ਮਿਆਮੀ ਗਾਰਡਨ : ਅਰਜਨਟੀਨਾ ਅਤੇ ਕੋਲੰਬੀਆ ਵਿਚਾਲੇ ਕੋਪਾ ਅਮਰੀਕਾ ਦੇ ਫਾਈਨਲ 'ਚ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ 'ਚ ਕੋਲੰਬੀਆ ਦੇ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਪੁੱਤਰ ਸਮੇਤ 27 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਥਾਨਕ ਪੁਲਸ ਅਧਿਕਾਰੀ ਆਂਦਰੇ ਮਾਰਟਿਨ ਨੇ ਕਿਹਾ ਕਿ ਹਾਰਡ ਰਾਕ ਸਟੇਡੀਅਮ ਵਿੱਚ ਫਾਈਨਲ ਦੌਰਾਨ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਰੇਮਨ ਜੇਸੁਰਨ ਅਤੇ ਉਨ੍ਹਾਂ ਦੇ ਪੁੱਤਰ ਰੇਮਨ ਜਮੀਲ ਜੇਸੁਰਨ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ।
ਦੋਵਾਂ ਨੇ ਸੁਰੱਖਿਆ ਕਰਮੀਆਂ ਨਾਲ ਝਗੜਾ ਕੀਤਾ ਅਤੇ ਇੱਕ ਅਧਿਕਾਰੀ 'ਤੇ ਵੀ ਹਮਲਾ ਕਰ ਦਿੱਤਾ। ਦੋਵਾਂ ਨੇ ਇੱਕ ਸੁਰੰਗ ਰਾਹੀਂ ਮੈਦਾਨ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਜਿੱਥੇ ਮੈਚ ਤੋਂ ਬਾਅਦ ਮੀਡੀਆ ਇੱਕਠੀ ਹੋ ਗਈ ਸੀ। ਜਦੋਂ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਹੱਥੋਪਾਈ ਕੀਤੀ ਅਤੇ ਸੁਰੱਖਿਆ ਗਾਰਡ ਨੂੰ ਮੁੱਕੇ ਵੀ ਮਾਰੇ। ਕੋਲੰਬੀਆ ਫੁੱਟਬਾਲ ਫੈਡਰੇਸ਼ਨ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਰੇਮਨ 2015 ਤੋਂ ਕੋਲੰਬੀਆ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਹਨ ਅਤੇ ਕੋਪਾ ਅਮਰੀਕਾ ਟੂਰਨਾਮੈਂਟ ਦਾ ਆਯੋਜਨ ਕਰਨ ਵਾਲੀ ਦੱਖਣੀ ਅਮਰੀਕੀ ਫੁੱਟਬਾਲ ਫੈਡਰੇਸ਼ਨ ਦੇ ਉਪ ਪ੍ਰਧਾਨ ਵੀ ਹਨ। ਸੰਗਠਨ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਅਣਗਿਣਤ ਦਰਸ਼ਕ ਬਿਨਾਂ ਟਿਕਟ ਦੇ ਮੈਦਾਨ ਵਿਚ ਦਾਖਲ ਹੋਏ ਅਤੇ ਟੂਰਨਾਮੈਂਟ ਦੀ ਅਕਸ ਨੂੰ ਖਰਾਬ ਕੀਤਾ। ਇਸ ਕਾਰਨ ਖੇਡ ਵੀ ਇੱਕ ਘੰਟੇ ਤੋਂ ਵੱਧ ਦੇਰੀ ਨਾਲ ਸ਼ੁਰੂ ਹੋਈ।
'ਇਹ ਕੋਈ ਵੱਡੀ ਗੱਲ ਨਹੀਂ ਸੀ', KL ਰਾਹੁਲ-ਗੋਇਨਕਾ ਵਿਵਾਦ 'ਤੇ ਬੋਲੇ ਅਮਿਤ ਮਿਸ਼ਰਾ
NEXT STORY