ਚੇਨਈ— ਆਈ. ਪੀ. ਐੱਲ. 2018 ਦੇ 5ਵੇਂ ਮੈਚ ਦੇ ਦੌਰਾਨ ਮੈਦਾਨ 'ਤੇ ਬੂਟ ਸੁੱਟਣ ਦੇ ਮਾਮਲੇ 'ਚ 11 ਤਮਿਲ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਈ ਤਮਿਲ ਸਮਰਥਕ ਗਰੁੱਪਾਂ ਨੇ ਕੱਲ ਇੱਥੇ ਆਈ. ਪੀ. ਐੱਲ. ਦੇ ਆਯੋਜਨ ਖਿਲਾਫ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦਾ ਆਯੋਜਨ ਇੱਥੇ ਕਾਵੇਰੀ ਪ੍ਰਬੰਧਨ ਬੋਰਡ ਦੇ ਗਠਨ ਖਿਲਾਫ ਚਲ ਰਹੇ ਵਿਰੋਧ ਪ੍ਰਦਰਸ਼ਨ ਤੋਂ ਧਿਆਨ ਹਟਾਉਣ ਲਈ ਕੀਤਾ ਗਿਆ ਸੀ।
ਪੁਲਸ ਨੇ ਨਾਲ ਹੀ ਕਿਹਾ ਕਿ ਕਾਵੇਰੀ ਮੁੱਦੇ 'ਤੇ ਨਾਰੇ ਲਗਾਉਣ ਦੇ ਮਾਮਲੇ 'ਚ ਵੀ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੱਲ ਹੋਏ ਚੇਨਈ ਸੁਪਰਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਚ ਵਿਚਾਲੇ ਬੂਟ ਸੁੱਟਿਆ ਗਿਆ ਸੀ। ਪੁਲਸ ਨੇ ਲੋਕਾਂ ਨੂੰ ਗ੍ਰਿਫਤਾਰ ਕਰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਉਨ੍ਹਾਂ ਨੂੰ ਪੁਲਸ ਰਿਮਾਂਡ 'ਚ ਰੱਖਿਆ ਗਿਆ ਹੈ।
ਧਵਨ ਨੂੰ ਆਈ ਆਪਣੇ ਬੇਟੇ ਜੋਰਾਵਰ ਦੀ ਯਾਦ, ਸ਼ੇਅਰ ਕੀਤੀ ਵੀਡੀਓ
NEXT STORY