ਮੁੰਬਈ— ਮੁੰਬਈ ਦੀ ਜੇਮੀਮਾ ਰੋਡ੍ਰਿਗੇਜ ਨੇ ਅੰਡਰ-19 ਵਨ ਡੇ ਮਹਿਲਾ ਕ੍ਰਿਕਟ ਟੂਰਨਾਮੈਂਟ 'ਚ 163 ਗੇਂਦਾਂ 'ਚ 202 ਦੌੜਾਂ ਦੀ ਪਾਰੀ ਖੇਡ ਕੇ ਇਤਿਹਾਸ ਰੱਚ ਦਿੱਤਾ ਹੈ। ਸੱਜੇ ਹੱਥ ਦੀ 16 ਸਾਲਾ ਬੱਲੇਬਾਜ਼ ਜੇਮੀਮਾ ਔਰੰਗਾਬਾਦ 'ਚ ਸੌਰਾਸ਼ਟਰ ਖਿਲਾਫ 50 ਓਵਰ ਦੇ ਘਰੇਲੂ ਮੈਚ 'ਚ ਮੁੰਬਈ ਦੀ ਨੁਮਾਇੰਦਗੀ ਕਰ ਰਹੀ ਸੀ।
ਸਿਰਫ 13 ਸਾਲ ਦੀ ਉਮਰ 'ਚ ਅੰਡਰ-19 ਟੀਮ 'ਚ ਪਹਿਲੀ ਬਾਰ ਜਗ੍ਹਾ ਬਣਾਉਣ ਵਾਲੀ ਜੇਮੀਮਾ ਨੇ ਇਸ ਟੂਰਨਾਮੈਂਟ 'ਚ 2 ਸੈਂਕੜੇ ਲਗਾਏ ਤੇ ਅੰਡਰ-19 ਸੁਪਰ ਲੀਗ ਮੈਚਾਂ 'ਚ ਔਸਤ 300 ਤੋਂ ਉੱਪਰ ਹੈ।
ਜੇਮੀਮਾ ਬਹੁਤ ਘੱਟ ਉਮਰ 'ਚ ਖੇਡ ਨਾਲ ਜੁੜੀ ਤੇ ਗੇਂਦਬਾਜ਼ ਦੇ ਰੂਪ 'ਚ ਸ਼ੁਰੂਆਤ ਤੋਂ ਬਾਅਦ ਚੋਟੀ ਦੀ ਬੱਲੇਬਾਜ਼ੀ ਬਣੀ। ਉਹ ਆਮ ਤੌਰ 'ਤੇ ਪਾਰੀ ਦੀ ਸ਼ੁਰੂਆਤ ਕਰਦੀ ਹੈ ਤਾਂ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦੀ ਹੈ। ਜੇਮੀਮਾ ਅੰਡਰ-17 ਹਾਕੀ 'ਚ ਵੀ ਮੁੰਬਈ ਦੀ ਨੁਮਾਇੰਦਗੀ ਕਰ ਚੁੱਕੀ ਹੈ। ਉਸ ਦੀ ਇਸ ਪਾਰੀ ਦੀ ਬਦੌਲਤ ਮੁੰਬਈ ਨੇ 50 ਓਵਰ 'ਚ 2 ਵਿਕਟ 'ਤੇ 347 ਦੌੜਾਂ ਬਣਾਈਆਂ।
ਬੀ.ਸੀ.ਸੀ.ਆਈ. ਤੋਂ ਸਿੱਖਿਆ ਲੈਣ ਹੋਰ ਭਾਰਤੀ ਖੇਡ ਮਹਾਸੰਘ : ਪਾਦੁਕੋਣ
NEXT STORY