ਸ਼੍ਰੀਨਗਰ (ਭਾਸ਼ਾ)– ਜੰਮੂ-ਕਸ਼ਮੀਰ ਦੇ ਚੋਟੀ ਦੇ ਖਿਡਾਰੀਆਂ ਵਿਚ ਸ਼ਾਮਲ ਬਿਲਕਿਸ ਮੀਰ ਦਾ ਮੰਨਣਾ ਹੈ ਕਿ ਬਰਫ ਨਾਲ ਢਕੀਆਂ ਢਲਾਨਾਂ, ਗਲੇਸ਼ੀਅਰਾਂ ਤੋਂ ਨਿਕਲਣ ਵਾਲੀਆਂ ਨਦੀਆਂ ਤੇ ਖਿਡਾਰੀਆਂ ਦੀ ਨਵੀਂ ਪੀੜ੍ਹੀ ਨੂੰ ਦੇਖਦੇ ਹੋਏ ਸਰਦ ਰੁੱਤ ਖੇਡਾਂ ਤੇ ਪਾਣੀ ਦੀਆਂ ਖੇਡਾਂ ਵਿਚ ਰਾਜ ਦੇ ਖਿਡਾਰੀਆਂ ਕੋਲ ਦੇਸ਼ ਲਈ ਓਲੰਪਿਕ ਤਮਗਾ ਜਿੱਤਣ ਦੀ ਸਮਰੱਥਾ ਹੈ।
ਪੈਰਿਸ ਓਲੰਪਿਕ(2024) ਵਿਚ ਜਿਊਰੀ ਮੈਂਬਰ ਦੇ ਰੂਪ ਵਿਚ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਮੀਰ ਨੇ ਕਿਹਾ ਕਿ ਉਹ ਜੰਮੂ-ਕਸ਼ਮੀਰ ਤੇ ਦੇਸ਼ ਨੂੰ ਪੋਡੀਅਮ ਦੇ ਚੋਟੀ ਦੇ ਸਥਾਨ ’ਤੇ ਦੇਖਣਾ ਚਾਹੁੰਦੀ ਹੈ ਤੇ ਇਸ ਦਿਸ਼ਾ ਵਿਚ ਆਪਣੀ ਕੋਸ਼ਿਸ਼ ਜਾਰੀ ਰੱਖੇਗੀ।
ਸ਼੍ਰੀਨਗਰ ਦੀ ਇਸ 38 ਸਾਲਾ ਖਿਡਾਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਿਡਾਰੀਆਂ ਨਾਲ ਨਿਯਮਤ ਗੱਲਬਾਤ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਇਕ ਖਿਡਾਰੀ ਲਈ ਵੱਡਾ ਪਲ ਹੈ ਤੇ ਖੇਡ ਸੱਭਿਆਚਾਰ ਬਣਾਉਣ ਦੀ ਦਿਸ਼ਾ ਵਿਚ ਇਕ ਕਦਮ ਹੈ।
ਮੀਰ ਨੇ ਕਿਹਾ, ‘‘ਮੇਰਾ ਸੁਪਨਾ ਹੈ ਕਿ ਜੰਮੂ-ਕਸ਼ਮੀਰ ਤੇ ਦੇਸ਼ ਨੂੰ ਵਿਸ਼ਵ ਪੱਧਰੀ ਮੰਚ ’ਤੇ ਚੋਟੀ ਦੇ ਸਥਾਨ ’ਤੇ ਦੇਖਾਂ। ਜੰਮੂ-ਕਸ਼ਮੀਰ ਵਿਚ ਓਲੰਪਿਕ ਵਿਚ ਪਾਣੀ ਦੀਆਂ ਖੇਡਾਂ ਤੇ ਸਰਦ ਰੁੱਤ ਖੇਡਾਂ ਵਿਚ ਭਾਰਤ ਦੀ ਸਫਲਤਾਪੂਰਵਕ ਅਗਵਾਈ ਕਰਨ ਦੀ ਸਮਰੱਥਾ ਹੈ ਕਿਉਂਕਿ ਸਾਡੇ ਕੋਲ ਕੁਦਰਤੀ ਸਾਧਨ ਹੋਣ ਦੇ ਨਾਲ-ਨਾਲ ਲੋੜੀਂਦੀ ਪ੍ਰਤਿਭਾ ਵੀ ਹੈ ਜਿਸ ਨੂੰ ਸਿਰਫ ਨਿਖਾਰਨ ਦੀ ਲੋੜ ਹੈ।’’
ਕਯਾਕਿੰਗ ਤੇ ਕੈਨੋਇੰਗ ਦੀ ਪ੍ਰਸਿੱਧ ਖਿਡਾਰਨ ਰਹੀ ਮੀਰ ਨੇ ਕਿਹਾ ਕਿ ਉਸ ਨੇ ਉੱਤਰਾਖੰਡ, ਮੱਧ ਪ੍ਰਦੇਸ਼, ਮਣੀਪੁਰ ਤੇ ਦੇਸ਼ ਦੇ ਅੰਦਰ ਅਤੇ ਬਾਹਰ ਕਈ ਹੋਰ ਸਥਾਨਾਂ ’ਤੇ ਨੌਜਵਾਨ ਖਿਡਾਰੀਆਂ ਨੂੰ ਟ੍ਰੇਂਡ ਕੀਤਾ ਹੈ ਪਰ ‘ਸਾਡੇ ਬੱਚਿਆਂ (ਜੰਮੂ-ਕਸ਼ਮੀਰ ਦੇ ਖਿਡਾਰੀ) ਵਿਚ ਏਸ਼ੀਆਈ ਖੇਡਾਂ ਤੇ ਓਲੰਪਿਕ ਵਿਚ ਜਾਣ ਦੀ ਬਹੁਤ ਸਮਰੱਥਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਭਵਿੱਖ ਉੱਜਵਲ ਹੈ।’’
ਉਸ ਨੇ ਕਿਹਾ ਕਿ ਸਰਕਾਰ ਨੂੰ ਪ੍ਰਮੁੱਖ ਖਿਡਾਰੀਆਂ ਤੇ ਉਪਲੱਬਧੀ ਹਾਸਲ ਕਰਨ ਵਾਲਿਆਂ ਦੇ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਕੋਲ ਆਪਣੀ ਖੇਡ ਵਿਚ ਮਹਾਰਤ ਹੈ ਤੇ ਉਹ ਭਵਿੱਖ ਲਈ ਇਕ ਖਾਕਾ ਬਣਾਉਣ ਵਿਚ ਸਹਾਇਤਾ ਕਰ ਸਕਦੇ ਹਨ।ਉਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਇਕ ਬਿਲਕਿਸ ਮੀਰ ਦੀ ਬਜਾਏ, ਇੱਥੋਂ ਹਜ਼ਾਰਾਂ ਲੜਕੀਆਂ ਨਿਕਲਣਗੀਆਂ ਤੇ ਜੰਮੂ-ਕਸ਼ਮੀਰ ਤੇ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣਗੀਆਂ।’’ਮੀਰ ਹਾਲ ਹੀ ਵਿਚ ਤਦ ਸੁਰਖੀਆਂ ਵਿਚ ਆਈ ਸੀ ਜਦੋਂ ਉਸ ਨੇ ਭ੍ਰਿਸ਼ਟਾਚਾਰ ਰੋਕੂ ਬਿਊਰੋ ਵੱਲੋਂ ਦਾਇਰ ਇਕ ਐੱਫ. ਆਈ. ਆਰ. ਨੂੰ ਰੱਦ ਕਰਵਾਉਣ ਲਈ ਆਪਣੀ ਤਿੰਨ ਸਾਲ ਦੀ ਕਾਨੂੰਨੀ ਲੜਾਈ ਜਿੱਤੀ ਸੀ।ਜੰਮੂ-ਕਸ਼ਮੀਰ ਹਾਈ ਕੋਰਟ ਨੇ ਅਧਿਕਾਰੀਆਂ ਦੀ ਸਖਤ ਨਿਖੇਧੀ ਕਰਦੇ ਹੋਏ ਕਿਹਾ ਸੀ ਕਿ ਅਜਿਹਾ ਲੱਗਦਾ ਹੈ ਕਿ ਸੱਤਾ ਵਿਚ ਬੈਠੇ ਲੋਕ ਅਜਿਹੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ।
ਮੀਰ ਦੇ 28 ਸਾਲ ਦੇ ਸ਼ਾਨਦਾਰ ਕਰੀਅਰ ਦਾ ਆਗਾਜ਼ 8 ਸਾਲ ਦੀ ਉਮਰ ਵਿਚ ਸ਼ੁਰੂ ਹੋ ਗਿਆ ਸੀ। ਉਸ ਦੀਆਂ ਪ੍ਰਾਪਤੀਆਂ ਵਿਚ ਹੰਗਰੀ ਵਿਚ 2009 ਕੈਨੋਇੰਗ ਤੇ ਕਯਾਕਿੰਗ ਵਿਸ਼ਵ ਕੱਪ ਵਿਚ ਭਾਰਤ ਦੀ ਪ੍ਰਤੀਨਿਧਤਾ ਕਰ ਕੇ 8ਵਾਂ ਸਥਾਨ ਹਾਸਲ ਕਰਨਾ ਹੈ। ਉਸ ਨੇ ਕੈਨੋਇੰਗ ਤੇ ਕਯਾਕਿੰਗ ਨਾਲ ਜੁੜੀ ਭਾਰਤ ਦੀ ਉਮਰ ਵਰਗ ਤੋਂ ਲੈ ਕੇ ਸੀਨੀਅਰ ਟੀਮ ਤੱਕ ਨੂੰ ਕੋਚਿੰਗ ਦੇਣ ਦਾ ਤਜਰਬਾ ਹੈ। ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਖੇਡ ਨੂੰ ਉਚਿਤ ਮਹੱਤਵ ਦੇ ਰਹੇ ਹਨ, ਜਿਸ ਨਾਲ ਦੇਸ਼ ਵਿਚ ਇਕ ਖੇਡ-ਅਨੁਕੂਲ ਮਾਹੌਲ ਬਣਾਉਣ ਵਿਚ ਮਦਦ ਮਿਲ ਰਹੀ ਹੈ।ਮੀਰ ਨੇ ਕਿਹਾ, ‘‘ਖਿਡਾਰੀ ਭਾਵੇਂ ਹਾਰ ਜਾਣ ਜਾਂ ਿਜੱਤਣ, ਪ੍ਰਧਾਨ ਮੰਤਰੀ ਉਨ੍ਹਾਂ ਨਾਲ ਗੱਲਬਾਤ ਕਰਦੇ ਹਨ। ਇਹ ਇਕ ਖਿਡਾਰੀ ਲਈ ਬਹੁਤ ਵੱਡਾ ਪਲ ਹੈ।’’
ਉਸ ਨੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਿਕ ਉਸ ਸਮੇਂ ਖੇਡ ਉਪਕਰਣ ਹੋਣਾ ਵੀ ਇਕ ਸੁਪਨਾ ਸੀ ਪਰ ਹੁਣ ਸਰਕਾਰ ਖਿਡਾਰੀਆਂ ਦੀ ਕਾਫੀ ਮਦਦ ਕਰ ਰਹੀ ਹੈ। ਉਸ ਨੇ ਕਿਹਾ ਕਿ ਮੈਂ ਜਦੋਂ 1990 ਦੇ ਦਹਾਕੇ ਿਵਚ ਖੇਡ ਵਿਚ ਆਈ ਤਾਂ ਮੇਰਾ ਸੰਘਰਸ਼ ਮੇਰੇ ਘਰ ਦੇ ਦਰਵਾਜ਼ੇ ਤੋਂ ਹੀ ਸ਼ੁਰੂ ਹੋ ਗਿਆ ਸੀ। ਜਦੋਂ ਮੈਂ ਟ੍ਰੈਕਸੂਟ ਪਹਿਨਿਆ ਤਾਂ ਆਲੇ-ਦੁਆਲੇ ਦੇ ਲੋਕ ਉਸ ਨੂੰ ਗਲਤ ਨਜ਼ਰੀਏ ਨਾਲ ਦੇਖਦੇ ਸਨ ਤੇ ਉਨ੍ਹਾਂ ਦੇ ਵਿਚਾਰ ਸੀ ਕਿ ਮੇਰੀ ਵਜ੍ਹਾ ਨਾਲ ਹੋਰ ਲੜਕੀਆਂ ’ਤੇ ਬੁਰਾ ਅਸਰ ਪਵੇਗਾ।’
ਭਾਰਤ-ਇੰਗਲੈਂਡ ਦਾ ਚੌਥਾ ਟੈਸਟ ਡਰਾਅ, ਜਡੇਜਾ ਤੇ ਸੁੰਦਰ ਦਾ ਅਜੇਤੂ ਸੈਂਕੜਾ
NEXT STORY