ਜਲੰਧਰ : ਭਾਰਤ ਤੇ ਆਸਟ੍ਰੇਲੀਆ ਵਿੱਚ ਮੋਹਾਲੀ 'ਚ ਖੇਡਿਆ ਗਏ ਚੌਥੇ ਵਨ ਡੇ 'ਚ ਹਾਰ ਦੀ ਇਕ ਵਜ੍ਹਾ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਮੰਨਿਆ ਗਿਆ। ਆਸਟ੍ਰੇਲੀਆ ਟੀਮ ਜਦ 359 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰ ਰਹੀ ਸੀ ਤਦ ਪੰਤ ਨੇ ਦੋ ਸਟਪਿੰਗ ਦਾ ਮੌਕਾ ਛੱਡ ਦਿੱਤੇ ਸਨ। ਇਹ ਮੌਕਾ ਭਾਰਤੀ ਟੀਮ 'ਤੇ ਇਨ੍ਹੇ ਭਾਰੀ ਪਏ ਕਿ ਟੀਮ ਇੰਡੀਆ 13 ਗੇਂਦਾਂ ਰਹਿੰਦੇ ਹੀ ਮੈਚ ਗੁਆ ਬੈਠੀ। ਦੂਜੇ ਪਾਸੇ ਮੈਚ ਹਾਰਨ ਤੋਂ ਬਾਅਦ ਕ੍ਰਿਕੇਟ ਫੈਂਸ ਨੇ ਸੋਸ਼ਲ ਸਾਈਟਸ 'ਤੇ ਰਿਸ਼ਭ ਪੰਤ ਦੇ ਖਿਲਾਫ ਬਹੁਤ ਭੜਾਸ ਕੱਢੀ। ਕਈਆਂ ਨੇ ਇੱਥੇ ਤੱਕ ਤਾਂ ਲਿੱਖ ਦਿੱਤਾ ਕਿ ਪੰਤ ਦਾ ਓਵਰ ਕਾਂਫਿਡੈਂਸ ਟੀਮ ਇੰਡੀਆ ਨੂੰ ਵਿਸ਼ਵ ਕੱਪ ਲਈ ਮਹਿੰਗਾ ਨਹੀਂ ਪੈ ਜਾਵੇ। ਬੀ. ਸੀ. ਸੀ. ਆਈ. ਪੰਤ ਨੂੰ ਛੱਡ ਕੇ ਬਾਕੀ ਵਿਕਟਕੀਪਰ 'ਤੇ ਵੀ ਵਿਚਾਰ ਕਰੋ। ਪੇਸ਼ ਹੈ ਤਿੰਨ ਅਜਿਹੇ ਕ੍ਰਿਕਟਰ ਜੋ ਪੰਤ ਨੂੰ ਬਰਾਬਰ ਦੀ ਟੱਕਰ ਦਿੰਦੇ ਹੋਏ ਟੀਮ ਇੰਡੀਆ ਲਈ ਮਜ਼ਬੂਤ ਦਾਅਵਾ ਪੇਸ਼ ਕਰਦੇ ਹਨ।
ਈਸ਼ਾਨ ਕਿਸ਼ਨ
ਗੁਜ਼ਰੇ ਦਿੰਨੀਂ ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ 'ਚ ਲਗਾਤਾਰ ਦੋ ਮੈਚਾਂ 'ਚ ਦੋ ਸੈਕੜੇ ਬਣਾਉਣ ਵਾਲੇ ਈਸ਼ਾਨ ਕਿਸ਼ਨ ਵੀ ਇਸ ਦੇ ਲਈ ਪੁਖਤਾ ਦਾਅਵਾ ਪੇਸ਼ ਕਰਦੇ ਹਨ। ਈਸ਼ਾਨ ਵਨਡੇ ਤੇ ਟੀ-20 ਮੈਚ 'ਚ ਕਿਸੇ ਵੀ ਕ੍ਰਮ 'ਤੇ ਬੱਲੇਬਾਜੀ ਕਰਨ 'ਚ ਸਮੱਰਥ ਹਨ। ਘਰੇਲੂ ਮੈਚਾਂ 'ਚ ਉਨ੍ਹਾਂ ਦਾ ਪ੍ਰਦਰਸ਼ਨ ਜ਼ਬਰਦਸਤ ਹੁੰਦਾ ਹੈ। ਸੈਯਦ ਮੁਸ਼ਤਾਕ ਅਲੀ ਟੂਰਨਾਮੈਂਟ 'ਚ ਉਨ੍ਹਾਂ ਨੇ ਜ਼ੋਰਦਾਰ ਸੈਕੜਾਂ ਲਗਾ ਕੇ ਆਪਣੀ ਕਾਬਲਿਅਤ ਮਨਵਾਈ ਸੀ।
ਦਿਨੇਸ਼ ਕਾਰਤਿਕ
ਜ਼ਿਆਦਾਤਰ ਕ੍ਰਿਕਟ ਫੈਂਸ ਮੰਨਦੇ ਹਨ ਕਿ ਮਹਿੰਦਰ ਸਿੰਘ ਧੋਨੀ ਦੀ ਆਪਸ਼ਨ ਦਿਨੇਸ਼ ਕਾਰਤਿਕ ਨੂੰ ਹੀ ਹੋਣਾ ਚਾਹੀਦਾ ਸੀ। ਕਾਰਤਿਕ ਲੰਬੇ ਸਮੇਂ ਨਾਲ ਟੀਮ ਇੰਡੀਆ ਦੇ ਨਾਲ ਜੁੜੇ ਹਨ। ਕਈ ਟੀ-20 'ਤੇ ਵਨ ਡੇ ਮੈਚਾਂ 'ਚ ਉਨ੍ਹਾਂ ਨੇ ਬੈਸਟ ਫਿਨੀਸ਼ਰ ਦੀ ਭੂਮਿਕਾ ਨਿਭਾਈ ਹੈ। ਵੱਡੀ ਗੱਲ ਇਹ ਹੈ ਕਿ ਧੋਨੀ ਤੇ ਕੋਹਲੀ ਦੀ ਤਰ੍ਹਾਂ ਦਿਨੇਸ਼ ਕਾਰਤਿਕ ਵੀ ਟੀਚਾ ਦਾ ਪਿੱਛਾ ਕਰਦੇ ਸਮੇਂ ਦਬਾਅ 'ਚ ਨਹੀਂ ਆਉਂਦੇ। ਇਸ ਦਾ ਸਬੂਤ ਦੂਜੀ ਪਾਰੀ 'ਚ ਉਨ੍ਹਾਂ ਦਾ 65 ਤੋਂ ਜ਼ਿਆਦਾ ਦਾ ਔਸਤ ਹੈ।
ਸੰਜੂ ਸੈਮਸਨ
ਭਾਰਤੀ ਟੀਮ ਲਈ ਸਿਰਫ ਇਕ ਵਨ ਡੇ ਖੇਡ ਚੁੱਕੇ ਸੰਜੂ ਸੈਮਸਨ ਵੀ ਆਪਣੀ ਦਾਅਵੇਦਾਰੀ ਮਜ਼ਬੂਤੀ ਨਾਲ ਭਰਦੇ ਹਨ। ਸੰਜੂ ਦਾ ਆਈ. ਪੀ. ਐੱਲ 'ਚ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਖਾਸ ਤੌਰ 'ਤੇ ਕੀਪਿੰਗ ਦੇ ਮਾਮਲੇ 'ਚ ਉਸ ਨੇ ਕਾਫੀ ਤਾਰੀਫਾਂ ਬਟੋਰ ਚੁੱਕਿਆ ਹੈ। ਸੰਜੂ ਦੇ ਕੋਲ ਲਿਸਟ ਏ ਕ੍ਰਿਕੇਟ ਦੀ ਵੀ ਬਿਤਹਰੀਨ ਅਨੁਭਵ ਹੈ ਜੋ ਟੀਮ ਇੰਡੀਆ ਦੇ ਕੰਮ ਆ ਸਕਦਾ ਹੈ।
ਚੀਨ ਅਤੇ ਜਾਪਾਨ ਨੇ ਆਲ ਇੰਗਲੈਂਡ 'ਚ ਜਿੱਤੇ ਸਿੰਗਲ ਖਿਤਾਬ
NEXT STORY