ਨਵੀਂ ਦਿੱਲੀ : ਪੋਟਸ਼ੇਫਸਟਰੂਮ ਦੇ ਮੈਦਾਨ 'ਤੇ ਪਾਕਿਸਤਾਨ ਅਤੇ ਦੱਖਣੀ ਅਫਰੀਕੀ ਮਹਿਲਾਵਾਂ ਵਿਚਾਲੇ ਖੇਡੇ ਗਏ ਮੈਚ ਦੌਰਾਨ ਦੱਖਣੀ ਅਫਰੀਕੀ ਗੇਂਦਬਾਜ਼ ਮਸਾਬਾਤ ਕਲਾਸ ਨੇ ਹੈਟ੍ਰਿਕ ਲੈ ਕੇ ਸਭ ਦਾ ਦਿੱਲ ਜਿੱਤ ਲਿਆ। ਕਮਾਲ ਦੀ ਗੱਲ ਤਾਂ ਇਹ ਰਹੀ ਕਿ ਮਸਾਬਾਤ ਨੇ ਜਿਵੇਂ ਹੀ ਹੈਟ੍ਰਿਕ ਲਈ ਪਾਕਿਸਤਾਨੀ ਟੀਮ ਸਿਰਫ ਇਕ ਦੌੜ 'ਤੇ 5 ਵਿਕਟਾਂ ਦੇ ਬੈਠੀ। ਇਸ ਤੋਂ ਪਹਿਲਾਂ ਪਾਕਿਸਤਾਨੀ ਟੀਮ 146 ਦੌੜਾਂ 'ਤੇ 5 ਵਿਕਟਾਂ ਗੁਆ ਕੇ ਖੇਡ ਰਹੀ ਸੀ।

ਅਜੇ ਆਲਿਆ ਰਿਆਜ, ਉਮੇਮਾ ਸੋਹੇਲ ਅਤੇ ਸਿਧਰਾ ਨਵਾਜ ਅਤੇ ਸਨਾ ਮੀਰ ਦਾ ਵਿਕਟ ਬਿਨਾ ਦੌੜ ਲਏ ਨਿਕਲ ਗਿਆ। ਫਾਮਿਤਾ ਨੇ ਇਕ ਦੌੜ ਜਰੂਰ ਲਈ ਪਰ ਉਹ ਵੀ ਅਗਲੇ ਓਵਰ ਵਿਚ ਆਊਟ ਹੋ ਗਈ। ਦੱਸ ਦਈਏ ਕਿ ਕਲਾਸ ਅਜਿਹੀ 10ਵੀਂ ਮਹਿਲਾ ਕ੍ਰਿਕਟਰ ਬਣ ਗਈ ਹੈ ਜਿਸ ਨੇ ਵਨ ਡੇ ਕ੍ਰਿਕਟ ਵਿਚ ਹੈਟ੍ਰਿਕ ਲਈ ਹੋਵੇ।
ਫਾਈਨਲ ਮੈਚ ਤੋਂ ਪਹਿਲਾਂ ਰੋਹਿਤ ਆਪਣੀ ਪਤਨੀ ਅਤੇ ਬੇਟੀ ਨਾਲ ਪਹੁੰਚੇ ਤਿਰੂਪਤੀ
NEXT STORY