ਨਵੀਂ ਦਿੱਲੀ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੈਸ਼ਨ ਲਈ 18 ਫਰਵਰੀ ਨੂੰ ਚੇਨਈ ਵਿਚ ਹੋਣ ਜਾ ਰਹੀ ਨਿਲਾਮੀ ਲਈ 1097 ਖਿਡਾਰੀਆਂ ਨੂੰ ਰਜਿਸਟਰਡ ਕੀਤਾ ਗਿਆ ਹੈ, ਜਿਨ੍ਹਾਂ ਵਿਚ 284 ਖਿਡਾਰੀ ਵਿਦੇਸ਼ੀ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਆਈ. ਪੀ. ਐੱਲ. ਨਿਲਾਮੀ ਲਈ ਖਿਡਾਰੀਆਂ ਦੀ ਰਜਿਸਟ੍ਰੇਸ਼ਨ 4 ਫਰਵਰੀ ਨੂੰ ਖਤਮ ਹੋਈ ਤੇ 1097 ਰਜਿਸਟਰਡ ਖਿਡਾਰੀਆਂ ਵਿਚ 814 ਭਾਰਤੀ ਤੇ 283 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਚੇਨਈ ਵਿਚ ਨਿਲਾਮੀ ਦੁਪਹਿਰ 3 ਵਜੇ ਤੋਂ ਸ਼ੁਰੂ ਹੋਵੇਗੀ।
ਇਨ੍ਹਾਂ ਰਜਿਸਟਰਡ ਖਿਡਾਰੀਆਂ ਵਿਚ 207 ਕੈਪਡ, 863 ਅਨਕੈਪਡ ਤੇ 27 ਐਸੋਸੀਏਟਿਡ ਖਿਡਾਰੀ ਹਨ। ਇਨ੍ਹਾਂ ਵਿਚ 21 ਕੈਪਡ ਭਾਰਤੀ ਖਿਡਾਰੀ, 186 ਕੈਪਡ ਕੌਮਾਂਤਰੀ ਖਿਡਾਰੀ ਤੇ 27 ਐਸੋਸੀਏਟ ਖਿਡਾਰੀ ਸ਼ਾਮਲ ਹਨ। ਅਨਕੈਪਡ ਭਾਰਤੀ ਖਿਡਾਰੀਆਂ ਦੀ ਗਿਣਤੀ 743 ਤੇ ਅਨਕੈਪਡ ਕੌਮਾਂਤਰੀ ਖਿਡਾਰੀਆਂ ਦੀ ਗਿਣਤੀ 68 ਹੈ।
ਬੀ. ਸੀ. ਸੀ. ਆਈ. ਨੇ ਦੱਸਿਆ ਕਿ ਹਰ ਫ੍ਰੈਂਚਾਈਜ਼ੀ ਨੂੰ ਆਪਣੀ ਟੀਮ ਵਿਚ 25 ਖਿਡਾਰੀ ਰੱਖਣੇ ਪੈਣਗੇ ਜਿਹੜੇ ਨਿਲਾਮੀ ਵਿਚ 22 ਵਿਦੇਸ਼ੀਆਂ ਸਮੇਤ ਕੁਲ 61 ਖਿਡਾਰੀ ਖਰੀਦਣਗੇ। ਵਿਦੇਸ਼ੀ ਖਿਡਾਰੀਆਂ ਵਿਚ ਸਭ ਤੋਂ ਵੱਧ ਗਿਣਤੀ ਵੈਸਟਇੰਡੀਜ਼ ਤੋਂ ਹੈ, ਜਿਨ੍ਹਾਂ ਵਿਚ 56 ਖਿਡਾਰੀ ਨਿਲਾਮੀ ਵਿਚ ਉਤਰਨਗੇ। ਆਸਟਰੇਲੀਆ ਤੋਂ 42, ਦੱਖਣੀ ਅਫਰੀਕਾ ਤੋਂ 38, ਸ਼੍ਰੀਲੰਕਾ ਤੋਂ 31, ਅਫਗਾਨਿਸਤਾਨ ਤੋਂ 30, ਨਿਊਜ਼ੀਲੈਂਡ ਤੋਂ 29, ਇੰਗਲੈਂਡ ਤੋਂ 21, ਬੰਗਲਾਦੇਸ਼ ਤੋਂ 5, ਆਇਰਲੈਂਡ ਤੋਂ 2, ਨੇਪਾਲ ਤੋਂ 8, ਹਾਲੈਂਡ ਤੋਂ 1, ਸਕਾਟਲੈਂਡ ਤੋਂ 7, ਯੂ. ਏ. ਈ. ਤੋਂ 9, ਅਮਰੀਕਾ ਤੋਂ 2 ਤੇ ਜ਼ਿੰਬਬਾਵੇ ਤੋਂ ਵੀ 2 ਖਿਡਾਰੀ ਨਿਲਾਮੀ ਵਿਚ ਸ਼ਾਮਲ ਹਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IND v ENG : ਰੂਟ ਦਾ 100ਵਾਂ ਟੈਸਟ ਸੈਂਕੜਾ, ਇੰਗਲੈਂਡ ਮਜ਼ਬੂਤ ਸਥਿਤੀ 'ਚ
NEXT STORY