ਨਵੀਂ ਦਿੱਲੀ (ਵਾਰਤਾ)- ਬੈਂਗਲੁਰੂ ਵਿਚ 12 ਅਤੇ 13 ਫਰਵਰੀ ਨੂੰ ਹੋਣ ਵਾਲੀ 2 ਦਿਨਾ ਮੇਗਾ ਨਿਲਾਮੀ ਵਿਚ ਕੁੱਲ 590 ਖਿਡਾਰੀਆਂ ਦੀ ਨਿਲਾਮੀ ਕੀਤੀ ਜਾਵੇਗੀ। 1217 ਖਿਡਾਰੀਆਂ ਨੇ ਆਪਣੇ ਨਾਮ ਦਰਜ ਕਰਵਾਏ ਸਨ, ਜਿਨ੍ਹਾਂ ਵਿਚੋਂ 590 ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਨਿਲਾਮੀ ਲਈ ਰਜਿਸਟਰਡ 590 ਖਿਡਾਰੀਆਂ ਵਿਚੋਂ 228 ਕੈਪਡ, 355 ਅਨਕੈਪਡ ਅਤੇ 7 ਐਸੋਸੀਏਟ ਨੇਸ਼ਨਜ਼ ਦੇ ਹਨ।
ਇਹ ਵੀ ਪੜ੍ਹੋ: IPL 2022 ਦੀ ਮੈਗਾ ਨਿਲਾਮੀ ’ਚ ਇਸ ਵਾਰ ਨਹੀਂ ਸ਼ਾਮਲ ਹੋਵੇਗੀ ਪ੍ਰੀਟੀ ਜ਼ਿੰਟਾ, ਜਾਣੋ ਵਜ੍ਹਾ
ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਪੈਟ ਕਮਿੰਸ, ਕਵਿੰਟਨ ਡੀ ਕਾਕ, ਸ਼ਿਖਰ ਧਵਨ, ਫਾਫ ਡੂ ਪਲੇਸਿਸ, ਸ਼੍ਰੇਅਸ ਅਈਅਰ, ਕਾਗਿਸੋ ਰਬਾਡਾ, ਮੁਹੰਮਦ ਸ਼ਮੀ ਅਤੇ ਡੇਵਿਡ ਵਾਰਨਰ ਵੱਡੀ ਨਿਲਾਮੀ ਦੀ ਸ਼ੁਰੂਆਤ ਲਈ (ਸਭ ਤੋਂ ਮਹੱਤਵਪੂਰਨ) ਸੈੱਟ ਦਾ ਹਿੱਸਾ ਹੋਣਗੇ। ਨਿਲਾਮੀ ਲਈ ਰਜਿਸਟਰਡ ਕੁੱਲ 590 ਖਿਡਾਰੀਆਂ ਵਿਚੋਂ 370 ਭਾਰਤੀ ਅਤੇ 220 ਵਿਦੇਸ਼ੀ ਖਿਡਾਰੀ ਹਨ।
ਇਹ ਵੀ ਪੜ੍ਹੋ: ਕੀਰੋਨ ਪੋਲਾਰਡ ਹੋਏ ਲਾਪਤਾ, ਡਵੇਨ ਬ੍ਰਾਵੋ ਨੇ ‘ਗੁੰਮਸ਼ੁਦਾ’ ਦਾ ਸਾਂਝਾ ਕੀਤਾ ਪੋਸਟਰ
ਇਸ ਵਾਰ ਕੁੱਲ 10 ਫਰੈਂਚਾਇਜ਼ੀ ਟੀਮਾਂ- ਚੇਨਈ ਸੁਪਰ ਕਿੰਗਜ਼, ਦਿੱਲੀ ਕੈਪੀਟਲਜ਼, ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟ ਰਾਈਡਰਜ਼, ਪੰਜਾਬ ਕਿੰਗਜ਼, ਰਾਜਸਥਾਨ ਰਾਇਲਜ਼, ਰਾਇਲ ਚੈਲੇਂਜਰਜ਼ ਬੈਂਗਲੁਰੂ, ਸਨਰਾਈਜ਼ਰਜ਼ ਹੈਦਰਾਬਾਦ, ਲਖਨਊ ਸੁਪਰ ਜਾਇੰਟਸ ਅਤੇ ਅਹਿਮਦਾਬਾਦ ਦੀ ਟੀਮ ਸ਼ਾਮਲ ਹੋਵੇਗੀ।
ਇਹ ਵੀ ਪੜ੍ਹੋ: ਭਾਰਤ ’ਚ ਵਧਦੇ ਵਿਵਾਦ ਦਰਮਿਆਨ ਫਰਾਂਸ ’ਚ ਖੇਡਾਂ ਦੌਰਾਨ ਹਿਜਾਬ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰੱਦ
ਆਈ.ਪੀ.ਐੱਲ ਟੀਮਾਂ ਕੋਲ ਬਚੇ ਹੋਏ ਖਿਡਾਰੀਆਂ ਅਤੇ ਪਰਸ ਦੀ ਸਥਿਤੀ
ਚੇਨਈ ਸੁਪਰ ਕਿੰਗਜ਼ ਦੇ ਪਰਸ 'ਚ 48 ਕਰੋੜ, ਦਿੱਲੀ ਕੈਪੀਟਲਜ਼ 'ਚ 47.5 ਕਰੋੜ, ਕੋਲਕਾਤਾ ਨਾਈਟ ਰਾਈਡਰਜ਼ 'ਚ 48 ਕਰੋੜ, ਲਖਨਊ ਸੁਪਰ ਜਾਇੰਟਸ 'ਚ 59 ਕਰੋੜ, ਮੁੰਬਈ ਇੰਡੀਅਨਜ਼ 'ਚ 48 ਕਰੋੜ, ਪੰਜਾਬ ਕਿੰਗਜ਼ ਦੇ ਪਰਸ 'ਚ 72 ਕਰੋੜ, ਰਾਜਸਥਾਨ ਰਾਇਲਜ਼ 'ਚ 62 ਕਰੋੜ ਰੁਪਏ ਹਨ। ਰਾਇਲ ਚੈਲੇਂਜਰਜ਼ ਬੰਗਲੌਰ ਕੋਲ 57 ਕਰੋੜ, ਸਨਰਾਈਜ਼ਰਜ਼ ਹੈਦਰਾਬਾਦ ਦੇ 68 ਕਰੋੜ ਅਤੇ ਗੁਜਰਾਤ ਟਾਈਟਨਸ ਕੋਲ 52 ਕਰੋੜ ਰੁਪਏ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਭਾਜਪਾ ’ਚ ਸ਼ਾਮਲ ਹੋਏ ਦਿ ਗ੍ਰੇਟ ਖਲੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਸਟਾ ਰੀਕਾ ਦੇ ਵਿਸ਼ਵ ਕੱਪ ਕੁਆਲੀਫਾਇਰ ਲਈ ਮਿਲੀ ਦਰਸ਼ਕਾ ਨੂੰ ਇਜਾਜ਼ਤ
NEXT STORY