ਮੋਨਾਕੋ- ਟ੍ਰੈਕ ਅਤੇ ਫੀਲਡ ਵਿਸ਼ਵ ਚੈਂਪੀਅਨਸ਼ਿਪ 2027 ਦੀ ਮੇਜਬਾਨੀ ਬੀਜਿੰਗ ਨੂੰ ਸੌਂਪੀ ਗਈ ਹੈ। ਵਿਸ਼ਵ ਐਥਲੈਟਿਕਸ ਪ੍ਰੀਸ਼ਦ ਨੇ ਇਹ ਫੈਸਲਾ ਲਿਆ। ਪਹਿਲਾਂ ਇਹ ਚੈਂਪੀਅਨਸ਼ਿਪ ਇਟਲੀ ਦੇ ਰੋਮ ’ਚ ਹੋਣ ਵਾਲੀ ਸੀ ਪਰ ਸਰਕਾਰ ਨੇ ਮੇਜਬਾਨੀ ਲਈ ਜ਼ਰੂਰੀ 9 ਕਰੋੜ 20 ਲੱਖ ਡਾਲਰ ਦੀ ਗਾਰੰਟੀ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਚੀਨ ਨੂੰ ਮੇਜਬਾਨੀ ਸੌਂਪੀ ਗਈ ਹੈ। ਚੀਨ ਦੇ ਨਾਂਜਿੰਗ ’ਚ ਅਗਲੇ ਸਾਲ ਵਿਸ਼ਵ ਇੰਡੋਰ ਚੈਂਪੀਅਨਸ਼ਿਪ ਵੀ ਹੋਣੀ ਹੈ। ਚੀਨ ’ਚ 2008 ’ਚ ਓਲੰਪਿਕ ਅਤੇ 2022 ’ਚ ਸਰਦ ਰੁੱਤ ਖੇਡਾਂ ਦਾ ਆਯੋਜਨ ਵੀ ਹੋਇਆ ਸੀ। ਵਿਸ਼ਵ ਚੈਂਪੀਅਨਸ਼ਿਪ 2025 ਟੋਕੀਓ ’ਚ ਹੋਵੇਗੀ।
WPL 2024 : ਟੁੱਟੀ RCB ਦੀ ਜਿੱਤ ਦੀ ਲੈਅ, ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ DC ਨੇ 25 ਦੌੜਾਂ ਨਾਲ ਹਰਾਇਆ
NEXT STORY