ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਲਾ ਕੇ ਏ. ਆਈ. ਐੱਫ. ਐੱਫ. ਦੀਆਂ ਸਾਰੀਆਂ ਕਮੇਟੀਆਂ ਨੂੰ ਨਿਯਮਤ ਰੂਪ ਨਾਲ ਕੰਮਕਾਜ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮਹਾਸੰਘ ਦੇ ਬਿਆਨ ਅਨੁਸਾਰ ਇਸ ਨਾਲ ਪ੍ਰਫੁੱਲ ਪਟੇਲ ਏ. ਆਈ. ਐੱਫ. ਐੱਫ. ਦੇ ਮੁਖੀ ਦੇ ਰੂਪ ਵਿਚ ਕੰਮ ਕਰ ਸਕਣਗੇ। ਸੁਪਰੀਮ ਕੋਰਟ ਨੇ ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ. ਵਾਯ ਕੁਰੈਸ਼ੀ ਦੇ ਨਾਲ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਭਾਸਕਰ ਗਾਂਗੁਲੀ ਨੂੰ 8 ਹਫਤੇ ਦੇ ਅੰਦਰ ਏ. ਆਈ. ਐੱਫ. ਐੱਫ. ਸੰਵਿਧਾਨ ਦੀ ਰੂਪ-ਰੇਖਾ ਤਿਆਰ ਕਰਨ ਲਈ ਲੋਕਪਾਲ ਬਣਾਇਆ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਪਟੇਲ ਦੀ ਚੋਣ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਰਾਸ਼ਟਰੀ ਖੇਡ ਜ਼ਾਬਤੇ ਦੀ ਪਾਲਣਾ ਕੀਤੇ ਬਗੈਰ ਚੋਣਾਂ ਕਰਵਾਈਆਂ ਗਈਆਂ ਹਨ।
ਮਨੀਸ਼ ਤੇ ਅਨੁਪਮ ਬਣੇ ਰਾਸ਼ਟਰੀ ਅੰਡਰ-9 ਸ਼ਤਰੰਜ ਚੈਂਪੀਅਨ
NEXT STORY