ਪਾਇਲ (ਬਿੱਟੂ)- ਕਲਗੀਧਰ ਸਪੋਰਟਸ ਕਲੱਬ ਘੁਡਾਣੀ ਖੁਰਦ ਵਲੋਂ ਕਰਵਾਏ ਕਬੱਡੀ ਕੱਪ 'ਚ ਨੌਰਥ ਇੰਡੀਆ ਦੀਆਂ 8 ਅਕੈਡਮੀਆਂ ਦੇ ਖਿਡਾਰੀਆਂ ਵਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਅਵਜਿੰਦਰ ਸਿੰਘ ਕਾਲਾ ਘੁਡਾਣੀ ਪ੍ਰਧਾਨ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਖੇਡ ਮੇਲੇ ਸਮਾਜ 'ਚ ਸੱਭਿਆਚਾਰਕ ਸਾਂਝ ਬਣਾਈ ਰੱਖਣ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜ਼ਰੂਰੀ ਹਨ। ਰੁੜਕਾ ਕਲਾਂ ਦੀ ਟੀਮ ਨੂੰ ਹਰਾ ਕੇ ਰਾਇਲ ਕਿੰਗ ਯੂ. ਐੱਸ. ਏ. ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 1.50 ਲੱਖ ਦਾ ਨਕਦ ਇਨਾਮ ਤੇ ਸਨਮਾਨ-ਚਿੰਨ੍ਹ ਮੁੱਖ ਮਹਿਮਾਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਤੇ ਹੋਰ ਸਨਮਾਨਿਤ ਸ਼ਖਸੀਅਤਾਂ ਤੋਂ ਪ੍ਰਾਪਤ ਕੀਤਾ।
ਪ੍ਰਬੰਧਕਾਂ ਵਲੋਂ ਖੇਡ-ਪ੍ਰੇਮੀਆਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਕੱਪ 'ਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਵਿਧਾਇਕ ਗੁਰਪੀਤ ਸਿੰਘ ਜੀ. ਪੀ., ਸਰਪੰਚ ਕਮਲਜੀਤ ਸਿੰਘ, ਵਰਿੰਦਰ ਢਿੱਲੋਂ, ਸਮਾਜ ਸੇਵੀ ਇੰਜ. ਜਗਦੇਵ ਸਿੰਘ ਬੋਪਾਰਾਏ, ਸਰਪੰਚ ਇੰਦਰਜੀਤ ਸਿੰਘ ਬਰਮਾਲੀਪੁਰ, ਹਰਦੀਪ ਰੌਣੀ, ਪਿੰਦਰੀ ਸਹਾਰਨਮਾਜਰਾ, ਸ਼ਗਨ ਸਰਾਓ, ਪ੍ਰੋ. ਗੁਰਮੁੱਖ ਸਿੰਘ ਗੋਮੀ, ਰਾਜਵੀਰ ਸਿੰਘ ਰੁਬਲ, ਸਰਪੰਚ ਵਰਿੰਦਰਜੀਤ ਸਿੰਘ ਰੱਬੋਂ, ਸਰਬਜੀਤ ਸਿੰਘ ਸੀ. ਆਰ., ਲਖਵੀਰ ਸਿੰਘ ਘੁਡਾਣੀ, ਰਣਜੀਤ ਸਿੰਘ ਪੀ. ਏ. ਵਿਧਾਇਕ ਪਾਇਲ, ਸੰਮਤੀ ਮੈਂਬਰ ਸੁਖਪ੍ਰੀਤ ਸਿੰਘ ਕਰੌਦੀਆਂ, ਚੇਅਰਮੈਨ ਬੰਤ ਸਿੰਘ ਦੋਬੁਰਜੀ, ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਤੇ ਪ੍ਰਵਾਸੀ ਭਾਰਤੀ ਸ਼ਾਮਲ ਹੋਏ। ਪੰਜਾਬ ਦੇ ਨਾਮਵਰ ਕਲਾਕਾਰਾਂ ਵਲੋਂ ਦੇਰ ਰਾਤ ਤਕ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ।
ਉਥੇ ਪਹਿਲਾਂ ਪਹੁੰਚਣ ਨਾਲ ਮਿਲੇਗੀ ਮਦਦ : ਮਿਤਾਲੀ
NEXT STORY