ਨਵੀਂ ਦਿੱਲੀ : ਵਿਸ਼ਵ ਕੱਪ 2019 ਲਈ ਭਾਰਤੀ ਟੀਮ ਦੀ ਨਵੀਂ ਜਰਸੀ ਲਾਂਚ ਕੀਤੀ ਗਈ ਹੈ। 1 ਮਾਰਚ ਨੂੰ ਬੀ. ਸੀ. ਸੀ. ਆਈ. ਵੱਲੋਂ ਲਾਂਚ ਕੀਤੀ ਇਸ ਜਰਸੀ ਨੂੰ ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ ਦੌਰਾਨ ਪਹਿਨ ਕੇ ਮੈਦਾਨ 'ਤੇ ਉਤਰੇਗੀ। ਨਵੀਂ ਜਰਸੀ ਦੇ ਲਾਂਚ ਦੇ ਮੌਕੇ 'ਤੇ ਸਾਰੇ ਭਾਰਤੀ ਖਿਡਾਰੀ ਮੌਜੂਦ ਸਨ। ਦਸ ਦਈਏ ਕਿ ਵਿਸ਼ਵ ਕੱਪ ਲਈ ਬਣਾਈ ਇਸ ਜਰਸੀ 'ਤੇ ਜਦੋਂ ਭਾਰਤੀ ਟੀਮ ਨੇ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ ਉਸ ਦੀ ਤਾਰੀਖ ਲਿੱਖੀ ਗਈ ਹੈ।

ਜਰਸੀ ਲਾਂਚ ਦੇ ਮੌਕੇ 'ਤੇ ਧੋਨੀ ਅਤੇ ਕੋਹਲੀ ਵੀ ਮੌਜੂਦ ਰਹੇ। ਇੰਨਾ ਹੀ ਨਹੀਂ ਨੌਜਵਾਨ ਪ੍ਰਿਥਵੀ ਸ਼ਾਹ, ਰਹਾਨੇ ਅਤੇ ਹਰਮਨਪ੍ਰੀਤ ਕੌਰ ਵੀ ਇਸ ਮੌਕੇ 'ਤੇ ਮੌਜੂਦ ਰਹੇ। ਵਿਸ਼ਵ ਕੱਪ ਦਾ ਆਗਾਜ਼ 30 ਮਈ ਤੋਂ ਹੋਣ ਵਾਲਾ ਹੈ। ਹਰ ਕਿਸੇ ਨੂੰ ਉਮੀਦ ਹੈ ਕਿ ਇਸ ਵਾਰ ਵੀ ਭਾਰਤੀ ਟੀਮ ਵਿਸ਼ਵ ਕੱਪ ਦਾ ਖਿਤਾਬ ਜਿੱਤਣ 'ਚ ਸਫਲ ਰਹੇਗੀ। ਭਾਰਤ ਨੇ ਸਾਲ 1983 ਅਤੇ 2011 ਵਿਚ 50 ਓਵਰਾਂ ਵਾਲੇ ਵਿਸ਼ਵ ਕੱਪ ਦੇ ਖਿਤਾਬ ਜਿੱਤਣ 'ਚ ਸਫਲਤਾ ਹਾਸਲ ਕੀਤੀ ਸੀ ਤਾਂ ਉੱਥੇ ਹੀ ਦੂਜੇ ਪਾਸੇ 2007 ਟੀ-20 ਵਿਸ਼ਵ ਕੱਪ ਵੀ ਭਾਰਤ ਨੇ ਹੀ ਜਿੱਤ ਕੇ ਇਤਿਹਾਸ ਰੱਚਿਆ ਸੀ।

ਚਰਚਿਲ ਨੇ ਚੇਨਈ ਐੱਫ.ਸੀ. ਨੂੰ 3-2 ਨਾਲ ਹਰਾਇਆ
NEXT STORY