ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਨਾਲ ਆਸਟਰੇਲੀਆ ਦੌਰੇ 'ਤੇ ਗਏ ਤੇਜ਼ ਗੇਂਦਬਾਜ਼ ਇਸ਼ਾਨ ਪੋਰੇਲ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਦੇ ਅਨੁਸਾਰ ਤੀਜੇ ਵਨ ਡੇ ਤੋਂ ਪਹਿਲਾਂ ਭਾਰਤੀ ਟੀਮ ਦੇ ਬੱਲੇਬਾਜ਼ਾਂ ਦੇ ਨਾਲ ਅਭਿਆਸ ਕਰ ਰਿਹਾ ਇਸ਼ਾਨ ਜ਼ਖਮੀ ਹੋ ਗਿਆ ਤੇ ਹੁਣ ਉਹ ਭਾਰਤ ਵਾਪਸ ਆ ਗਿਆ ਹੈ। ਬੰਗਾਲ ਦੇ ਤੇਜ਼ ਗੇਂਦਬਾਜ਼ ਇਸ਼ਾਨ ਪੋਰੇਲ ਨੂੰ ਨੈੱਟ ਸੈਸ਼ਨ ਦੌਰਾਨ ਪੈਰ ਦੀਆਂ ਮਾਂਸਪੇਸ਼ੀਆਂ 'ਚ ਸੱਟ ਲੱਗੀ ਤੇ ਬਾਅਦ 'ਚ ਆਸਟਰੇਲੀਆ ਦੌਰੇ ਤੋਂ ਵਾਪਸ ਭੇਜ ਦਿੱਤਾ ਗਿਆ ਹੈ।
ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੂਤਰ ਨੇ ਨਾ ਦੱਸਣ ਦੀ ਸ਼ਰਤ 'ਤੇ ਇਸ ਗੱਲ ਨੂੰ ਸ਼ੇਅਰ ਕੀਤਾ। ਇਸ਼ਾਨ ਪੋਰੇਲ ਦੀ ਪੈਰ ਦੀਆਂ ਮਾਂਸਪੇਸ਼ੀਆਂ 'ਚ ਸੱਟ ਲੱਗੀ ਹੈ ਤੇ ਉਹ ਭਾਰਤ ਜਾ ਚੁੱਕਿਆ ਹਨ। ਆਸਟਰੇਲੀਆ ਦੌਰੇ 'ਤੇ ਗਈ ਭਾਰਤੀ ਟੀਮ ਦੇ ਨਾਲ ਚੋਣਕਰਤਾਵਾਂ ਨੇ ਤਿੰਨ ਗੇਂਦਬਾਜ਼ਾਂ ਨੂੰ ਨੈੱਟ 'ਚ ਗੇਂਦਬਾਜ਼ੀ ਕਰਨ ਲਈ ਭੇਜਿਆ ਸੀ। ਟੀ ਨਟਰਾਜਨ, ਕਾਰਤਿਕ ਤਿਆਗੀ ਤੇ ਇਸ਼ਾਨ ਪੋਰੇਲ। ਕਮਲੇਸ਼ ਨਾਗਰਕੋਟੀ ਨੇ ਆਖਰੀ ਸਮੇਂ 'ਤੇ ਦੌਰੇ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ। ਆਸਟਰੇਲੀਆ ਦੌਰੇ 'ਤੇ ਖਾਣਾ ਖਾਣ ਤੋਂ ਪਹਿਲਾਂ ਇਸ਼ਾਨ ਨੇ ਟੀਮ ਦੇ ਬਾਕੀ ਖਿਡਾਰੀਆਂ ਦੇ ਨਾਲ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਉਸਦੇ ਨਾਲ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਤੇ ਗੇਂਦਬਾਜ਼ ਉਮੇਸ਼ ਯਾਦਵ ਨਜ਼ਰ ਆ ਰਹੇ ਹਨ।
ਨਿਊਜ਼ੀਲੈਂਡ ਗਈ ਪਾਕਿ ਕ੍ਰਿਕਟ ਟੀਮ ਦੇ 3 ਹੋਰ ਖਿਡਾਰੀ ਕੋਰੋਨਾ ਪਾਜ਼ੇਟਿਵ
NEXT STORY