ਕੋਲਕਾਤਾ— ਜ਼ਬਰਦਸਤ ਫਾਰਮ 'ਚ ਚੱਲ ਰਹੇ ਮਹਿੰਦਰ ਸਿੰਘ ਧੋਨੀ ਤੇ ਉਸ ਦੀ ਸਾਬਕਾ ਚੈਂਪੀਅਨ ਟੀਮ ਚੇਨਈ ਸੁਪਰ ਕਿੰਗਜ਼ ਨੂੰ ਐਤਵਾਰ ਈਡਨ ਗਾਰਡਨ ਵਿਚ ਹੋਣ ਵਾਲੇ ਆਈ. ਪੀ. ਐੱਲ.-12 ਦੇ ਮੁਕਾਬਲੇ ਵਿਚ ਰੋਕਣਾ ਕੋਲਕਾਤਾ ਨਾਈਟ ਰਾਈਡਰਜ਼ ਲਈ ਇਕ ਵੱਡੀ ਚੁਣੌਤੀ ਹੋਵੇਗੀ।
ਚੇਨਈ ਹੁਣ ਤਕ 7 ਮੈਚਾਂ ਵਿਚੋਂ 6 ਜਿੱਤ ਕੇ 12 ਅੰਕਾਂ ਨਾਲ ਅੰਕ ਸੂਚੀ ਵਿਚ ਸਭ ਤੋਂ ਉੱਪਰ ਹੈ, ਜਦਕਿ ਕੋਲਕਾਤਾ 7 ਮੈਚਾਂ ਵਿਚੋਂ 3 ਹਾਰ ਕੇ 8 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਕੋਲਕਾਤਾ ਨੂੰ ਸ਼ੁੱਕਰਵਾਰ ਆਪਣੇ ਹੀ ਮੈਦਾਨ ਵਿਚ ਦਿੱਲੀ ਕੈਪੀਟਲਸ ਹੱਥੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਚੇਨਈ ਨੇ ਇਸ ਤੋਂ ਇਕ ਦਿਨ ਪਹਿਲਾ ੰਜੈਪੁਰ ਵਿਚ ਰਾਜਸਥਾਨ ਰਾਇਲਜ਼ ਨੂੰ ਆਖਰੀ ਗੇਂਦ 'ਤੇ 4 ਵਿਕਟਾਂ ਨਾਲ ਹਰਾਇਆ ਸੀ। ਚੇਨਈ ਤੇ ਕੋਲਕਾਤਾ ਵਿਚਾਲੇ ਪਿਛਲੀ 9 ਅਪ੍ਰੈਲ ਨੂੰ ਚੇਨਈ ਵਿਚ ਮੁਕਾਬਲਾ ਹੋਇਆ ਸੀ, ਜਿਸ ਵਿਚ ਚੇਨਈ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਕੋਲਕਾਤਾ ਨੇ ਜੇਕਰ ਇਸ ਮੁਕਾਬਲੇ ਵਿਚ ਵਾਪਸੀ ਕਰਨੀ ਹੈ ਤਾਂ ਉਸ ਦੇ ਕਪਤਾਨ ਦਿਨੇਸ਼ ਕਾਰਤਿਕ ਨੂੰ ਚੇਨਈ ਦੇ ਚਲਾਕ ਕਪਤਾਨ ਧੋਨੀ ਦੀ ਹਰ ਚਾਲ ਦਾ ਜਵਾਬ ਦੇਣਾ ਪਵੇਗਾ।
ਗਾਮਾ ਰੇਕੇਵੇਕ ਓਪਨ 'ਚ ਤਾਨੀਆ ਮਹਿਲਾਵਾਂ 'ਚ ਸਭ ਤੋਂ ਅੱਗੇ
NEXT STORY