Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 03, 2026

    12:18:25 AM

  • thunderstorm and heavy rain alert in 10 districts in punjab weather

    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ...

  • punjab bjp appointments

    ਪੰਜਾਬ ਭਾਜਪਾ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ...

  • cash stolen during birthday party at jalandhar restaurant

    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ...

  • major incident in punjab retired soldier shoots shopkeeper

    ਪੰਜਾਬ 'ਚ ਵੱਡੀ ਵਾਰਦਾਤ! ਰਿਟਾਇਰਡ ਫ਼ੌਜੀ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ‘ਨਾਰਕੋ ਟੂਰਿਜ਼ਮ’ (ਨਸ਼ੇ) ਦੇ ਵਧਦੇ ਕਦਮ ਅਤੇ ਬਰਬਾਦ ਹੁੰਦੀ ਨੌਜਵਾਨ ਸ਼ਕਤੀ

BLOG News Punjabi(ਬਲਾਗ)

‘ਨਾਰਕੋ ਟੂਰਿਜ਼ਮ’ (ਨਸ਼ੇ) ਦੇ ਵਧਦੇ ਕਦਮ ਅਤੇ ਬਰਬਾਦ ਹੁੰਦੀ ਨੌਜਵਾਨ ਸ਼ਕਤੀ

  • Edited By Anmol Tagra,
  • Updated: 02 Aug, 2026 07:51 PM
Blog
drugs ruining youth
  • Share
    • Facebook
    • Tumblr
    • Linkedin
    • Twitter
  • Comment

ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਉਨ੍ਹਾਂ ਦੀ ਵਧਦੀ ਵਰਤੋਂ ਮੌਜੂਦਾ ਸਮੇਂ ’ਚ ਪੂਰੀ ਦੁਨੀਆ ਲਈ ਇਕ ਗੰਭੀਰ ਅਤੇ ਉੱਭਰਦੀ ਹੋਈ ਸਮੱਸਿਆ ਬਣ ਚੁੱਕੀ ਹੈ। ਭਾਰਤ ਦੀ ਗੱਲ ਕਰੀਏ ਤਾਂ ਲਗਭਗ 10 ਕਰੋੜ ਨੌਜਵਾਨ ਕਿਸੇ ਨਾ ਕਿਸੇ ਰੂਪ ’ਚ ਨਸ਼ੇ ਦੀ ਸਮੱਸਿਆ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਹ ਅੰਕੜਾ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ।

ਨਾਰਕੋ ਅੱਤਵਾਦ ਵੀ ਨਾਰਕੋ ਟੂਰਿਜ਼ਮ ਰਾਹੀਂ ਆਪਣੇ ਪੈਰ ਪਸਾਰਦਾ ਹੋਇਆ ਦਿਖਾਈ ਦੇ ਰਿਹਾ ਹੈ। ਭੰਗ, ਚਰਸ ਅਤੇ ਅਫ਼ੀਮ ਦਾ ਬਦਲਿਆ ਹੋਇਆ ਰੂਪ, ਜਿਸ ਨੂੰ ਹੈਰੋਇਨ ਅਤੇ ਸਥਾਨਕ ਭਾਸ਼ਾ ’ਚ ‘ਚਿੱਟਾ’ ਕਿਹਾ ਜਾਂਦਾ ਹੈ, ਦੀ ਵਰਤੋਂ ਨੌਜਵਾਨਾਂ ’ਚ ਤੇਜ਼ੀ ਨਾਲ ਵਧ ਰਹੀ ਹੈ। ਚਿੱਟੇ ਦੀ ਥੋੜ੍ਹੀ ਜਿਹੀ ਮਾਤਰਾ ਵੀ ਖਪਤਕਾਰ ਨੂੰ ਬਹੁਤ ਜ਼ਿਆਦਾ ਨਸ਼ਾ ਦਿੰਦੀ ਹੈ ਅਤੇ ਇਸ ਦੀ ਲਤ ਵਿਅਕਤੀ ’ਚ ਸੰਮੋਹਨ ਵਰਗੀ ਮਾਨਸਿਕ ਨਿਰਭਰਤਾ ਪੈਦਾ ਕਰ ਦਿੰਦੀ ਹੈ। ਨੌਜਵਾਨ ਵਰਗ ਤੇਜ਼ੀ ਨਾਲ ਇਸ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਇਕ ਵਿਅਕਤੀ ਨੂੰ ਦੇਖ ਕੇ ਦੂਜਾ ਵੀ ਉਸ ਦੇ ਪਿੱਛੇ ਲੱਗਦਾ ਹੈ ਅਤੇ ਇਹ ਇਕ ਲੜੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ।

ਸੈਰ-ਸਪਾਟਾ ਸਥਾਨਾਂ, ਜਿਵੇਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਗੋਆ ਵਰਗੇ ਸ਼ਾਂਤੀਪਸੰਦ ਰਾਜਾਂ ’ਚ ਨਾਰਕੋ ਟੂਰਿਜ਼ਮ ਦਾ ਰੁਝਾਨ ਵਧਦਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ’ਚ ਅਨੇਕਾਂ ਵਿਦੇਸ਼ੀ ਸੈਲਾਨੀਆਂ ਨੇ ਧਰਮਸ਼ਾਲਾ, ਮਨਾਲੀ, ਕਸੋਲ ਅਤੇ ਮਣੀਕਰਨ ਵਰਗੇ ਦੁਰਗਮ ਖੇਤਰਾਂ ਨੂੰ ਆਪਣਾ ਮੁੱਖ ਅੱਡਾ ਬਣਾਇਆ ਹੋਇਆ ਹੈ। ਇਹ ਸੱਚ ਹੈ ਕਿ ਸੈਰ-ਸਪਾਟਾ ਰਾਜ ਦੀ ਆਮਦਨ ਦਾ ਇਕ ਮਹੱਤਵਪੂਰਨ ਸਰੋਤ ਹੈ, ਪਰ ਇਸ ਪ੍ਰਕਾਰ ਦਾ ਟੂਰਿਜ਼ਮ ਸਥਾਨਕ ਸੱਭਿਆਚਾਰ ਅਤੇ ਸਮਾਜਿਕ ਮਾਹੌਲ ਨੂੰ ਪ੍ਰਭਾਵਿਤ ਕਰਦੇ ਹੋਏ ਅਸ਼ਾਂਤੀ ਦਾ ਮਾਹੌਲ ਵੀ ਪੈਦਾ ਕਰਦਾ ਹੈ।

ਅਜਿਹੀਆਂ ਥਾਵਾਂ ’ਤੇ ਦੇਰ ਰਾਤ ਤੱਕ ਰੇਵ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਜਿਨ੍ਹਾਂ ’ਚ ਨੰਗੇਜਪਨ, ਅਸ਼ਲੀਲ ਨਾਚ ਅਤੇ ਸ਼ੋਰ-ਸ਼ਰਾਬੇ ਵਾਲਾ ਸੰਗੀਤ ਵਰਤਿਆ ਜਾਂਦਾ ਹੈ। ਨਸ਼ੇ ਦੀ ਹਾਲਤ ’ਚ ਅਨੇਕਾਂ ਸੈਲਾਨੀ ਅਜਿਹੀਆਂ ਜਨਤਕ ਥਾਵਾਂ ’ਤੇ ਬੇਹੋਸ਼ੀ ਦੀ ਹਾਲਤ ’ਚ ਵੀ ਪਏ ਦਿਖਾਈ ਦਿੰਦੇ ਹਨ। ਕੁਝ ਵਿਦੇਸ਼ੀ ਸੈਲਾਨੀ, ਵਿਸ਼ੇਸ਼ ਤੌਰ ’ਤੇ ਇਜ਼ਰਾਈਲ ਅਤੇ ਇਟਲੀ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਲੋਕ ਸਥਾਨਕ ਮੁਟਿਆਰਾਂ ਨੂੰ ਆਪਣੇ ਪ੍ਰਭਾਵ ’ਚ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹੋਏ ਵੀ ਦੇਖੇ ਜਾਂਦੇ ਹਨ। ਕਈ ਲੋਕ ਤਾਂ ਜੰਗਲਾਂ ਅਤੇ ਇਕਾਂਤ ਥਾਵਾਂ ’ਤੇ ਕਈ-ਕਈ ਦਿਨਾਂ ਤੱਕ ਟੈਂਟ ਲਗਾ ਕੇ ਜਾਂ ਹੋਮ-ਸਟੇਅ ’ਚ ਰਹਿ ਕੇ ਦੇਰ ਰਾਤ ਤੱਕ ਹੁੱਲੜਬਾਜ਼ੀ ਕਰਦੇ ਰਹਿੰਦੇ ਹਨ।

ਪ੍ਰਸ਼ਾਸਨ ਅਤੇ ਪੁਲਸ ਦੀ ਮਿਲੀਭੁਗਤ ਕਾਰਨ ਕਈ ਵਾਰ ਨਿਯਮਾਂ ਦੀ ਅਣਦੇਖੀ ਹੁੰਦੀ ਹੈ। ਕੁਦਰਤੀ ਹੈ ਕਿ ਕਿਤੇ ਨਾ ਕਿਤੇ ਰਾਜਨੀਤਿਕ ਸਰਪ੍ਰਸਤੀ ਤੋਂ ਬਿਨਾਂ ਇਹ ਸਭ ਸੰਭਵ ਨਹੀਂ ਹੋ ਸਕਦਾ। ਹਾਲ ਹੀ ’ਚ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਖੁਦ ਨੋਟਿਸ ਲੈਂਦੇ ਹੋਏ ਕੁੱਲੂ ਜ਼ਿਲੇ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਸ ਸੁਪਰਡੈਂਟ (ਐੱਸ. ਪੀ.) ਦੇ ਤਬਾਦਲੇ ਦੇ ਹੁਕਮ ਵੀ ਪਾਸ ਕੀਤੇ ਸਨ।

ਸੈਰ-ਸਪਾਟਾ ਸਥਾਨਾਂ ਅਤੇ ਹੋਰ ਥਾਵਾਂ ’ਤੇ ਵਧਦੇ ਹੋਏ ਨਸ਼ੇ ਨੂੰ ਰੋਕਣ ਲਈ ਹੇਠ ਲਿਖੇ ਸੁਝਾਅ ਦਿੱਤੇ ਜਾਂਦੇ ਹਨ :

-ਸੰਵੇਦਨਸ਼ੀਲ ਸੈਰ-ਸਪਾਟਾ ਸਥਾਨਾਂ ’ਤੇ ਇਮਾਨਦਾਰ ਅਤੇ ਫਰਜ਼ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਕੰਮਾਂ ਪ੍ਰਤੀ ਜਵਾਬਦੇਹ ਬਣਾਇਆ ਜਾਵੇ।

-ਰੇਵ ਪਾਰਟੀਆਂ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਰਾਤ 10 ਵਜੇ ਤੋਂ ਬਾਅਦ ਬਿਨਾਂ ਇਜਾਜ਼ਤ ਦੇ ਕਿਸੇ ਵੀ ਤਰ੍ਹਾਂ ਦੇ ਆਯੋਜਨ ’ਤੇ ਰੋਕ ਲਗਾਈ ਜਾਵੇ।

-ਸੁਰੱਖਿਆ ਏਜੰਸੀਆਂ ਅਤੇ ਪੁਲਸ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ। ਪੁਲਸ ਫੋਰਸ ਦੀ ਗਿਣਤੀ ਵਧਾਈ ਜਾਵੇ ਅਤੇ ਉਨ੍ਹਾਂ ਨੂੰ ਲੋੜੀਂਦੇ ਸਾਧਨ ਅਤੇ ਆਧੁਨਿਕ ਉਪਕਰਣ ਮੁਹੱਈਆ ਕਰਵਾਏ ਜਾਣ।

-ਵਿਦੇਸ਼ੀ ਨਾਗਰਿਕਾਂ ਦੀ ਸਿਰਫ ਰਜਿਸਟ੍ਰੇਸ਼ਨ ਕਰਨਾ ਹੀ ਕਾਫ਼ੀ ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਦੀ ਰਿਹਾਇਸ਼ ਦੌਰਾਨ ਉਨ੍ਹਾਂ ’ਤੇ ਜ਼ਰੂਰੀ ਨਿਗਰਾਨੀ ਵੀ ਰੱਖੀ ਜਾਣੀ ਚਾਹੀਦੀ ਹੈ।

-ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਇਕ ਤਾਲਮੇਲ ਵਾਲੀ ਨੀਤੀ ਹੋਣੀ ਚਾਹੀਦੀ ਹੈ ਅਤੇ ਨਾਰਕੋਟਿਕਸ ਬਿਊਰੋ ਤੇ ਰਾਜ ਪੁਲਸ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ।

-ਵਰਤਮਾਨ ’ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਸਜ਼ਾ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੇ ਜਾਣ ਦੀ ਲੋੜ ਹੈ। ਉਦਾਹਰਣ ਲਈ, ਜੇਕਰ ਕਿਸੇ ਕੋਲ 5 ਗ੍ਰਾਮ ਤੱਕ ਚਿੱਟਾ ਬਰਾਮਦ ਹੁੰਦਾ ਹੈ, ਤਾਂ ਉਸ ਲਈ ਨਿਰਧਾਰਿਤ ਸਜ਼ਾ ਦਾ ਪ੍ਰਭਾਵਸ਼ਾਲੀ ਅਮਲ ਯਕੀਨੀ ਬਣਾਇਆ ਜਾਵੇ। ਨਾਲ ਹੀ, ਕਾਨੂੰਨ ’ਚ ਜ਼ਰੂਰੀ ਸੋਧਾਂ ’ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

-ਗਵਾਹਾਂ ਦੇ ਮੁੱਕਰ ਜਾਣ ਕਾਰਨ ਅਨੇਕਾਂ ਅਪਰਾਧੀ ਸਜ਼ਾ ਤੋਂ ਬਚ ਜਾਂਦੇ ਹਨ। ਇਸ ਸਬੰਧ ’ਚ ਡਿਜੀਟਲ ਸਬੂਤਾਂ, ਜਿਵੇਂ ਵੀਡੀਓ ਰਿਕਾਰਡਿੰਗ ਦੀ ਵਰਤੋਂ ਨੂੰ ਕਾਨੂੰਨੀ ਤੌਰ ’ਤੇ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਝੂਠੀ ਗਵਾਹੀ ਜਾਂ ਜਾਣਬੁੱਝ ਕੇ ਮੁੱਕਰਨ ਦੇ ਮਾਮਲਿਆਂ ’ਚ ਕਾਨੂੰਨ ਅਨੁਸਾਰ ਕਾਰਵਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

-ਟੂਰਿਜ਼ਮ ਵਿਭਾਗ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਅਤੇ ਉਸ ਅਧੀਨ ਇਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।

-ਪੰਚਾਇਤਾਂ ਅਤੇ ਆਂਗਣਵਾੜੀ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਪਿੰਡ ਪੱਧਰ ’ਤੇ ਨਸ਼ਾ-ਮੁਕਤੀ ਸਬੰਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ।

-ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਅਜਿਹੇ ਅਪਰਾਧਾਂ ’ਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਪ੍ਰਚੱਲਿਤ ਕਾਨੂੰਨਾਂ ਅਨੁਸਾਰ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

-ਨਸ਼ਾ ਮੁਕਤੀ ਕੇਂਦਰਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ ਅਤੇ ਜੋ ਕੇਂਦਰ ਸਿਰਫ ਖਾਨਾਪੂਰਤੀ ਕਰ ਰਹੇ ਹਨ, ਉਨ੍ਹਾਂ ਦੀ ਨਿਯਮਿਤ ਸਮੀਖਿਆ ਕਰ ਕੇ ਜ਼ਰੂਰੀ ਕਾਰਵਾਈ ਕੀਤੀ ਜਾਵੇ।

-ਸਕੂਲਾਂ, ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ’ਚ ਜਾਗਰੂਕਤਾ ਮੁਹਿੰਮਾਂ ਪ੍ਰਭਾਵਸ਼ਾਲੀ ਢੰਗ ਨਾਲ ਚਲਾਈਆਂ ਜਾਣ। ਸ਼ਾਨਦਾਰ ਕੰਮ ਕਰਨ ਵਾਲੇ ਅਧਿਆਪਕਾਂ ਅਤੇ ਸੰਸਥਾਵਾਂ ਨੂੰ ਉਤਸ਼ਾਹਿਤ ਵੀ ਕੀਤਾ ਜਾਣਾ ਚਾਹੀਦਾ ਹੈ।

-ਸਿਰਫ ਛੋਟੀ ਮੱਛੀ ਫੜਨਾ ਹੀ ਕਾਫ਼ੀ ਨਹੀਂ ਹੋਣਾ ਚਾਹੀਦਾ। ਅਪਰਾਧ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਦਾ ਪਤਾ ਲਗਾਉਣਾ ਚਾਹੀਦਾ ਹੈ ਅਤੇ ਵੱਡੇ ਅਪਰਾਧੀਆਂ ਦਾ ਪਤਾ ਲਗਾ ਕੇ ਉਨ੍ਹਾਂ ਵਲੋਂ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀਆਂ ਜਾਇਦਾਦਾਂ ਅਤੇ ਧਨ ਨੂੰ ਕੁਰਕ ਕਰਵਾਉਣਾ ਚਾਹੀਦਾ ਹੈ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਪ੍ਰਭਾਵਸ਼ਾਲੀ ਹੱਲ ਨਾ ਕੀਤਾ ਗਿਆ, ਤਾਂ ਭਵਿੱਖ ’ਚ ਅੱਧੀ ਤੋਂ ਵੱਧ ਆਬਾਦੀ ਨਸ਼ਿਆਂ ਦਾ ਸ਼ਿਕਾਰ ਹੋ ਜਾਵੇਗੀ ਅਤੇ ਨਪੁੰਸਕਤਾ ਤੇ ਬਾਂਝਪਨ ਵਰਗੀਆਂ ਬਿਮਾਰੀਆਂ ਤੋਂ ਪੀੜਤ ਹੋ ਕੇ ਲੜਕੇ ਅਤੇ ਲੜਕੀਆਂ ਆਪਣੀ ਜਵਾਨੀ ਨਾਲ ਖਿਲਵਾੜ ਕਰਦੇ ਹੋਏ ਦੇਸ਼ ਅਤੇ ਸਮਾਜ ਨੂੰ ਕਮਜ਼ੋਰ ਬਣਾਉਣਗੇ।

—ਰਾਜਿੰਦਰ ਮੋਹਨ ਸ਼ਰਮਾ

  • Drugs
  • Youth
  • Drugs Problem

ਜੰਤਰ-ਮੰਤਰ ਤੋਂ ਬਾਅਦ ਬਿਹਤਰੀ ਲਈ ਹਰ ਬਦਲਾਅ ਸੰਭਵ ਲੱਗਦਾ ਹੈ

NEXT STORY

Stories You May Like

  • two boys arrested with drug laced pills
    ਨਸ਼ੇ ਵਾਲੀਆਂ ਗੋਲ਼ੀਆਂ ਸਮੇਤ ਦੋ ਨੌਜਵਾਨ ਗ੍ਰਿਫ਼ਤਾਰ
  • hanging electric wires shakti park in jalandhar are inviting major accidents
    ਜਲੰਧਰ ਦੇ ਸ਼ਕਤੀ ਪਾਰਕ ਨੇੜੇ ਲਟਕਦੀਆਂ ਬਿਜਲੀ ਦੀਆਂ ਤਾਰਾਂ ਦੇ ਰਹੀਆਂ ਵੱਡੇ ਹਾਦਸੇ ਨੂੰ ਸੱਦਾ
  • drug addicts arrested
    ਗੁਰੂ ਗੋਬਿੰਦ ਸਿੰਘ ਪਾਰਕ ਨੇੜੇ ਨਸ਼ੇ ਦਾ ਸੇਵਨ ਕਰਨ ਦੇ ਦੋਸ਼ 'ਚ 3 ਨੌਜਵਾਨ ਕਾਬੂ
  • heavy destruction in nurpurbedi during torrential rains
    ਮੂਸਲਾਧਾਰ ਮੀਂਹ ਕਾਰਨ ਪਾਣੀ 'ਚ ਡੁੱਬਿਆ ਇਹ ਇਲਾਕਾ! ਹੋਈ ਭਾਰੀ ਤਬਾਹੀ, 80 ਕੁਇੰਟਲ ਬੀਜ ਬਰਬਾਦ
  • punjabi youth in canada
    ਸੁਨਹਿਰੇ ਭਵਿੱਖ ਦੀ ਆਸ 'ਚ ਕੈਨੇਡਾ ਪੁੱਜੇ ਪੰਜਾਬੀ ਨੌਜਵਾਨ ਨੇ ਚੁੱਕ ਲਿਆ ਖ਼ੌਫਨਾਕ ਕਦਮ
  • youth committing rape  violence and theft because of drugs
    ‘ਨਸ਼ਿਆਂ ਦੇ ਕਾਰਨ’ ਜਬਰ-ਜ਼ਨਾਹ, ਹਿੰਸਾ ਅਤੇ ਚੋਰੀਆਂ ਕਰ ਰਹੇ ਨੌਜਵਾਨ!
  • body of young man found
    ਨੌਜਵਾਨ ਦੀ ਮਿਲੀ ਲਾਸ਼, ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਖ਼ਦਸ਼ਾ
  • kashmir issue in pakistan
    ਪਾਕਿਸਤਾਨ 'ਚ ਕਸ਼ਮੀਰ ਮੁੱਦੇ 'ਤੇ ਹਾਲਾਤ ਨਾਜ਼ੁਕ, ਫੌਜ ਦੇ ਵਧਦੇ ਪ੍ਰਭਾਵ 'ਤੇ ਉੱਠੇ ਸਵਾਲ
  • vaneet dheer clash
    ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ 'ਚ ਹੰਗਾਮਾ! ਦੇਵੀ...
  • thunderstorm and heavy rain alert in 10 districts in punjab weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 2 ਦਿਨ ਭਾਰੀ ਮੀਂਹ ਦੀ ਚਿਤਾਵਨੀ, 10 ਜ਼ਿਲ੍ਹਿਆਂ...
  • cash stolen during birthday party at jalandhar restaurant
    ਜਲੰਧਰ: ਜਨਮਦਿਨ ਦੀ ਪਾਰਟੀ ਦੌਰਾਨ ਪਿਆ ਭੜਥੂ! ਜਸ਼ਨ ਮਨਾਉਂਦੇ ਅਚਾਨਕ ਹੋਇਆ...
  • special trains will pass jalandhar till 6 for railway recruitment board exam
    ਰੇਲਵੇ ਭਰਤੀ ਬੋਰਡ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ!  3 ਤੋਂ 6 ਅਗਸਤ ਤੱਕ...
  • deadbody of unidentified person found on tanda road
    ਟਾਂਡਾ ਰੋਡ 'ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ
  • punjabi film   rehmat   among top 10 films nominated for world film awards
    ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10...
  • jalandhar gymkhana club handed over to officers  puda  s aca appointed secretary
    ਅਫ਼ਸਰਾਂ ਦੇ ਹਵਾਲੇ ਹੋਇਆ ਜਲੰਧਰ ਜਿਮਖਾਨਾ ਕਲੱਬ, ਪੁੱਡਾ ਦੇ ACA ਨੂੰ ਲਾਇਆ ਸੈਕਟਰੀ
  • big weather forecast for punjab till august 6
    ਪੰਜਾਬ 'ਚ 6 ਅਗਸਤ ਤੱਕ ਜਾਣੋ ਮੌਸਮ ਦੀ ਵੱਡੀ ਭਵਿੱਖਬਾਣੀ !
Trending
Ek Nazar
team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

indian community in china

ਚੀਨ 'ਚ ਭਾਰਤੀ ਭਾਈਚਾਰੇ ਨੇ ਵੀਜ਼ਾ ਅਤੇ ਸੋਸ਼ਲ ਮੀਡੀਆ ਸਬੰਧਤ ਚੁੱਕੇ ਮੁੱਦੇ

iran warns us

ਅਮਰੀਕਾ ਦੇ ਗੈਰ-ਕਾਨੂੰਨੀ ਹਮਲਿਆਂ ਖ਼ਿਲਾਫ਼ ਸਵੈ-ਰੱਖਿਆ ਦੇ ਸਾਰੇ ਰਾਹ ਖੁੱਲ੍ਹੇ :...

japan earthquake

ਜਾਪਾਨ ਭੂਚਾਲ: ਮਰਨ ਵਾਲਿਆਂ ਦੀ ਗਿਣਤੀ 35 ਤੋਂ ਪਾਰ, ਹਜ਼ਾਰਾਂ ਲੋਕ ਹਾਲੇ ਵੀ ਰਾਹਤ...

heavy rain 6 days weather

2, 3, 4, 5, 6, 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ...

trump halted planned attack on iran

ਟਰੰਪ ਨੇ ਈਰਾਨ 'ਤੇ ਯੋਜਨਾਬੱਧ ਹਮਲਾ ਰੋਕਿਆ, ਸਾਊਦੀ ਪ੍ਰਿੰਸ ਨੇ ਤਣਾਅ ਘਟਾਉਣ ਦੀ...

municipal council officer incident

ਨਗਰ ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਦਾ ਗੋਲੀਆਂ ਮਾਰ ਕਰ 'ਤਾ ਕਤਲ, ਔਰੰਗਾਬਾਦ...

abandoned at an orphanage at birth she later became the tragedy queen

ਜਨਮ ਲੈਂਦੇ ਹੀ ਪਿਓ ਛੱਡ ਆਇਆ ਸੀ ਅਨਾਥ ਆਸ਼ਰਮ, ਫਿਰ ਇੰਝ ਬਣੀ ਹਿੰਦੀ ਸਿਨੇਮਾ ਦੀ...

biker and content creator

ਬਾਈਕਰ ਤੇ ਕੰਟੈਂਟ ਕ੍ਰਿਏਟਰ ਦੀ ਸੜਕ ਹਾਦਸੇ 'ਚ ਮੌਤ, ਜਿਸ ਬਾਈਕ ਨਾਲ ਕਮਾਇਆ ਨਾਮ...

major accident happened to a person suddenly talking on mobile jalandhar

ਜਲੰਧਰ: ਮੋਬਾਇਲ 'ਤੇ ਗੱਲ ਕਰਦੇ ਅਚਾਨਕ ਵਿਅਕਤੀ ਨਾਲ ਵਾਪਰਿਆ ਵੱਡਾ ਹਾਦਸਾ, ਮਿਲੀ...

a speeding car ran over laborers sitting by the roadside

ਜਲੰਧਰ 'ਚ ਤੇਜ਼ ਰਫ਼ਤਾਰ ਕਾਰ ਦਾ ਕਹਿਰ! ਸੜਕ ਕਿਨਾਰੇ ਬੈਠੇ ਮਜ਼ਦੂਰਾਂ ਨੂੰ ਕੁਚਲਿਆ

this bollywood star became   vibhishan   in   ramayana

'ਰਾਮਾਇਣ' 'ਚ 'ਵਿਭੀਸ਼ਨ' ਬਣਿਆ ਇਹ ਬਾਲੀਵੁੱਡ ਸਟਾਰ, ਨਹੀਂ ਲਿਆ ਇੱਕ ਵੀ...

60 000 migrants crossed into spanish territory of ceuta

ਸਪੇਨ 'ਚ 60,000 ਤੋਂ ਵੱਧ ਪ੍ਰਵਾਸੀਆਂ ਨੇ ਕੀਤੀ ਘੁਸਪੈਠ, ਬਾਰਡਰ 'ਤੇ ਫੌਜ ਨੇ...

petrol diesel  price

ਕਟੌਤੀ ਦੇ ਨਾਂ 'ਤੇ ਮਜ਼ਾਕ, 12 ਪੈਸੇ ਸਸਤਾ ਹੋਇਆ ਪੈਟਰੋਲ, ਪਾਕਿ ਸਰਕਾਰ ਦੀ...

heavy rains alert

ਪਹਿਲੀ ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • is feminism really losing
      ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?
    • indians at risk from pesticides
      ਖੁਰਾਕ ਸੁਰੱਖਿਆ ਦਾ ਸੰਕਟ : ਕੀਟਨਾਸ਼ਕਾਂ ਦੇ ਖਤਰੇ ’ਚ ਭਾਰਤੀ
    • china  universities  india
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • growing scourge of bribery  strong measures needed
      ‘ਰਿਸ਼ਵਤਖੋਰੀ ਦਾ ਵਧਦਾ ਕਹਿਰ’: ਸਖ਼ਤ ਉਪਾਵਾਂ ਦੀ ਲੋੜ!
    • education budget
      ਸਿੱਖਿਆ ਲਈ ਘਟਦਾ ਬਜਟ ਚਿੰਤਾਜਨਕ
    • synthesis of folk culture and slang
      ਲੋਕ ਸੰਸਕ੍ਰਿਤੀ ਅਤੇ ਗਾਲ੍ਹਾਂ ਦਾ ਤਾਲਮੇਲ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • drug and gold smuggling growing at airports
      ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
    • urea production in india
      ਕੀ ਹੈ ਭਾਰਤ ਦੀ ਯੂਰੀਆ ਉਤਪਾਦਨ ਨੂੰ ਲੈ ਕੇ ਨੀਤੀ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +