ਨਵੀਂ ਦਿੱਲੀ– ਜੈਵਲਿਨ ਥਰੋਅ ਦੇ ਸਟਾਰ ਨੀਰਜ ਚੋਪੜਾ ਸਮੇਤ 24 ਖਿਡਾਰੀ ਪੈਰਿਸ ਓਲੰਪਿਕ ਵਿਚ ਭਾਰਤ ਦੇ 117 ਮੈਂਬਰੀ ਦਲ ਵਿਚ ਸ਼ਾਮਲ ਹਨ। ਰੱਖਿਆ ਮੰਤਰਾਲਾ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਪਹਿਲੀ ਵਾਰ ਓਲੰਪਿਕ ਦਲ ਵਿਚ ਸੈਨਾ ਦੀਆਂ ਦੋ ਮਹਿਲਾ ਖਿਡਾਰੀ ਵੀ ਸ਼ਾਮਲ ਹਨ। ਟੋਕੀਓ ਓਲੰਪਿਕ 2020 ਵਿਚ ਸੋਨ ਤਮਗਾ ਜਿੱਤਣ ਵਾਲਾ ਚੋਪੜਾ ਭਾਰਤੀ ਸੈਨਾ ਵਿਚ ਸੂਬੇਦਾਰ ਹੈ। ਉਹ 2023 ਏਸ਼ੀਆਈ ਖੇਡਾਂ, 2023 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ, 2024 ਡਾਇਮੰਡ ਲੀਗ ਤੇ 2024 ਪਾਵੋ ਨੂਰਮੀ ਖੇਡਾਂ ਵਿਚ ਸੋਨ ਤਮਗਾ ਜਿੱਤ ਚੁੱਕਾ ਹੈ। ਰਾਸ਼ਟਰਮੰਡਲ ਖੇਡਾਂ 2022 ਦੀ ਕਾਂਸੀ ਤਮਗਾ ਜੇਤੂ ਹੌਲਦਾਰ ਜੈਸਮੀਨ ਲੰਬੋਰੀਆ (ਮੁੱਕੇਬਾਜ਼ੀ) ਤੇ 2023 ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸੀ. ਪੀ. ਓ. ਰੀਤਿਕਾ ਹੁੱਡਾ ਟੀਮ ਵਿਚ ਸ਼ਾਮਲ ਸੈਨਾ ਦੀਆਂ ਦੋ ਮਹਿਲਾ ਖਿਡਾਰੀ ਹਨ।
ਸੈਨਾ ਦੇ ਹੋਰਨਾਂ ਖਿਡਾਰੀਆਂ ਵਿਚ ਸੂਬੇਦਾਰ ਅਮਿਤ ਪੰਘਾਲ (ਮੁੱਕੇਬਾਜ਼ੀ), ਸੀ. ਪੀ. ਓ. ਤੇਜਿੰਦਰ ਪਾਲ ਸਿੰਘ ਤੂਰ (ਸ਼ਾਟਪੁੱਟ), ਸੂਬੇਦਾਰ ਅਵਿਨਾਸ਼ ਸਾਬਲੇ (3000 ਮੀਟਰ ਸਟੀਪਲਚੇਜ), ਸੀ. ਪੀ.ਓ. ਮੁਹੰਮਦ ਅਨਸ ਯਾਹੀਆ, ਪੀ. ਓ. ਮੁਹੰਮਦ ਅਜਮਲ, ਸੂਬੇਦਾਰ ਸੰਤੋਸ਼ ਕੁਮਾਰ ਤੇ ਜੇ. ਡਬਲਯੂ. ਓ. ਮਿਜੋ ਚਾਕੋ ਕੂਰੀਅਨ (ਪੁਰਸ਼ਾਂ ਦੀ 4ਗੁਣਾ 400 ਮੀਟਰ ਰਿਲੇਅ), ਜੇ. ਡਬਲਯੂ. ਓ. ਅਬਦੁੱਲਾ ਅਬੂਬਾਕਰ (ਟ੍ਰਿਪਲ ਜੰਪ), ਸੂਬੇਦਾਰ ਤਰੁਣਦੀਪ ਰਾਏ ਤੇ ਧੀਰਜ ਬੋਮਮਾਦੇਵਰਾ (ਤੀਰਅੰਦਾਜ਼ੀ) ਤੇ ਨਾਇਬ ਸੂਬੇਦਾਰ ਸੰਦੀਪ ਸਿੰਘ (ਨਿਸ਼ਾਨੇਬਾਜ਼ੀ) ਸ਼ਾਮਲ ਹਨ।
KSCA ਟੀ20 ਨੀਲਾਮੀ ਤੋਂ ਪਹਿਲਾਂ ਮਯੰਕ, ਦੇਵਦੱਤ ਅਤੇ ਵਿਸ਼ਾਕ ਨੂੰ ਕੀਤਾ ਰਿਟੇਨ
NEXT STORY