ਨਵੀਂ ਦਿੱਲੀ, (ਬਿਊਰੋ)— ਫਿਊਚਰ ਕਬੱਡੀ ਹੀਰੋਜ਼ (ਐੱਫ.ਕੇ.ਐੱਚ.) ਪ੍ਰੋਗਰਾਮ 'ਚ ਜ਼ਮੀਨੀ ਪੱਧਰ 'ਤੇ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਤੋਂ ਤਿੰਨ ਦਿਨਾਂ ਤੱਕ ਚਲੇ ਟ੍ਰਾਇਲ ਦੇ ਦੌਰਾਨ 415 ਯੁਵਾ ਉਮੀਦਵਾਰਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਭਾਰਤੀ ਖੇਡ ਅਥਾਰਿਟੀ (ਸਾਈ) ਦੇ ਕੋਚ ਜੈਵੀਰ ਸ਼ਰਮਾ ਨੇ ਯੁਵਾ ਖਿਡਾਰੀਆਂ ਨੂੰ ਲੱਭਣ ਲਈ ਆਯੋਜਿਤ ਕੀਤੇ ਜਾਣ ਵਾਲੇ ਇਸ ਪ੍ਰੋਗਰਾਮ ਨੂੰ ਲੈ ਕੇ ਕਿਹਾ ਕਿ ਐੱਫ.ਕੇ.ਐੱਚ. ਪ੍ਰੋਗਰਾਮ ਦੇ ਦੌਰਾਨ ਦਿੱਲੀ 'ਚ ਅਸੀਂ ਕਈ ਬਿਹਤਰੀਨ ਪ੍ਰਤਿਭਾਵਾਂ ਨੂੰ ਦੇਖਿਆ ਹੈ।
ਕਈ ਖਿਡਾਰੀ ਅਜਿਹੇ ਸਨ ਜੋ ਉੱਤਰ ਭਾਰਤ ਅਤੇ ਐੱਨ.ਸੀ.ਆਰ. ਖੇਤਰ ਤੋਂ ਟ੍ਰਾਇਲ ਦੇ ਲਈ ਆਏ ਸਨ। ਇਹ ਵੇਖਣਾ ਸੁਖਦ ਸੀ ਕਿ ਇਨ੍ਹਾਂ ਖਿਡਾਰੀਆਂ ਕੋਲ ਪ੍ਰਤਿਭਾ ਹੈ ਅਤੇ ਇਹ ਕਾਫੀ ਅੱਗੇ ਤੱਕ ਜਾ ਸਕਦੇ ਹਨ। ਪ੍ਰੋ ਕਬੱਡੀ ਦੇ ਆਯੋਜਨ ਮਸ਼ਾਲ ਸਪੋਰਟਸ ਨੇ ਭਾਰਤੀ ਐਮੇਚਿਓਰ ਕਬੱਡੀ ਮਹਾਸੰਘ ਦੇ ਨਾਲ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ। ਕਬੱਡੀ ਖਿਡਾਰੀਆਂ ਨੂੰ ਲੱਭਣ ਦਾ ਅਗਲਾ ਪੜਾਅ ਵਿਜਾਗ ਹੋਵੇਗਾ।
ਰਾਪੋਰਟ 'ਤੇ ਜਿੱਤ ਨਾਲ ਅਧਿਬਨ ਖਿਤਾਬ ਵੱਲ
NEXT STORY