀ ਦ੍ਰਿਸ਼ 'ਚ ਗੈਰ-ਸੁਭਾਵਿਕ ਨਹੀਂ ਲੱਗਦੀ। ਪਿਛਲੇ ਸਾਢੇ ਚਾਰ ਸਾਲਾਂ 'ਚ ਤ੍ਰਿਣਮੂਲ ਕਾਂਗਰਸ, ਕਾਂਗਰਸ, ਸਪਾ, ਬਸਪਾ, ਰਾਜਦ ਵਰਗੀਆਂ ਆਪੇ ਬਣੀਆਂ ਸੈਕੂਲਰ ਪਾਰਟੀਆਂ ਨੇ ਕਦੇ ਸੰਵਿਧਾਨ, ਨਿਆਇਕ,  ਈ. ਵੀ. ਐੱਮ., ਅਸਹਿਣਸ਼ੀਲਤਾ ਅਤੇ ਹੁਣ ਸੰਘੀ ਢਾਂਚੇ ਦੇ ਨਾਂ 'ਤੇ ਮੋਦੀ ਸਰਕਾਰ ਨੂੰ ਕਟਹਿਰੇ 'ਚ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ 56 ਮਹੀਨਿਆਂ 'ਚ ਅਜਿਹਾ ਕੀ ਹੋਇਆ ਹੈ, ਜਿਸ ਨਾਲ ਇਨ੍ਹਾਂ ਵਿਰੋਧੀ ਪਾਰਟੀਆਂ ਨੂੰ ਲੱਗ ਰਿਹਾ ਹੈ ਕਿ ਆਜ਼ਾਦ ਭਾਰਤ 'ਚ ਇਹ ਸਭ ਪਹਿਲੀ ਵਾਰ ਹੋ ਰਿਹਾ ਹੈ। ਬੀਤੀ 5 ਫਰਵਰੀ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬਹੁਤ ਹੀ ਨਾਟਕੀ ਢੰਗ ਨਾਲ ਸੀ. ਬੀ. ਆਈ. ਜਾਂਚ ਵਿਰੁੱਧ ਆਪਣਾ ਧਰਨਾ ਖਤਮ ਕੀਤਾ। ਇਸ ਸਥਿਤੀ ਦੀ ਵਜ੍ਹਾ ਕੀ  ਹੈ ਅਤੇ ਮਮਤਾ ਬੈਨਰਜੀ ਆਪਣਾ ਕਥਿਤ 'ਭਾਰਤ ਬਚਾਓ, ਸੰਘੀ ਢਾਂਚਾ ਬਚਾਓ' ਧਰਨਾ ਖਤਮ ਕਰਨ ਲਈ ਮਜਬੂਰ ਕਿਉਂ ਹੋਈ? 
ਇਸ ਦੀਆਂ ਜੜ੍ਹਾਂ 3 ਫਰਵਰੀ ਦੀ ਉਸ ਘਟਨਾ 'ਚ ਹਨ, ਜਿਸ 'ਚ ਸ਼ਾਰਦਾ ਚਿੱਟਫੰਡ ਘਪਲੇ ਨੂੰ ਲੈ ਕੇ ਕੋਲਕਾਤਾ ਦੇ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਪਹੁੰਚੇ ਸੀ. ਬੀ. ਆਈ. ਅਧਿਕਾਰੀਆਂ ਨੂੰ ਸੂਬਾ ਸਰਕਾਰ ਦੀ ਹਦਾਇਤ 'ਤੇ ਹਿਰਾਸਤ 'ਚ ਲੈ ਲਿਆ ਗਿਆ। ਇਸ ਤੋਂ ਬਾਅਦ ਮਮਤਾ ਨੇ ਹਮਲਾਵਰ ਅੰਦਾਜ਼ 'ਚ ਰਾਜੀਵ ਕੁਮਾਰ ਦੇ ਹੱਕ 'ਚ ਸੜਕ 'ਤੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ, ਜਿਸ ਨੂੰ ਝੱਟਪਟ ਕਾਂਗਰਸ, ਸਪਾ, ਰਾਜਦ, ਆਪ, ਨੈਕਾ ਸਮੇਤ ਜ਼ਿਆਦਾਤਰ ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲ ਗਿਆ। 
ਆਪਾ-ਵਿਰੋਧ ਦੀ ਹੱਦ ਦੇਖੋ, ਜਿਸ ਮਾਮਲੇ 'ਚ ਕਾਂਗਰਸ ਦੀ ਕੌਮੀ ਲੀਡਰਸ਼ਿਪ ਮਮਤਾ ਦੇ ਸਮਰਥਨ 'ਚ ਆਈ, ਉਸੇ ਦੀ ਸੂਬਾ ਇਕਾਈ ਇਸ ਧਰਨੇ ਨੂੰ ਸੰਵਿਧਾਨ ਤੇ ਲੋਕਤੰਤਰ ਵਿਰੋਧੀ ਦੱਸ ਰਹੀ ਹੈ। ਪੱਛਮੀ ਬੰਗਾਲ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਧੀਰ ਰੰਜਨ ਚੌਧਰੀ ਅਨੁਸਾਰ, ''ਮਮਤਾ ਬੈਨਰਜੀ ਸੀ. ਬੀ. ਆਈ. ਜਾਂਚ ਤੋਂ ਘਬਰਾ ਕੇ ਧਰਨੇ 'ਤੇ ਬੈਠੀ ਸੀ।''
ਖਾਸ ਗੱਲ ਇਹ ਰਹੀ ਕਿ ਇਸ ਧਰਨੇ ਨੂੰ 'ਆਪ' ਨੇਤਾ ਅਰਵਿੰਦ ਕੇਜਰੀਵਾਲ ਦਾ ਵੀ ਸਮਰਥਨ ਮਿਲ ਗਿਆ, ਜੋ ਸੰਨ 2011-12 'ਚ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਲਹਿਰ 'ਤੇ ਸਵਾਰ ਹੋ ਕੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ  ਤਕ  ਪਹੁੰਚੇ ਅਤੇ ਹੁਣ ਨਰਿੰਦਰ ਮੋਦੀ ਦੇ ਵਿਰੋਧ ਦੇ ਨਾਂ 'ਤੇ  ਭ੍ਰਿਸ਼ਟਾਚਾਰ ਦੀ ਨੀਂਹ ਨੂੰ ਹੀ ਮਜ਼ਬੂਤ ਕਰਨ 'ਚ ਲੱਗੇ ਹੋਏ ਹਨ। 
ਮਾਮਲਾ ਜਦੋਂ  ਸੁਪਰੀਮ ਕੋਰਟ 'ਚ ਪਹੁੰਚਿਆ, ਉਦੋਂ ਅਦਾਲਤ ਨੇ 5 ਫਰਵਰੀ ਨੂੰ ਸੁਣਵਾਈ ਕਰਦਿਆਂ ਕੋਲਕਾਤਾ ਦੇ ਪੁਲਸ ਕਮਿਸ਼ਨਰ  ਰਾਜੀਵ ਕੁਮਾਰ ਨੂੰ ਸ਼ਿਲਾਂਗ 'ਚ ਸੀ. ਬੀ. ਆਈ. ਦੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ, ਨਾਲ  ਹੀ ਸੁਪਰੀਮ ਕੋਰਟ ਨੇ ਕਿਹਾ, ''ਰਾਜੀਵ ਕੁਮਾਰ ਨੂੰ ਸੀ. ਬੀ. ਆਈ. ਦੀ ਪੁੱਛਗਿੱਛ 'ਚ ਪ੍ਰੇਸ਼ਾਨੀ ਕੀ ਹੈ? ਉਹ ਜਾਂਚ 'ਚ ਸਹਿਯੋਗ ਕਰਨ।''
ਭਰਮ ਪੈਦਾ ਕਰਨ ਦੀ ਕੋਸ਼ਿਸ਼
ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਮੀਡੀਆ ਦੇ ਇਕ ਵਰਗ ਵਲੋਂ ਵੀ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਅਤੇ ਮੋਦੀ ਸਰਕਾਰ ਦੇ ਦਬਾਅ ਹੇਠ ਸੀ. ਬੀ. ਆਈ. ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਪਹੁੰਚੀ ਸੀ। ਆਖਿਰ ਸੱਚ ਕੀ ਹੈ? ਕੀ ਸੀ. ਬੀ. ਆਈ. ਨੇ ਸ਼ਾਰਦਾ ਚਿੱਟਫੰਡ ਅਤੇ ਰੋਜ਼ਵੈਲੀ ਘਪਲੇ ਦੇ ਮਾਮਲੇ 'ਚ ਕੋਈ ਕਾਰਵਾਈ ਪਹਿਲੀ ਵਾਰ ਕੀਤੀ ਹੈ? 
ਕੀ ਵਿਰੋਧੀ ਪਾਰਟੀਆਂ ਅਤੇ ਉਨ੍ਹਾਂ ਦੇ ਬੌਧਿਕ ਸਮਰਥਕਾਂ (ਮੀਡੀਆ ਦੇ ਇਕ ਵਰਗ ਸਮੇਤ) ਲਈ ਇਹ ਘਪਲੇ ਕਾਲਪਨਿਕ ਹਨ? ਜਿਹੜੇ ਲੱਖਾਂ ਲੋਕਾਂ ਨੇ ਲਾਲਚ 'ਚ ਆ ਕੇ ਆਪਣੀ ਉਮਰ ਭਰ ਦੀ ਪੂੰਜੀ ਗੁਆ ਲਈ, ਕੀ ਉਹ ਝੂਠੇ ਹਨ ਅਤੇ ਇਹ ਲੋਕ ਉਨ੍ਹਾਂ  ਲੋਕਾਂ ਬਾਰੇ ਕੀ ਕਹਿਣਗੇ, ਜਿਨ੍ਹਾਂ ਨੇ ਆਪਣਾ ਪੈਸਾ ਡੁੱਬਣ ਦੇ ਦੁੱਖ 'ਚ ਖ਼ੁਦਕੁਸ਼ੀਆਂ ਕਰ ਲਈਆਂ? 
ਸ਼ਾਰਦਾ ਚਿੱਟਫੰਡ ਅਤੇ ਰੋਜ਼ਵੈਲੀ ਘਪਲਾ ਦੋਵੇਂ  ਪੱਛਮੀ ਬੰਗਾਲ 'ਚ ਭ੍ਰਿਸ਼ਟਾਚਾਰ ਦੇ ਵੱਡੇ ਮਾਮਲੇ ਹਨ, ਜਿਨ੍ਹਾਂ 'ਚ ਲੱਖਾਂ ਨਿਵੇਸ਼ਕਾਂ ਦੀ ਲੱਗਭਗ 20 ਹਜ਼ਾਰ ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਗਈ। ਅਪ੍ਰੈਲ 2014 'ਚ ਸੁਪਰੀਮ ਕੋਰਟ ਦੀ ਹਦਾਇਤ 'ਤੇ ਸੀ. ਬੀ. ਆਈ. ਸ਼ਾਰਦਾ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ 'ਚ ਪੱਛਮੀ ਬੰਗਾਲ ਪੁਲਸ ਨੂੰ ਵੀ ਸਹਿਯੋਗ ਕਰਨ ਦਾ ਅਦਾਲਤ ਵਲੋਂ ਹੁਕਮ ਦਿੱਤਾ ਗਿਆ ਸੀ।
ਮਾਮਲੇ 'ਚ ਦੋਸ਼ੀ ਕਰਾਰ ਅਤੇ ਸ਼ਾਰਦਾ ਗਰੁੱਪ ਦੇ ਸਰਪ੍ਰਸਤ ਸੁਦੀਪਤੋ ਸੇਨ ਤੋਂ ਪੁੱਛਗਿੱਛ ਅਤੇ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਸੀ. ਬੀ. ਆਈ. ਨੇ ਪਿਛਲੇ 4 ਸਾਲਾਂ 'ਚ ਮਦਨ ਮਿਤਰਾ, ਸ਼੍ਰਿੰਜਾਏ ਬੋਸ, ਕੁਣਾਲ ਘੋਸ਼ ਵਰਗੇ ਤ੍ਰਿਣਮੂਲ ਕਾਂਗਰਸ ਦੇ ਕਈ ਨੇਤਾਵਾਂ ਦੀ ਗ੍ਰਿਫਤਾਰੀ, ਤਾਂ ਸ਼ਿਆਮਾਪਦ ਮੁਖਰਜੀ, ਸੋਮੇਨ ਮਿਤਰਾ ਵਰਗੇ ਤ੍ਰਿਣਮੂਲ ਨੇਤਾਵਾਂ ਤੋਂ ਪੁੱਛਗਿੱਛ ਕੀਤੀ ਹੈ। 
ਮਮਤਾ ਸਰਕਾਰ 'ਚ ਮੰਤਰੀ ਰਹੇ ਮਦਨ ਮਿਤਰਾ ਨੂੰ ਦਸੰਬਰ 2014 'ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਜੇਲ 'ਚ 629 ਦਿਨ ਬਿਤਾਉਣ ਤੋਂ ਬਾਅਦ ਅਦਾਲਤ ਤੋਂ ਜ਼ਮਾਨਤ ਮਿਲ ਸਕੀ ਸੀ। ਇਸੇ ਤਰ੍ਹਾਂ 2016 'ਚ ਰੋਜ਼ਵੈਲੀ ਘਪਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਨੇ ਕੁਝ ਮਹੀਨੇ ਪਹਿਲਾਂ ਤ੍ਰਿਣਮੂਲ ਦੇ ਸੀਨੀਅਰ ਨੇਤਾ ਸੁਦੀਪ ਬੰਦੋਪਾਧਿਆਏ ਅਤੇ ਤਪਸ ਪਾਲ ਨੂੰ ਗ੍ਰਿਫਤਾਰ ਕੀਤਾ ਸੀ। 
ਪੁੱਛਗਿੱਛ ਦੀ ਲੋੜ ਕਿਉਂ
ਯਕਸ਼ ਸਵਾਲ ਇਹ ਹੈ ਕਿ ਸੀ. ਬੀ. ਆਈ. ਰਾਜੀਵ ਕੁਮਾਰ ਤੋਂ ਪੁੱਛਗਿੱਛ ਕਿਉਂ ਕਰਨਾ ਚਾਹੁੰਦੀ ਹੈ? ਸ਼ਾਰਦਾ ਚਿੱਟਫੰਡ ਘਪਲੇ 'ਤੇ ਬੰਗਾਲ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦਾ ਗਠਨ ਕੀਤਾ ਸੀ, ਜਿਸ ਦੇ ਮੁਖੀ ਰਾਜੀਵ ਕੁਮਾਰ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਸ਼ਾਰਦਾ ਗਰੁੱਪ ਦੇ ਮੁਖੀ ਸੁਦੀਪਤੋ ਸੇਨ ਦੀ ਸਹਿਯੋਗੀ ਦੇਬਜਾਨੀ ਮੁਖਰਜੀ ਨੇ ਦੱਸਿਆ ਸੀ ਕਿ ਐੱਸ. ਆਈ. ਟੀ. ਨੇ ਉਨ੍ਹਾਂ ਤੋਂ ਇਕ ਲਾਲ ਡਾਇਰੀ, ਪੈਨ ਡ੍ਰਾਈਵ ਅਤੇ ਕੁਝ ਅਹਿਮ ਦਸਤਾਵੇਜ਼ ਜ਼ਬਤ ਕੀਤੇ ਸਨ। ਉਦੋਂ ਤੋਂ ਹੀ ਸੀ. ਬੀ. ਆਈ. ਇਨ੍ਹਾਂ ਸਬੂਤਾਂ ਦੀ ਭਾਲ ਕਰ ਰਹੀ ਹੈ। ਕਿਹਾ ਜਾਂਦਾ ਹੈ ਕਿ ਉਸ ਡਾਇਰੀ 'ਚ ਚਿੱਟਫੰਡ 'ਚੋਂ ਰਕਮ ਲੈਣ ਵਾਲੇ ਨੇਤਾਵਾਂ ਦੇ ਨਾਂ ਸਨ, ਜਿਸ ਨੂੰ ਗਾਇਬ ਕਰਨ ਦਾ ਦੋਸ਼ ਰਾਜੀਵ ਕੁਮਾਰ 'ਤੇ ਲੱਗਾ ਹੈ। 
ਸਬੂਤ ਮਿਟਾਉਣ ਦੇ ਦੋਸ਼ੀ ਦੇ ਪੱਖ 'ਚ ਜਿਸ ਤਰ੍ਹਾਂ ਮਮਤਾ ਬੈਨਰਜੀ ਸਮੇਤ ਸਾਰੇ ਮੋਦੀ ਵਿਰੋਧੀ ਨੇਤਾ ਲਾਮਬੰਦ ਹੋ ਗਏ ਅਤੇ ਸੀ. ਬੀ. ਆਈ. ਦੀ ਕਾਰਵਾਈ ਨੂੰ ਸੰਘੀ ਢਾਂਚੇ 'ਤੇ ਵਾਰ, ਸੰਵਿਧਾਨਿਕ ਸੰਕਟ ਕਹਿਣ ਲੱਗ ਪਏ, ਉਹ ਉਦੋਂ ਕਿਉਂ ਚੁੱਪ ਰਹੇ, ਜਦੋਂ ਪਿਛਲੇ ਦਿਨੀਂ ਪੱਛਮੀ ਬੰਗਾਲ ਦੇ ਬਾਲੁਰਘਾਟ 'ਚ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਹੈਲੀਕਾਪਟਰ ਮਮਤਾ ਸਰਕਾਰ ਨੇ ਉਤਰਨ ਨਹੀਂ ਦਿੱਤਾ ਸੀ?
ਇਸੇ ਤਰ੍ਹਾਂ ਜਦੋਂ 2010 'ਚ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਮੋਦੀ ਤੋਂ ਐੱਸ. ਆਈ. ਟੀ. ਨੇ ਦੋ ਵਾਰ ਘੰਟਿਆਂਬੱਧੀ ਪੁੱਛਗਿੱਛ ਕੀਤੀ ਸੀ ਅਤੇ ਤੱਤਕਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੀ. ਬੀ. ਆਈ. ਨੇ ਗ੍ਰਿਫਤਾਰ ਕੀਤਾ ਸੀ, ਉਦੋਂ ਦੇਸ਼ 'ਚ ਸੰਕਟ ਵਾਲੀ ਸਥਿਤੀ ਪੈਦਾ ਕਿਉਂ ਨਹੀਂ  ਹੋਈ ਸੀ?
ਇਸ ਦੋਗਲੀ ਮਾਨਸਿਕਤਾ ਦੀ ਵਜ੍ਹਾ ਉਸ ਸਿਆਸੀ, ਵਿਚਾਰਕ ਤੇ ਨਿੱਜੀ ਨਫਰਤ 'ਚ ਹੈ, ਜਿਸ 'ਚ ਵਿਰੋਧੀਆਂ ਵਿਰੁੱਧ  ਕੋਈ ਵੀ ਜਾਂਚ ਜਾਂ ਕਾਰਵਾਈ ਕਥਿਤ ਸੈਕੁਲਰਿਸਟਾਂ ਅਤੇ ਉਦਾਰਵਾਦੀਆਂ ਲਈ ਸਿਹਤਮੰਦ ਲੋਕਤੰਤਰ ਅਤੇ ਸੰਵਿਧਾਨ ਦੀ ਪ੍ਰਤੀਕ ਹੈ ਪਰ ਆਪਣੇ ਕੁਣਬੇ ਦੇ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਜਾਂ ਉਸ ਵਿਰੁੱਧ ਅਦਾਲਤੀ ਹੁਕਮ ਆਉਣ 'ਤੇ ਦੇਸ਼ 'ਚ ਸੰਵਿਧਾਨਿਕ ਤੇ ਲੋਕਤੰਤਰਿਕ ਸੰਕਟ ਕਿਵੇਂ ਪੈਦਾ ਹੋ ਜਾਂਦਾ ਹੈ? 
ਸੱਚ ਤਾਂ ਇਹ ਹੈ ਕਿ ਪਿਛਲੇ 72 ਸਾਲਾਂ ਤੋਂ ਕਾਂਗਰਸ, ਖਾਸ ਕਰ ਕੇ ਨਹਿਰੂ-ਗਾਂਧੀ ਪਰਿਵਾਰ ਨੇ ਜਿਸ 'ਵਿਸ਼ੇਸ਼ ਅਧਿਕਾਰ ਕਲਚਰ' ਨੂੰ ਦੇਸ਼ 'ਚ ਪਾਲਿਆ ਹੈ, ਜਿਸ 'ਚ ਖ਼ੁਦ ਨੂੰ ਸੰਵਿਧਾਨ, ਨਿਯਮਾਂ-ਕਾਨੂੰਨਾਂ ਤੇ ਲੋਕਤੰਤਰਿਕ ਕਦਰਾਂ-ਕੀਮਤਾਂ ਤੋਂ ਉਪਰ ਮੰਨਣ ਦੀ ਪ੍ਰੰਪਰਾ ਚਲਾਈ ਹੈ ਅਤੇ ਜੋ ਉਹ ਕਹੇ, ਉਸ ਨੂੰ 'ਬ੍ਰਹਮ ਵਾਕ' ਮੰਨਣ ਅਤੇ ਉਸ ਦੇ ਮੁਤਾਬਿਕ ਰਾਜ ਕਰਨ ਦੀ ਮਾਨਸਿਕਤਾ ਹੈ। ਇਸੇ ਵਿਕਾਰ ਤੋਂ ਦੇਸ਼ ਦੀਆਂ ਜ਼ਿਆਦਾਤਰ ਵਿਰੋਧੀ ਪਾਰਟੀਆਂ ਪੀੜਤ ਹਨ। 
ਇਸ ਪਿਛੋਕੜ 'ਚ ਇਸ ਗੱਲ ਦਾ ਅੰਦਾਜ਼ਾ ਲਾਉਣਾ ਬਹੁਤਾ ਮੁਸ਼ਕਿਲ ਨਹੀਂ ਹੈ ਕਿ ਮਮਤਾ ਬੈਨਰਜੀ ਨੂੰ ਸ਼ਾਰਦਾ  ਮਾਮਲੇ  ਦੀ  ਜਾਂਚ  ਵਿਰੁੱਧ  ਨੈਸ਼ਨਲ ਹੈਰਾਲਡ ਆਮਦਨ ਕਰ ਚੋਰੀ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਗਏ ਰਾਹੁਲ ਗਾਂਧੀ, ਚਾਰਾ ਘਪਲੇ ਦੇ ਦੋਸ਼ੀ ਲਾਲੂ ਯਾਦਵ, ਮਾਈਨਿੰਗ ਘਪਲੇ ਦੀ ਜਾਂਚ 'ਚ ਘਿਰੇ ਅਖਿਲੇਸ਼ ਯਾਦਵ, ਚੰਦਰਬਾਬੂ ਨਾਇਡੂ ਅਤੇ ਅਰਵਿੰਦ ਕੇਜਰੀਵਾਲ ਸਮੇਤ ਜ਼ਿਆਦਾਤਰ ਵਿਰੋਧੀ ਨੇਤਾਵਾਂ ਦਾ ਸਮਰਥਨ ਅਚਾਨਕ ਕਿਵੇਂ ਮਿਲ ਗਿਆ?
ਅਸਲ 'ਚ ਕੋਲਕਾਤਾ ਦੀ ਘਟਨਾ  ਦੋ ਤਾਕਤਾਂ ਵਿਚਾਲੇ ਸੰਘਰਸ਼ ਦੀ ਪ੍ਰਤੀਕ ਹੈ। ਇਸ 'ਚ ਇਕ ਧਿਰ ਦੀ ਨੁਮਾਇੰਦਗੀ ਕਾਂਗਰਸ, ਤ੍ਰਿਣਮੂਲ ਕਾਂਗਰਸ ਸਮੇਤ ਉਹ ਵਿਰੋਧੀ ਪਾਰਟੀਆਂ ਕਰ ਰਹੀਆਂ ਹਨ, ਜੋ ਉਸ ਪੁਰਾਣੀ ਵਿਵਸਥਾ ਦੇ ਪੱਖ 'ਚ ਹਨ, ਜਿਸ 'ਚ ਕਿਸੇ ਵੀ ਸਮਝੌਤੇ 'ਚ ਕਮਿਸ਼ਨਖੋਰੀ ਹੋਵੇ, ਭ੍ਰਿਸ਼ਟਾਚਾਰ ਦੀ ਛੋਟ ਹੋਵੇ, ਦੋਸ਼ੀ ਬੇਫਿਕਰ ਹੋ ਕੇ ਦੇਸ਼-ਵਿਦੇਸ਼ ਘੁੰਮਣ ਲਈ ਆਜ਼ਾਦ ਹੋਵੇ, ਜੁਆਬਦੇਹੀ-ਮੁਕਤ ਸ਼ਾਸਨ ਹੋਵੇ ਅਤੇ ਕੌਮੀ ਸਲਾਹਕਾਰ ਪ੍ਰੀਸ਼ਦ ਦੇ ਰੂਪ 'ਚ ਸੰਵਿਧਾਨ-ਬਾਹਰੀ ਸੱਤਾ (ਕੇਂਦਰ) ਨੂੰ ਸਥਾਪਿਤ ਕਰਨ ਦੀ ਵਿਵਸਥਾ ਹੋਵੇ।
ਇਸੇ ਸੰਘਰਸ਼ ਦੇ ਦੂਜੇ ਪੱਖ ਦੀ ਅਗਵਾਈ ਉਹ ਧਿਰ ਕਰ ਰਹੀ ਹੈ, ਜੋ ਉਕਤ ਸਾਰੇ ਵਿਕਾਰਾਂ ਤੋਂ ਮੁਕਤ ਨਵੇਂ ਭਾਰਤ ਦਾ ਨਿਰਮਾਣ ਕਰਨਾ ਚਾਹੁੰਦੀ ਹੈ। ਕੀ ਇਹ ਸੱਚ ਨਹੀਂ ਕਿ ਸਖਤ ਕਾਨੂੰਨ ਤੇ ਦ੍ਰਿੜ੍ਹ ਸਿਆਸੀ ਇੱਛਾ-ਸ਼ਕਤੀ ਕਾਰਨ ਹੀ ਵਤਨ ਛੱਡ ਕੇ ਭੱਜ ਚੁੱਕੇ ਆਰਥਿਕ ਅਪਰਾਧੀਆਂ ਨੂੰ ਕੂਟਨੀਤਕ ਢੰਗ ਨਾਲ ਵਾਪਿਸ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ?
ਹੁਣੇ ਜਿਹੇ ਮੋਦੀ ਸਰਕਾਰ ਦੇ ਕੂਟਨੀਤਕ ਯਤਨਾਂ ਕਾਰਨ ਹੀ ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਨੇ ਭਗੌੜੇ ਵਿਜੇ ਮਾਲਿਆ ਦੀ ਹਵਾਲਗੀ ਦੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਅਗਸਤਾ ਵੇਸਟਲੈਂਡ ਘਪਲੇ ਦੇ ਮਾਮਲੇ 'ਚ ਕ੍ਰਿਸ਼ਚੀਅਨ ਮਿਸ਼ੇਲ , ਰਾਜੀਵ ਸਕਸੈਨਾ ਅਤੇ ਦੀਪਕ ਤਲਵਾੜ ਨੂੰ ਵਾਪਿਸ ਲਿਆਂਦਾ ਜਾ ਚੁੱਕਾ ਹੈ। 
ਇਥੇ ਗੱਲ ਸਿਰਫ ਮਾਲਿਆ ਤਕ ਸੀਮਤ ਨਹੀਂ ਹੈ, ਕੇਂਦਰ ਸਰਕਾਰ ਨੀਰਵ ਮੋਦੀ, ਮੇਹੁਲ ਚੋਕਸੀ, ਚੇਤਨ ਸੰਦੇਸਰਾ, ਲਲਿਤ ਮੋਦੀ ਸਮੇਤ 58 ਆਰਥਿਕ ਭਗੌੜਿਆਂ ਨੂੰ ਵਤਨ ਵਾਪਿਸ ਲਿਆਉਣ ਲਈ ਸਬੰਧਤ ਦੇਸ਼ਾਂ ਤੋਂ ਹਵਾਲਗੀ, ਇੰਟਰਪੋਲ ਤੋਂ ਰੈੱਡ ਕਾਰਨਰ ਨੋਟਿਸ ਅਤੇ ਲੁਕਆਊਟ ਨੋਟਿਸ ਜਾਰੀ ਕਰਨ ਦੀ ਮੰਗ ਕਰ ਚੁੱਕੀ ਹੈ। ਪਿਛਲੇ ਸਾਢੇ 4 ਸਾਲਾਂ 'ਚ ਮੋਦੀ ਸਰਕਾਰ ਦੇ ਇਨ੍ਹਾਂ ਭ੍ਰਿਸ਼ਟਾਚਾਰੀਆਂ ਨੂੰ ਵਾਪਿਸ ਲਿਆਉਣ ਦੇ ਇਨ੍ਹਾਂ ਯਤਨਾਂ ਅਤੇ ਘਪਲਿਆਂ 'ਤੇ ਸਖਤ ਕਾਰਵਾਈ ਨੂੰ ਲੈ ਕੇ ਵਿਰੋਧੀ ਪਾਰਟੀਆਂ ਹੈਰਾਨ-ਪ੍ਰੇਸ਼ਾਨ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਲਈ ਦੇਸ਼ 'ਚ 'ਲੋੜੀਂਦਾ ਮਾਹੌਲ' ਨਹੀਂ ਮਿਲ ਰਿਹਾ। ਕੋਲਕਾਤਾ ਦੀ ਸਿਆਸੀ ਡਰਾਮੇਬਾਜ਼ੀ ਉਸੇ ਅਸਹਿਜਤਾ ਦਾ ਨਤੀਜਾ ਹੈ। 
 

  • ਕੋਲਕਾਤਾ
  • ਸੰਘਰਸ਼
  • struggle
  • powers

ਸੜਕ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ 'ਤੇ ਅਮਲ ਕਰਨਾ ਜ਼ਰੂਰੀ

NEXT STORY

Stories You May Like

  • punjab family  two children
    ਕਹਿਰ ਓ ਰੱਬਾ ! ਦੋ ਦਿਨਾਂ 'ਚ ਇਕੋ ਪਰਿਵਾਰ ਦੇ ਦੋ ਜਵਾਕਾਂ ਦੀ ਮੌਤ
  • dhami expresses grief fire incident at gurudwara sahib building australia
    ਆਸਟ੍ਰੇਲੀਆ ਸਥਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਅੱਗ ਲੱਗਣ ਦੀ ਘਟਨਾ ’ਤੇ ਐਡਵੋਕੇਟ ਧਾਮੀ ਨੇ ਕੀਤਾ ਦੁਖ ਪ੍ਰਗਟ
  • driver trapped in cabin after canters collide on national highway jalandhar
    ਜਲੰਧਰ-ਗੋਰਾਇਆ ਹਾਈਵੇਅ 'ਤੇ ਦੋ ਟੈਂਕਰਾਂ ਵਿਚਾਲੇ ਜ਼ਬਰਦਸਤ ਟੱਕਰ, ਕੈਬਿਨ 'ਚ ਫਸਿਆ ਡਰਾਈਵਰ
  • taslima nasreen returns to kolkata after 19 years
    ਤਸਲੀਮਾ ਨਸਰੀਨ 19 ਸਾਲਾਂ ਬਾਅਦ ਵਾਪਸ ਪਰਤੀ ਕੋਲਕਾਤਾ
  • two arrested in attempt to murder case
    ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ, ਦੋ ਵਿਦੇਸ਼ੀ ਪਿਸਤੌਲ ਤੇ ਕਾਰਤੂਸ ਵੀ ਬਰਾਮਦ
  • nri man dies in horrific road accident
    ਪੰਜਾਬ: ਸਕੂਟਰੀ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ, ਵਿਦੇਸ਼ੋਂ ਛੁੱਟੀ 'ਤੇ ਆਏ ਵਿਅਕਤੀ ਦੀ ਮੌਤ
  • sanitation worker sewerage man
    ਪਟਿਆਲਾ 'ਚ ਦੋ ਸਫਾਈ ਕਰਮਚਾਰੀਆਂ ਦੀ ਇਕੱਠਿਆਂ ਦੀ ਮੌਤ
  • central jail punjab jail medical officer
    ਪੰਜਾਬ ਦੀ ਇਸ ਵੱਡੀ ਜੇਲ੍ਹ ਵਿਚ ਹੋ ਗਿਆ ਕਾਂਡ, ਘਟਨਾ ਜਾਣ ਉਡਣਗੇ ਹੋਸ਼
  • major incident in jalandhar shots fired in bhargo camp
    ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਬਾਜ਼ਾਰ...
  • punjab kesari gandhi mandela peace award
    ਐਮਸਟਰਡੈਮ 'ਚ ਗੂੰਜਿਆ 'ਪੰਜਾਬ ਕੇਸਰੀ' ਦਾ ਇਤਿਹਾਸ ! 'ਗਾਂਧੀ- ਮੰਡੇਲਾ...
  • cash and documents stolen from kwality sweets and baker
    ਜਲੰਧਰ ਦੇ ਕਵਾਲਿਟੀ ਸਵੀਟਸ ਐਂਡ ਬੇਕਰ 'ਚ ਤੜਕਸਾਰ ਚੋਰੀ, ਲੱਖਾਂ ਦੀ ਨਕਦੀ ਲੈ ਕੇ...
  • avtar henry junior punjab vidhan sabha
    65 ਹਜ਼ਾਰ ਨੌਕਰੀਆਂ ਦਾ ਵਿਭਾਗ ਵਾਰ ਵੇਰਵਾ ਸਦਨ 'ਚ ਰੱਖੇ ਸਰਕਾਰ: ਅਵਤਾਰ ਹੈਨਰੀ...
  • woman dies under suspicious circumstances in alawalpur
    ਅਲਾਵਲਪੁਰ ਵਿਖੇ ਸ਼ੱਕੀ ਹਾਲਾਤ 'ਚ ਔਰਤ ਦੀ ਮੌਤ, ਸਹੁਰੇ ਪਰਿਵਾਰ 'ਤੇ ਕਤਲ ਦੇ...
  • piles of garbage in maqsudan sabji mandi jalandhar
    ਮਕਸੂਦਾਂ ਸਬਜ਼ੀ ਮੰਡੀ 'ਚ ਲੱਗੇ ਗੰਦਗੀ ਦੇ ਢੇਰ
  • security increased in punjab special instructions issued to police officers
    ਪੰਜਾਬ 'ਚ ਵਧਾ 'ਤੀ ਸੁਰੱਖਿਆ! ਪੁਲਸ ਅਫ਼ਸਰਾਂ ਨੂੰ ਜਾਰੀ ਕੀਤੀਆਂ ਗਈਆਂ ਵਿਸ਼ੇਸ਼...
  • minor thief arrested in jalandhar
    ਨਿਰਮਾਣ ਅਧੀਨ ਬਿਲਡਿੰਗ 'ਚੋਂ ਤਾਰਾਂ ਤੇ AC ਪਾਈਪਾਂ ਚੋਰੀ ਕਰਕੇ ਭੱਜ ਰਿਹਾ...
Trending
Ek Nazar
illegal migration dropped

ਦੋ ਸਾਲਾਂ 'ਚ 55 ਫੀਸਦੀ ਘਟਿਆ ਗੈਰ ਕਾਨੂੰਨੀ ਪ੍ਰਵਾਸ : ਈਯੂ ਕਮਿਸ਼ਨਰ

actor pradeep singh rawat

5 ਤੱਤਾਂ 'ਚ ਵਿਲੀਨ ਹੋਏ ਦਿੱਗਜ ਅਦਾਕਾਰ ਪ੍ਰਦੀਪ ਰਾਵਤ, ਨਮ ਅੱਖਾਂ ਨਾਲ ਦਿੱਤੀ ਗਈ...

salman khan makes fun of rapper badshah

ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ...

russia ukraine conflict

ਕੀਵ 'ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, 15 ਲੋਕਾਂ ਦੀ ਮੌਤ

healthcare workers

ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

article 370  7 years  jammu kashmir  security arrangements  amarnath yatra

Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ...

struck jebel ali in dubai

ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ...

famous comedian says goodbye to the world

ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...

massachusetts declared august 15 as   india day

ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ

horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

this singer joked about his own death  then had a heart attack the next moment

ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...

collision between a truck and taxi

ਯੂਗਾਂਡਾ 'ਚ ਟੈਕਸੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 14 ਲੋਕਾਂ ਦੀ ਮੌਤ

ban on burqa

ਫਰਾਂਸ ਤੋਂ ਬਾਅਦ ਹੁਣ ਇਟਲੀ 'ਚ ਵੀ ਜਲਦ ਲੱਗ ਸਕਦੀ ਹੈ ਬੁਰਕੇ 'ਤੇ ਪੂਰਨ ਪਾਬੰਦੀ

punjabi student in canada

ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • 2 girls missing
      ਵਿਆਹ ਦਾ ਝਾਂਸਾ ਦੇ ਕੇ ਦੋ ਨਾਬਾਲਗ ਕੁੜੀਆਂ ਨੂੰ ਲਿਜਾਣ ਦੇ ਦੋਸ਼ ਹੇਠ ਅਣਪਛਾਤੇ...
    • drugs ruining youth
      ‘ਨਾਰਕੋ ਟੂਰਿਜ਼ਮ’ (ਨਸ਼ੇ) ਦੇ ਵਧਦੇ ਕਦਮ ਅਤੇ ਬਰਬਾਦ ਹੁੰਦੀ ਨੌਜਵਾਨ ਸ਼ਕਤੀ
    • jantar mantar protest
      ਜੰਤਰ-ਮੰਤਰ ਤੋਂ ਬਾਅਦ ਬਿਹਤਰੀ ਲਈ ਹਰ ਬਦਲਾਅ ਸੰਭਵ ਲੱਗਦਾ ਹੈ
    • public examination act
      ਨੌਜਵਾਨਾਂ ਦੀ ਮਿਹਨਤ, ਪਾਰਦਰਸ਼ਿਤਾ ਅਤੇ ਵਿਸ਼ਵਾਸ ਦੀ ਸੁਰੱਖਿਆ ਦਾ ਮਜ਼ਬੂਤ...
    • china university
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • money laundering
      ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!
    • is feminism really losing
      ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?
    • indians at risk from pesticides
      ਖੁਰਾਕ ਸੁਰੱਖਿਆ ਦਾ ਸੰਕਟ : ਕੀਟਨਾਸ਼ਕਾਂ ਦੇ ਖਤਰੇ ’ਚ ਭਾਰਤੀ
    • education budget
      ਸਿੱਖਿਆ ਲਈ ਘਟਦਾ ਬਜਟ ਚਿੰਤਾਜਨਕ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +