ਰੁੜਕੇਲਾ– ਜੇ. ਐੱਸ. ਡਬਲਯੂ. ਸੂਰਮਾ ਹਾਕੀ ਕਲੱਬ ਨੇ ਬੁੱਧਵਾਰ ਨੂੰ ਪੁਰਸ਼ ਹੀਰੋ ਹਾਕੀ ਇੰਡੀਆ ਲੀਗ ਦੇ ਆਪਣੇ ਆਖਰੀ ਪੂਲ ਮੈਚ ਵਿਚ ਸ਼੍ਰਾਚੀ ਰਾੜ ਬੰਗਾਲ ਟਾਈਗਰਜ਼ ਵਿਰੁੱਧ 1-1 ਨਾਲ ਬਰਾਬਰੀ ਤੋਂ ਬਾਅਦ ਹੋਏ ਪੈਨਲਟੀ ਸ਼ੂਟਆਊਟ ਵਿਚ 3-0 ਨਾਲ ਜਿੱਤ ਦਰਜ ਕਰਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।
ਅੱਜ ਇੱਥੇ ਰੁੜਕੇਲਾ ਦੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਵਿਚ ਖੇਡੇ ਗਏ ਮੈਚ ਦੀ ਸ਼ੁਰੂਆਤ ਵਿਚ ਗੁਰਜੰਟ ਸਿੰਘ ਨੇ 10ਵੇਂ ਮਿੰਟ ਵਿਚ ਗੋਲ ਕਰਕੇ ਸੂਰਮਾ ਨੂੰ ਬੜ੍ਹਤ ਦਿਵਾਈ। ਟਾਈਗਰਜ਼ ਨੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਤੇ 4 ਮਿੰਟ ਬਾਕੀ ਰਹਿੰਦਿਆਂ ਉਸ ਨੂੰ ਪੈਨਲਟੀ ਕਾਰਨਰ ਮਿਲਿਆ ਤੇ ਜੁਗਰਾਜ ਸਿੰਘ ਨੇ 56ਵੇਂ ਮਿੰਟ ਵਿਚ ਇਕ ਸ਼ਕਤੀਸ਼ਾਲੀ ਫਲਿੱਕ ਨੂੰ ਗੋਲਾਂ ਵਿਚ ਪਾ ਕੇ ਬਰਾਬਰੀ ਹਾਸਲ ਕੀਤੀ ਤੇ ਸੂਰਮਾ ਨੂੰ ਪੈਨਲਟੀ ਸ਼ੂਟਆਊਟ ਲਈ ਮਜਬੂਰ ਹੋਣਾ ਪਿਆ।
ਜੇ. ਐੱਸ. ਡਬਲਯੂ. ਸੂਰਮਾ ਹਾਕੀ ਕਲੱਬ ਦੇ ਹਰਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ ਤੇ ਵਿਕਟਰ ਵੇਗਨੇਜ ਨੇ ਪੈਨਲਟੀ ਸ਼ੂਟਆਊਟ ਵਿਚ ਗੋਲ ਕੀਤੇ ਜਦਕਿ ਵਿੰਨਸੇਂਟ ਵਨਾਸ਼ਾ ਨੇ 3 ਗੋਲ ਬਚਾ ਕੇ ਖੇਡ ਤੋਂ ਬੋਨਸ ਅੰਕ ਹਾਸਲ ਕੀਤਾ। ਸ਼੍ਰਾਚੀ ਰਾੜ ਬੰਗਾਲ ਟਾਈਗਰਜ਼ ਤੇ ਹੈਦਰਾਬਾਦ ਤੂਫਾਨਜ਼ ਪਹਿਲਾਂ ਹੀ ਸੈਮੀਫਾਈਨਲ ਵਿਚ ਪਹੁੰਚ ਚੁੱਕੇ ਹਨ।
ਮਹਾਕੁੰਭ ਪਹੁੰਚੇ ਰੈਸਲਰ 'ਦਿ ਗ੍ਰੇਟ ਖਲੀ', ਲਗਾਈ ਆਸਥਾ ਦੀ ਡੁੱਬਕੀ
NEXT STORY