ਨਵੀਂ ਦਿੱਲੀ (ਯੂ. ਐੱਨ. ਆਈ.)– ਮੌਜੂਦਾ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਨੇ ਸਿਲੇਸੀਆ ਪੜਾਅ ਤੋਂ ਬਾਅਦ ਜਾਰੀ ਤਾਜ਼ਾ ਸਟੈਂਡਿੰਗ ਦੇ ਅਨੁਸਾਰ ਸਵਿਟਜ਼ਰਲੈਂਡ ਦੇ ਜਿਊਰਿਖ ਵਿਚ ਹੋਣ ਵਾਲੀ ਡਾਈਮੰਡ ਲੀਗ 2025 ਫਾਈਨਲ ਵਿਚ ਪੁਰਸ਼ਾਂ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਲਈ ਕੁਆਲੀਫਾਈ ਕਰ ਲਿਆ ਹੈ।
ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ ਨੇ ਸਿਲੇਸੀਆ ਡਾਈਮੰਡ ਲੀਗ ਵਿਚ ਹਿੱਸਾ ਨਹੀਂ ਲਿਆ ਸੀ ਪਰ ਇਸ ਸਾਲ ਦੋ ਡਾਈਮੰਡ ਲੀਗ ਮੈਚਾਂ ਵਿਚੋਂ 15 ਅੰਕ ਹਾਸਲ ਕਰਨ ਦੇ ਨਾਲ ਉਹ 27 ਤੇ 28 ਅਗਸਤ ਨੂੰ ਸਵਿਟਜ਼ਰਲੈਂਡ ਵਿਚ ਹੋਣ ਵਾਲੇ ਗ੍ਰੈਂਡ ਫਾਈਨਲ ਲਈ ਪਹਿਲਾਂ ਹੀ ਸਥਾਨ ਬਣਾ ਚੁੱਕਾ ਹੈ। 2025 ਡਾਈਮੰਡ ਲੀਗ ਚੈਂਪੀਅਨ ਦਾ ਫੈਸਲਾ ਕਰਨ ਲਈ ਪੁਰਸ਼ਾਂ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ 28 ਅਗਸਤ ਨੂੰ ਆਯੋਜਿਤ ਕੀਤੀ ਜਾਵੇਗੀ। ਇਸ ਸੀਜ਼ਨ ਵਿਚ ਆਪਣੇ ਦੋ ਡਾਈਮੰਡ ਲੀਗ ਮੁਕਾਬਲਿਆਂ ਵਿਚ 27 ਸਾਲਾ ਭਾਰਤੀ ਐਥਲੀਟ ਨੇ ਪੈਰਿਸ ਪੜਾਅ ਵਿਚ 88.16 ਮੀਟਰ ਦੀ ਥ੍ਰੋਅ ਦੇ ਨਾਲ ਜਿੱਤ ਹਾਸਲ ਕੀਤੀ ਸੀ ਜਦਕਿ ਦੋਹਾ ਵਿਚ 90.23 ਮੀਟਰ ਦਾ ਰਾਸ਼ਟਰੀ ਰਿਕਾਰਡ ਤੋੜ ਕੇ ਤਮਗਾ ਜਿੱਤਿਆ ਸੀ।
ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਦਾ ਕਤਲ! ਜਾਣੋਂ ਵਾਇਰਲ ਵੀਡੀਓ ਦਾ ਸੱਚ
NEXT STORY