ਨਵੀਂ ਦਿੱਲੀ— ਹਾਕੀ ਇੰਡੀਆ ਨੇ ਜੂਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ 37 ਖਿਡਾਰੀਆਂ ਦੇ ਨਾਵਾਂ ਦਾ ਸੋਮਵਾਰ ਨੂੰ ਐਲਾਨ ਕੀਤਾ, ਜਿਹੜੀਆਂ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ਵਿਚ ਆਪਣੀਆਂ ਕਮੀਆਂ ਨੂੰ ਦੂਰ ਕਰਨ ਤੇ ਆਪਣੀ ਕਲਾ ਨੂੰ ਬਿਹਤਰ ਕਰਨ 'ਤੇ ਕੰਮ ਕਰਨਗੀਆਂ। ਕੈਂਪ 'ਚ ਖਿਡਾਰੀ ਟੈਸਟ ਦੇ ਦੌਰਾਨ ਆਪਣੇ ਹੁਨਰ ਨੂੰ ਬਿਹਤਰ ਕਰਨ ਤੇ ਭਵਿੱਖ ਦੇ ਮੁਕਾਬਲਿਆਂ 'ਚ ਵਧੀਆ ਨਤੀਜੇ ਹਾਸਲ ਕਰਨ ਦੇ ਟੀਚੇ ਨਾਲ ਤਿਆਰੀ ਕਰਨ ਦੇ ਲਈ ਟ੍ਰੇਨਿੰਗ ਸੈਂਟਰ 'ਚ ਉੱਤਰੇਗੀ। ਭਾਰਤੀ ਮਹਿਲਾ ਜੂਨੀਅਰ ਟੀਮ ਨੇ ਇਸ ਤੋਂ ਪਹਿਲਾਂ ਤਿਕੋਣੀ ਟੂਰਨਾਮੈਂਟ 'ਚ ਨਿਊਜ਼ੀਲੈਂਡ ਨੂੰ ਦੋ ਬਾਰ ਹਰਾਇਆ ਸੀ ਤੇ ਮੇਜਬਾਨ ਆਸਟਰੇਲੀਆ ਨੂੰ ਸਖਤ ਟੱਕਰ ਦਿੱਤੀ ਸੀ।
ਸੰਭਾਵਿਤ ਖਿਡਾਰੀਆਂ ਦੀ ਸੂਚੀ—
ਗੋਲਕੀਪਰ- ਰਸ਼ਨਪ੍ਰੀਤ ਕੌਰ, ਖੁਸ਼ਬੂ, ਐੱਫ ਰਾਮੇਨਮਾਵੀ।
ਡਿਫੇਂਡਰ- ਪ੍ਰਿਯੰਕਾ, ਸਿਮਰਨ ਸਿੰਘ, ਮਾਰਿਨਾ ਲਾਲਰਾਮੰਗਾਕੀ, ਗਗਨਦੀਪ ਕੌਰ, ਇਸ਼ਿਕਾ ਚੌਧਰੀ, ਜੋਤਿਕਾ ਕਲਸੀ, ਸੁਮਿਤਾ, ਅਕਸ਼ਤਾ ਢੇਕਲੇ, ਉਸ਼ਾ, ਪ੍ਰਣੀਤ ਕੌਰ, ਮਹਿਮਾ ਚੌਧਰੀ, ਸੁਮਨ ਦੇਵੀ ਥੋਦਮ।
ਮਿਡਫੀਲਡਰ— ਬਲਜੀਤ ਕੌਰ, ਮਰੀਆਨਾ ਕੁਜੁਰ ਪ੍ਰੀਤੀ, ਕਿਰਨਦੀਪ ਕੌਰ, ਪ੍ਰਭਲੀਨ ਕੌਰ, ਪ੍ਰੀਤੀ, ਅਜਮੀਨਾ ਕੁਜੂਰ, ਵੈਸ਼ਨਵੀ ਫਾਲਕੇ, ਕਵਿਤਾ ਬਾਗੜੀ, ਬਲਜਿੰਦਰ ਕੌਰ, ਸੁਸ਼ਮਾ ਕੁਮਾਰੀ, ਰੀਤ, ਚੇਤਨਾ।
ਫਾਰਵਰਡ— ਮੁਮਤਾਜ ਖਾਨ, ਬਿਊਟੀ ਡੰਗਡੰਗ, ਗੁਰਮੇਲ ਕੌਰ, ਦੀਪਿਕਾ, ਲਾਲਰਿੰਦੀਕੀ, ਜੀਵਨ ਕਿਸ਼ੋਰੀ ਟੋਪੋ, ਰੁਤੁਜਾ ਪਿਸਲ, ਸੰਗੀਤਾ ਕੁਮਾਰੀ, ਯੋਗਿਤਾ ਬੋਰਾ, ਅੰਨੂ।
ਸ਼੍ਰੀਲੰਕਾ ਲੀਜੈਂਡਸ ਨੇ ਆਸਟਰੇਲੀਆ ਲੀਜੈਂਡਸ ਨੂੰ ਹਰਾਇਆ
NEXT STORY