ਸਪੋਰਟਸ ਡੈਸਕ— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਤਿਰੂਅਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 50 ਓਵਰਾਂ 'ਚ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ 5 ਵਿਕਟਾਂ ਦੇ ਨੁਕਸਾਨ 'ਤੇ 390 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਸ਼੍ਰੀਲੰਕਾ ਨੂੰ ਜਿੱਤ ਲਈ 391 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਕਪਤਾਨ ਰੋਹਿਤ ਸ਼ਰਮਾ 42 ਦੌੜਾਂ ਦੇ ਨਿੱਜੀ ਸਕੋਰ 'ਤੇ ਕਰੁਣਾਰਤਨੇ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਸ਼ੁਭਮਨ ਗਿੱਲ 116 ਦੌੜਾਂ ਦੇ ਨਿੱਜੀ ਸਕੋਰ 'ਤੇ ਰਜੀਥਾ ਵਲੋਂ ਆਊਟ ਹੋਇਆ। ਸ਼ੁਭਮਨ ਨੇ ਆਪਣੀ ਪਾਰੀ ਦੇ ਦੌਰਾਨ 14 ਚੌਕੇ ਤੇ 2 ਛੱਕੇ ਵੀ ਲਾਏ। ਭਾਰਤ ਦੀ ਤੀਜੀ ਵਿਕਟ ਸ਼੍ਰੇਅਸ ਅਈਅਰ ਦੇ ਤੌਰ 'ਤੇ ਡਿੱਗੀ। ਭਾਰਤ ਦੀ ਚੌਥੀ ਵਿਕਟ ਕੇ. ਐੱਲ. ਰਾਹੁਲ ਦੇ ਤੌਰ 'ਤੇ ਡਿੱਗੀ। ਰਾਹੁਲ 7 ਦੌੜਾਂ ਦੇ ਨਿੱਜੀ ਸਕੋਰ 'ਤੇ ਲਾਹਿਰੂ ਕੁਮਾਰਾ ਦਾ ਸ਼ਿਕਾਰ ਬਣਿਆ।
ਅਈਅਰ 38 ਦੌੜਾਂ ਬਣਾ ਲਾਹਿਰੂ ਕੁਮਾਰਾ ਵਲੋਂ ਆਊਟ ਹੋਇਆ। ਕੋਹਲੀ ਨੇ ਅਜੇਤੂ ਰਹਿੰਦੇ ਹੋਏ 166 ਦੌੜਾਂ ਦੀ ਪਾਰੀ ਦੇ ਦੌਰਾਨ 13 ਚੌਕੇ ਤੇ 8 ਛੱਕੇ ਲਾਏ। ਸ਼੍ਰੀਲੰਕਾ ਵਲੋਂ ਕਾਸੁਨ ਰਜੀਥਾ ਨੇ 2, ਲਾਹਿਰੂ ਕੁਮਾਰਾ ਨੇ 2 ਤੇ ਚਮਿਕਾ ਕਰੁਣਾਰਤਨੇ ਨੇ 1 ਵਿਕਟ ਲਈ। ਭਾਰਤ ਨੇ ਪਹਿਲੇ ਦੋ ਮੈਚ ਜਿੱਤ ਕੇ ਸੀਰੀਜ਼ ਜਿੱਤ ਲਈ ਹੈ ਅਤੇ ਅਜਿਹੇ 'ਚ ਟੀਮ ਇੰਡੀਆ ਦਾ ਟੀਚਾ ਸ਼੍ਰੀਲੰਕਾ ਨੂੰ ਕਲੀਨ ਸਵੀਪ ਕਰਨਾ ਹੋਵੇਗਾ। ਸ਼੍ਰੀਲੰਕਾ 'ਤੇ ਇਹ ਮੈਚ ਜਿੱਤਣ ਦਾ ਦਬਾਅ ਹੋਵੇਗਾ।
ਹੈੱਡ ਟੂ ਹੈੱਡ
ਕੁੱਲ ਮੈਚ - 164
ਭਾਰਤ - 95 ਜਿੱਤੇ
ਸ਼੍ਰੀਲੰਕਾ - 57 ਜਿੱਤੇ
ਨੋਰਿਜ਼ਲਟ - 11
ਪਿੱਚ ਰਿਪੋਰਟ
ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਦੀ ਸਤ੍ਹਾ ਗੇਂਦਬਾਜ਼ਾਂ ਲਈ ਮਦਦਗਾਰ ਰਹੀ ਹੈ ਪਰ ਬੱਲੇਬਾਜ਼ ਇਸ ਦਾ ਫਾਇਦਾ ਉਠਾ ਸਕਦੇ ਹਨ ਕਿਉਂਕਿ ਬਾਊਂਡਰੀਆਂ ਬਹੁਤ ਵੱਡੀਆਂ ਨਹੀਂ ਹਨ। ਪਹਿਲੇ ਕੁਝ ਓਵਰਾਂ 'ਚ ਤੇਜ਼ ਗੇਂਦਬਾਜ਼ ਗੇਂਦ ਨੂੰ ਸਵਿੰਗ ਕਰ ਸਕਣਗੇ ਅਤੇ ਬਾਅਦ 'ਚ ਸਤ੍ਹਾ ਹੌਲੀ ਹੋਣ 'ਤੇ ਸਪਿਨਰ ਇਸ 'ਤੇ ਕੰਟਰੋਲ ਕਰ ਸਕਣਗੇ। ਟਾਸ ਜਿੱਤਣ ਵਾਲਾ ਕਪਤਾਨ ਪਹਿਲਾਂ ਫੀਲਡਿੰਗ ਕਰਨ ਦੀ ਚੋਣ ਕਰ ਸਕਦਾ ਹੈ।
ਮੌਸਮ
ਪੂਰੇ ਮੈਚ ਦੌਰਾਨ ਮੌਸਮ ਬਹੁਤ ਨਮੀ ਵਾਲਾ ਰਹਿਣ ਦੀ ਉਮੀਦ ਹੈ ਅਤੇ ਮੈਚ ਦੇ ਸਮੇਂ ਨਮੀ ਲਗਭਗ 53% ਤੋਂ 71% ਰਹਿਣ ਦੀ ਉਮੀਦ ਹੈ। ਖੇਡ ਸ਼ੁਰੂ ਹੋਣ 'ਤੇ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹੇਗਾ ਜੋ ਕਿ 27 ਡਿਗਰੀ ਸੈਲਸੀਅਸ ਤੱਕ ਡਿੱਗਣ ਦੀ ਸੰਭਾਵਨਾ ਹੈ। ਪੂਰੇ ਮੈਚ ਦੌਰਾਨ 7% ਤੋਂ 31% ਦਰਮਿਆਨ ਬੱਦਲਵਾਈ ਦੀ ਸੰਭਾਵਨਾ ਹੈ।
ਪਲੇਇੰਗ 11
ਸ਼੍ਰੀਲੰਕਾ : ਅਵਿਸ਼ਕਾ ਫਰਨਾਂਡੋ, ਨੁਵਾਨੀਡੂ ਫਰਨਾਂਡੋ, ਕੁਸਲ ਮੈਂਡਿਸ (ਵਿਕਟਕੀਪਰ), ਅਸ਼ੇਨ ਬਾਂਦਰਾ, ਚਰਿਥ ਅਸਲੰਕਾ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੁ ਹਸਾਰੰਗਾ, ਜੈਫਰੀ ਵਾਂਡਰਸੇ, ਚਮਿਕਾ ਕਰੁਣਾਰਤਨੇ, ਕਾਸੁਨ ਰਜਿਥਾ, ਲਾਹਿਰੂ ਕੁਮਾਰਾ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ. ਐਲ. ਰਾਹੁਲ (ਵਿਕਟਕੀਪਰ), ਸੂਰਯਕੁਮਾਰ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Hockey World Cup 2023: ਸਾਬਕਾ ਵਿਸ਼ਵ ਚੈਂਪੀਅਨ ਜਰਮਨੀ ਨੇ ਜਾਪਾਨ ਨੂੰ 3-0 ਨਾਲ ਹਰਾਇਆ
NEXT STORY