ਮਡਗਾਂਵ (ਗੋਆ)– ਬਦਲਵੇਂ ਖਿਡਾਰੀ ਨੇਸਟਰ ਡਾਇਸ ਦੇ 83ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ ਡੈਂਪੋ ਸਪੋਰਟਸ ਕਲੱਬ ਨੇ ਬੁੱਧਵਾਰ ਨੂੰ ਇੱਥੇ ਆਈ ਲੀਗ ਫੁੱਟਬਾਲ ਪ੍ਰਤੀਯੋਗਿਤਾ ਵਿਚ ਦਿੱਲੀ ਐੱਫ. ਸੀ. ’ਤੇ 1-0 ਨਾਲ ਜਿੱਤ ਦਰਜ ਕੀਤੀ।
ਇਸ ਜਿੱਤ ਨਾਲ ਡੈਂਪੋ ਦਾ 5 ਮੈਚਾਂ ਵਿਚ ਮਿਲੀ ਹਾਰ ਦਾ ਸਿਲਸਿਲਾ ਟੁੱਟ ਗਿਆ, ਜਿਸ ਨਾਲ ਕਲੱਬ 11 ਮੈਚਾਂ ਵਿਚੋਂ 14 ਅੰਕਾਂ ਨਾਲ ਅੰਕ ਸੂਚੀ ਵਿਚ 7ਵੇਂ ਸਥਾਨ ’ਤੇ ਪਹੁੰਚ ਗਿਆ, ਜਿਸ ਵਿਚ 4 ਜਿੱਤਾਂ, 2 ਡਰਾਅ ਤੇ 5 ਹਾਰਾਂ ਸ਼ਾਮਲ ਹਨ। ਦਿੱਲੀ ਐੱਫ. ਸੀ. ਦੀਆਂ ਪ੍ਰੇਸ਼ਾਨੀਆਂ ਦਾ ਸਿਲਸਿਲਾ ਜਾਰੀ ਰਿਹਾ, ਜਿਸ ਨਾਲ ਉਹ ਲਗਾਤਾਰ 5 ਮੈਚਾਂ ਵਿਚ ਜਿੱਤ ਦਰਜ ਨਹੀਂ ਕਰ ਸਕੀ। ਦਿੱਲੀ ਦੇ ਸਿਰਫ 9 ਅੰਕ ਹਨ, ਜਿਸ ਨਾਲ ਉਹ 11ਵੇਂ ਸਥਾਨ ’ਤੇ ਹੈ।
ਟੀਮ ਇੰਡੀਆ 'ਚ ਇਕ ਹੋਰ DSP ਸ਼ਾਮਲ, ਮੁਹੰਮਦ ਸਿਰਾਜ ਤੋਂ ਬਾਅਦ ਇਸ ਮਹਿਲਾ ਕ੍ਰਿਕਟਰ ਨੇ ਪਹਿਣੀ ਵਰਦੀ
NEXT STORY