ਸਪੋਰਟਸ ਡੈਸਕ— ਵਰਲਡ ਕੱਪ ਦੇ 41ਵੇਂ ਮੁਕਾਬਲੇ 'ਚ ਬੁੱਧਵਾਰ ਨੂੰ ਰਿਵਸਾਇਡ ਗਰਾਊਂਡ 'ਤੇ ਮੇਜਬਾਨ ਇੰਗਲੈਂਡ ਦਾ ਮੁਕਾਬਲਾ ਨਿਊਜ਼ੀਲੈਂਡ ਤੋਂ ਹੋਵੇਗਾ। ਦੋਨਾਂ ਟੀਮਾਂ ਦੀ ਨਜ਼ਰ ਸੈਮੀਫਾਈਨਲ 'ਚ ਆਪਣੀ ਜਗ੍ਹਾ ਬਣਾਉਣ 'ਤੇ ਹੋਵੇਗੀ। ਨਿਊਜ਼ੀਲੈਂਡ ਪੁਵਾਇੰਟ 'ਚ ਤੀਜੇ ਤੇ ਇੰਗਲੈਂਡ ਚੌਥੇ ਸਥਾਨ 'ਤੇ ਹੈ। ਨਿਊਜ਼ੀਲੈਂਡ ਦੇ 8 ਮੈਚ 'ਚ 11 ਤੇ ਇੰਗਲੈਂਡ ਦੇ ਇਨ੍ਹੇ ਹੀ ਮੈਚ 'ਚ 10 ਅੰਕ ਹਨ। ਅਜਿਹੇ 'ਚ ਨਿਊਜ਼ੀਲੈਂਡ ਦੀ ਟੀਮ ਜੇਕਰ ਜਿੱਤ ਦਰਜ ਕਰਦੀ ਹੈ ਤਾਂ ਉਹ 13 ਅੰਕਾਂ ਦੇ ਨਾਲ ਸੈਮੀਫਾਈਨਲ 'ਚ ਪਹੁੰਚ ਜਾਵੇਗੀ। ਦੂਜੇ ਪਾਸੇ ਇੰਗਲੈਂਡ ਦੀ ਟੀਮ ਜਿੱਤੀ ਤਾਂ ਉਸ ਦੇ 12 ਅੰਕ ਹੋ ਜਾਣਗੇ। ਇਸ ਨਾਲ ਉਹ ਆਖਰੀ ਚਾਰ 'ਚ ਪਹੁੰਚ ਜਾਵੇਗੀ।
ਇੰਗਲੈਂਡ ਪਿਛਲੇ 23 ਸਾਲਾਂ ਤੋਂ ਸੈਮੀਫਾਈਨਲ 'ਚ ਨਹੀਂ ਪਹੁੰਚਿਆ
ਇੰਗਲੈਂਡ ਦੀ ਟੀਮ 1996 ਵਰਲਡ ਕੱਪ ਤੋਂ ਬਾਅਦ ਕਦੇ ਵੀ ਸੈਮੀਫਾਈਨਲ 'ਚ ਨਹੀਂ ਪਹੁੰਚੀ। ਉਹ ਹੁਣ ਤੱਕ 5 ਵਾਰ ਸੈਮੀਫਾਈਨਲ ਖੇਡ ਚੁੱਕੀ ਹੈ। ਦੂਜੇ ਪਾਸੇ ਨਿਊਜੀਲੈਂਡ ਦੀ ਟੀਮ 7 ਵਾਰ ਸੈਮੀਫਾਈਨਲ ਖੇਡੀ। ਪਿਛਲੇ ਵਰਲਡ ਕੱਪ 'ਚ ਉਹ ਦੱਖਣ ਅਫਰੀਕਾ ਨੂੰ ਹਰਾ ਕੇ ਫਾਈਨਲ ਤੱਕ ਪਹੁੰਚਿਆ ਸੀ, ਪਰ ਚੈਂਪੀਅਨ ਨਹੀਂ ਬਣ ਸਕਿਆ ਸੀ।
ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਦੀ ਟੱਕਰ
ਦੋਨਾਂ ਟੀਮਾਂ ਦੇ ਵਿਚਾਲੇ ਹੁਣ ਤੱਕ ਕੁਲ 89 ਵਨ-ਡੇ ਖੇਡੇ ਗਏ। ਨਿਊਜ਼ੀਲੈਂਡ ਦੀ ਟੀਮ 43 ਤੇ ਇੰਗਲੈਂਡ 40 ਮੈਚ 'ਚ ਜਿੱਤੀ। 2 ਮੁਕਾਬਲੇ ਬਰਾਬਰ ਰਹੇ। 4 ਮੈਚਾਂ 'ਚ ਨਤੀਜਾ ਨਹੀਂ ਨਿਕਲਿਆ। ਇੰਗਲੈਂਡ ਆਪਣੇ ਹੋਮਗਰਾਊਂਡ 'ਤੇ ਨਿਊਜ਼ੀਲੈਂਡ ਦੇ ਖਿਲਾਫ 30 ਮੈਚ ਖੇਡੇ ਹਨ। ਇਨ੍ਹਾਂ 'ਚੋਂ ਮੇਜ਼ਬਾਨ ਟੀਮ 16 ਮੈਚਾਂ 'ਚ ਜਿੱਤੀ । ਨਿਊਜੀਲੈਂਡ ਨੂੰ 12 ਮੈਚ 'ਚ ਸਫਲਤਾ ਮਿਲੀ। 2 ਮੁਕਾਬਲਿਆਂ 'ਚ ਨਤੀਜਾ ਨਹੀਂ ਨਿਕਲਿਆ।
ਨਿਊਜ਼ੀਲੈਂਡ ਦੀ ਟੀਮ ਵਰਲਡ ਕੱਪ 'ਚ ਇੰਗਲੈਂਡ ਦੇ ਖਿਲਾਫ 36 ਸਾਲਾਂ ਤੋਂ ਨਹੀਂ ਹਾਰੀ
ਟੀਮ ਜਿੱਤ ਦਾ ਫਰਕ ਮੈਦਾਨ ਸਾਲ
ਇੰਗਲੈਂਡ 80 ਦੌੜਾਂ ਨਾਟਿੰਘਮ 1975
ਇੰਗਲੈਂਡ 9 ਦੌੜਾਂ ਮੈਨਚੇਸਟਰ 1979
ਇੰਗਲੈਂਡ 106 ਦੌੜਾਂ ਓਵਲ 1983
ਨਿਊਜ਼ੀਲੈਂਡ 2 ਵਿਕਟਾਂ ਬਰਮਿੰਘਮ 1983
ਨਿਊਜ਼ੀਲੈਂਡ 7 ਵਿਕੇਟਾਂ ਵੇਲਿੰਗਟਨ 1992
ਨਿਊਜ਼ੀਲੈਂਡ 11 ਦੌੜਾਂ ਅਹਿਮਦਾਬਾਦ 1996
ਨਿਊਜ਼ੀਲੈਂਡ 6 ਵਿਕਟਾਂ ਗਰਾਸ ਆਇਸਲੇਟ 2007
ਨਿਊਜ਼ੀਲੈਂਡ 8 ਵਿਕੇਟਾਂ ਵੇਲਿੰਗਟਨ 2015
ਭਾਰਤ ਵਿਰੁੱਧ ਲੜੀ 'ਚ ਖੋਹਿਆ ਵੱਕਾਰ ਹਾਸਲ ਕਰਨਾ ਚਾਹਾਂਗੇ : ਪੂਰਨ
NEXT STORY