ਦੁਬਈ- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਅਕਤੂਬਰ-ਨਵੰਬਰ ਵਿਚ ਆਯੋਜਿਤ ਹੋਣ ਵਾਲੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ 'ਚ ਸਾਰੇ ਸਟੇਡੀਅਮਾਂ 'ਤੇ 70 ਫੀਸਦੀ ਦਰਸ਼ਕਾਂ ਨੂੰ ਆਉਣ ਦੀ ਆਗਿਆ ਹੋਵੇਗੀ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ। ਆਈ. ਸੀ. ਸੀ. ਨੇ ਇਕ ਬਿਆਨ ਵਿਚ ਕਿਹਾ ਕਿ ਆਈ. ਸੀ. ਸੀ. ਅਤੇ ਟੂਰਨਾਮੈਂਟ ਦਾ ਮੇਜ਼ਬਾਨ ਬੀ. ਸੀ. ਸੀ. ਆਈ. ਨੇ ਮੇਜ਼ਬਾਨ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਤਾਂਕਿ ਦਰਸ਼ਕਾਂ ਦੇ ਸੁਰੱਖਿਅਤ ਮਾਹੌਲ 'ਚ ਸਵਾਗਤ ਕੀਤਾ ਜਾ ਸਕੇ। ਸਾਰੇ ਆਯੋਜਨ ਸਥਾਨਾਂ 'ਤੇ ਕੋਰੋਨਾ ਪ੍ਰੋਟੋਕਾਲ ਲਾਗੂ ਹੋਣਗੇ।
ਇਹ ਖ਼ਬਰ ਪੜ੍ਹੋ- ਫਰਾਂਸੀਸੀ ਫੁੱਟਬਾਲ ਲੀਗ : ਰੇਨੇਸ ਨੇ PSG ਨੂੰ 2-0 ਨਾਲ ਹਰਾਇਆ
ਆਈ. ਸੀ. ਸੀ. ਦੇ ਇਸ ਫੈਸਲੇ ਤੋਂ ਬਾਅਦ ਟੀ-20 ਵਿਸ਼ਵ ਕੱਪ ਦਰਸ਼ਕਾਂ ਦੀ ਭਾਗੀਦਾਰੀ ਦੇ ਲਿਹਾਜ਼ ਨਾਲ ਕੋਰੋਨਾ ਮਹਾਮਾਰੀ ਤੋਂ ਬਾਅਦ ਯੂ. ਏ. ਈ. ਵਿਚ ਸਭ ਤੋਂ ਵੱਡੇ ਪੈਮਾਨੇ 'ਤੇ ਆਯੋਜਿਤ ਹੋਣ ਵਾਲਾ ਟੂਰਨਾਮੈਂਟ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਜੂਨ ਵਿਚ ਯੂ. ਏ. ਈ. 'ਚ ਆਯੋਜਿਤ ਪੀ. ਐੱਸ. ਐੱਲ. (ਪਾਕਿਸਤਾਨ ਸੁਪਰ ਲੀਗ) ਦਾ ਦੂਜਾ ਹਿੱਸਾ ਦਰਸ਼ਕਾਂ ਦੀ ਗੈਰ-ਮੌਜੂਦਗੀ ਵਿਚ ਆਯੋਜਿਤ ਹੋਇਆ ਸੀ ਜਦਕਿ ਵਰਮਾਨ ਵਿਚ ਇੱਥੇ ਜਾਰੀ ਆਈ. ਪੀ. ਐੱਲ. 2021 'ਚ ਘੱਟ ਸਮਰੱਥਾ ਦੇ ਨਾਲ ਸਟੇਡੀਅਮਾਂ ਵਿਚ ਦਰਸ਼ਕਾਂ ਦੀ ਮੌਜੂਦਗੀ ਦਿਖ ਰਹੀ ਹੈ। ਜਿਵੇਂ ਕਿ ਪਹਿਲਾਂ ਖ਼ਬਰਾਂ ਚੱਲ ਰਹੀਆਂ ਸਨ ਕਿ ਆਈ. ਪੀ. ਐੱਲ. ਮੈਚਾਂ ਦੇ ਲਈ ਦਰਸ਼ਕਾਂ ਨੂੰ ਆਗਿਆ ਦੇਣਾ ਟੀ-20 ਵਿਸ਼ਵ ਕੱਪ ਦੇ ਲਈ ਸੰਯੁਕਤ ਅਰਬ ਅਮੀਰਾਤ 'ਚ ਸਥਾਨਕ ਸਰਕਾਰਾਂ, ਆਈ. ਸੀ. ਸੀ. ਅਤੇ ਬੀ. ਸੀ. ਸੀ. ਆਈ. ਦੇ ਲਈ ਇਕ ਤਰ੍ਹਾਂ ਦੀ ਡ੍ਰੈੱਸ ਰਿਹਰਸਲ ਵੀ ਹੈ।
ਇਹ ਖ਼ਬਰ ਪੜ੍ਹੋ- ਸਰਵਸ੍ਰੇਸ਼ਠ ਖਿਡਾਰੀ ਉਪਲੱਬਧ ਹੋਣ 'ਤੇ ਹੀ ਏਸ਼ੇਜ਼ ਖੇਡੇਗੀ ਇੰਗਲੈਂਡ ਟੀਮ
ਜ਼ਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ ਓਮਾਨ ਦੀ ਰਾਜਧਾਨੀ ਮਸਕਟ ਵਿਚ ਸ਼ੁਰੂ ਹੋਵੇਗਾ। ਇੱਥੇ ਕੁਆਲੀਫਾਇੰਗ ਦੌਰ ਦੇ ਮੁਕਾਬਲੇ ਖੇਡੇ ਜਾਣਗੇ, ਜਿਸ ਵਿਚ ਸਭ ਤੋਂ ਪਹਿਲਾਂ ਓਮਾਨ ਤੇ ਪਾਪੁਆ ਨਿਊ ਗਿਨੀ ਭਿੜਨਗੇ। ਇਸ ਦੌਰ ਨਾਲ ਚਾਰ ਟੀਮਾਂ ਮੁੱਖ ਮੁਕਾਬਲੇ ਭਾਵ ਸੁਪਰ ਅੱਠ ਵਿਚ ਸ਼ਾਮਲ ਹੋਣਗੀਆਂ, ਜੋ 23 ਅਕਤੂਬਰ ਤੋਂ ਸ਼ੁਰੂ ਹੋਵੇਗੀ। ਸੁਪਰ ਅੱਠ ਦਾ ਪਹਿਲਾ ਮੁਕਾਬਲਾ ਆਬੂ ਧਾਬੀ ਵਿਚ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਹੋਵੇਗਾ। ਦੁਬਈ ਵਿਚ 14 ਨਵੰਬਰ ਨੂੰ ਟੂਰਨਾਮੈਂਟ ਦਾ ਫਾਈਨਲ ਖੇਡਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL 2021 : ਡੈਥ ਓਵਰ ਦੇ ਤੀਜੇ ਸਰਵਸ੍ਰੇਸ਼ਠ ਗੇਂਦਬਾਜ਼ ਬਣੇ ਆਵੇਸ਼ ਖਾਨ, ਦੇਖੋ ਟਾਪ ਗੇਂਦਬਾਜ਼ਾਂ ਦੀ ਲਿਸਟ
NEXT STORY