ਟੋਕੀਓ– ਟੋਕੀਓ ਓਲੰਪਿਕ ਨੇ ਲਿੰਗੀ ਸਮਾਨਤਾ ਵੱਲ ਹਾਂ-ਪੱਖੀ ਕਦਮ ਚੁੱਕਦੇ ਹੋਏ ਬੋਰਡ ਵਿਚ 12 ਹੋਰ ਮਹਿਲਾਵਾਂ ਨੂੰ ਸ਼ਾਮਲ ਕੀਤਾ, ਜਿਸ ਨਾਲ 45 ਮੈਂਬਰੀ ਕਮੇਟੀ ਵਿਚ ਉਨ੍ਹਾਂ ਦੀ ਗਿਣਤੀ 11 (ਲਗਭਗ 42 ਫੀਸਦੀ) ਹੋ ਗਈ ਹੈ। ਇਸ ਕਮੇਟੀ ਵਿਚ ਮਹਿਲਾਵਾਂ ਨੂੰ ਸ਼ਾਮਲ ਕਰਨ ਲਈ ਬੋਰਡ ਵਿਚ ਮੈਂਬਰਾਂ ਦੀ ਗਿਣਤੀ ਨੂੰ 35 ਤੋਂ ਵਧਾ ਕੇ 45 ਕਰ ਦਿੱਤਾ ਹੈ ਜਦਕਿ ਕੁਝ ਮੈਂਬਰਾਂ ਨੂੰ ਅਸਤੀਫਾ ਵੀ ਦੇਣਾ ਪਿਆ।
ਕਾਰਜਕਾਰੀ ਬੋਰਡ ਦੀ ਮੀਟਿੰਗ ਤੋਂ ਬਾਅਦ ਇਸ ਕਦਮ ਦਾ ਐਲਾਨ ਮੁੱਖ ਕਾਰਜਕਾਰੀ ਅਧਿਕਾਰੀ ਤੋਸ਼ੀਰੋ ਮੁਤੋ ਨੇ ਕੀਤਾ। ਨਵੇਂ ਮੈਂਬਰਾਂ ਦੇ ਨਾਵਾਂ ਦਾ ਐਲਾਨ ਬੁੱਧਵਾਰ ਨੂੰ ਹੋਣ ਦੀ ਉਮੀਦ ਹੈ। ਆਯੋਜਨ ਕਮੇਟੀ ਦੀ ਨਵੀਂ ਮੁਖੀ ਸਿਕੋ ਹਾਸ਼ਿਮੋਤੋ ਦੀ ਪਹਿਲ ’ਤੇ ਇਹ ਬਦਲਾਅ ਕੀਤੇ ਗਏ। ਪਿਛਲੇ ਮਹੀਨੇ 83 ਸਾਲਾ ਸਾਬਕਾ ਮੁਖੀ ਯੋਸ਼ਿਰੋ ਮੋਰੀ ਦੇ ਅਸਤੀਫੇ ਤੋਂ ਬਾਅਦ ਹਾਸ਼ਿਮੋਤੋ ਮੁਖੀ ਨਿਯੁਕਤ ਹੋਈ ਸੀ।
ਜੋਕੋਵਿਚ ਨੇ ਫੈਡਰਰ ਦੇ ਸਭ ਤੋਂ ਵੱਧ ਹਫਤੇ ਨੰਬਰ-1 ਬਣੇ ਰਹਿਣ ਦੇ ਰਿਕਾਰਡ ਦੀ ਕੀਤੀ ਬਰਾਬਰੀ
NEXT STORY