ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਕ੍ਰਿਕਟਰ ਆਕਾਸ਼ ਚੋਪੜਾ ਨੇ ਭਾਰਤ 'ਚ 5 ਅਕਤੂਬਰ ਤੋਂ ਹੋਣ ਵਾਲੇ ਆਗਾਮੀ ਵਨਡੇ ਵਿਸ਼ਵ ਕੱਪ 2023 ਲਈ ਭਾਰਤ ਲਈ ਆਪਣੀ ਸਰਵੋਤਮ ਪਲੇਇੰਗ ਇਲੈਵਨ ਦੀ ਚੋਣ ਕੀਤੀ ਹੈ। 45 ਸਾਲਾਂ ਚੋਪੜਾ ਨੇ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਪਲੇਇੰਗ ਇਲੈਵਨ 'ਚ ਰੱਖਣ ਦੀ ਬਜਾਏ ਤੀਜੇ ਓਪਨਿੰਗ ਵਿਕਲਪ ਵਜੋਂ ਲਿਆਉਣ ਦਾ ਸੁਝਾਅ ਦਿੱਤਾ। ਇਸ ਦੇ ਨਾਲ ਹੀ ਧਮਾਕੇਦਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਵੀ ਪਲੇਇੰਗ ਇਲੈਵਨ ਤੋਂ ਬਾਹਰ ਕਰ ਦਿੱਤਾ ਗਿਆ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੋ ਸ਼ੁਰੂਆਤੀ ਸਥਾਨ 'ਤੇ ਹਨ। ਭਾਰਤੀ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਚੋਣ ਦੀ ਦੌੜ ਤੋਂ ਬਾਹਰ ਹੈ ਕਿਉਂਕਿ ਉਹ 30 ਦਸੰਬਰ 2022 ਨੂੰ ਇੱਕ ਭਿਆਨਕ ਕਾਰ ਹਾਦਸੇ ਦੌਰਾਨ ਲੱਗੀ ਸੱਟ ਤੋਂ ਠੀਕ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪੀਵੀ ਸਿੰਧੂ ਨੇ ਹਾਸਲ ਕੀਤੀ ਸਭ ਤੋਂ ਖਰਾਬ ਰੈਂਕਿੰਗ, ਹੋਇਆ ਤਗੜਾ ਨੁਕਸਾਨ
ਚੋਪੜਾ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, "ਇਹ ਬਹੁਤ ਹੀ ਸਧਾਰਨ ਹੈ। ਰੋਹਿਤ ਸ਼ਰਮਾ ਸ਼ੁਭਮਨ ਗਿੱਲ ਨਾਲ ਓਪਨਿੰਗ ਕਰਨਗੇ। ਵਿਰਾਟ ਕੋਹਲੀ ਉੱਥੇ ਹਨ ਕਿਉਂਕਿ ਰਿਸ਼ਭ ਪੰਤ ਨਹੀਂ ਹਨ, ਮੈਂ ਸ਼੍ਰੇਅਸ ਅਈਅਰ, ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜਾ ਨਾਲ ਜਾ ਰਿਹਾ ਹਾਂ।" ਹਾਰਦਿਕ ਪੰਡਯਾ ਇਸ 'ਚ ਕੋਈ ਸ਼ੱਕ ਨਹੀਂ। ਉਹ ਉੱਥੇ ਹੋਵੇਗਾ। ਮੈਂ ਇਸ ਸਮੇਂ ਈਸ਼ਾਨ ਕਿਸ਼ਨ ਨੂੰ ਮੱਧਕ੍ਰਮ ਦੇ ਵਿਕਲਪ ਵਜੋਂ ਨਹੀਂ ਦੇਖਦਾ। ਉਹ ਕੀਪਰ-ਬੱਲੇਬਾਜ਼ ਦੇ ਤੌਰ 'ਤੇ ਤੀਜਾ ਓਪਨਿੰਗ ਵਿਕਲਪ ਹੋ ਸਕਦੇ ਹਨ। ਤੁਹਾਨੂੰ ਖੱਬੇ ਹੱਥ ਦੇ ਬੱਲੇਬਾਜ਼ ਦੀ ਜ਼ਰੂਰਤ ਹੈ ਅਤੇ ਉਸ ਕੋਲ ਵਨਡੇ ਵਿੱਚ ਦੋਹਰਾ ਸੈਂਕੜਾ ਵੀ ਹੈ।
ਗੇਂਦਬਾਜ਼ੀ ਵਿਭਾਗ ਬਾਰੇ ਗੱਲ ਕਰਦਿਆਂ ਸਾਬਕਾ ਸਲਾਮੀ ਬੱਲੇਬਾਜ਼ ਨੇ ਕਿਹਾ ਕਿ ਕੁਲਦੀਪ ਯਾਦਵ ਦੇ ਨਾਲ ਰਿਸਟ ਸਪਿਨਰ ਯੁਜਵੇਂਦਰ ਚਾਹਲ ਨੂੰ ਵੀ ਉੱਥੇ ਹੋਣਾ ਚਾਹੀਦਾ ਹੈ। ਚੋਪੜਾ ਨੇ ਕਿਹਾ, ''ਗੇਂਦਬਾਜ਼ੀ 'ਚ ਮੁਹੰਮਦ ਸਿਰਾਜ, ਮੁਹੰਮਦ ਸ਼ਮੀ ਅਤੇ ਫਿਰ ਮੈਂ ਯੁਜਵਿੰਦਰ ਚਾਹਲ ਨੂੰ ਦੇਖਾਂਗਾ। ਮੈਂ ਕੁਲਦੀਪ ਯਾਦਵ ਬਾਰੇ ਵੀ ਸੋਚਾਂਗਾ। ਮੈਂ ਫਿਲਹਾਲ ਆਪਣੀ ਟੀਮ ਦਾ ਫ਼ੈਸਲਾ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਜਸਪ੍ਰੀਤ ਬੁਮਰਾਹ, ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਦੀ ਫਿਟਨੈੱਸ ਦਾ ਇੰਤਜ਼ਾਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ- BAN vs IND: ਸ਼ੀਰੀਜ਼ ਬਚਾਉਣ ਉਤਰੇਗੀ ਭਾਰਤੀ ਮਹਿਲਾ ਟੀਮ, ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ
ਜਸਪ੍ਰੀਤ ਬੁਮਰਾਹ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਦੇ ਸੰਕੇਤ ਦਿੱਤੇ
ਇਸ ਦੌਰਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੋਂ ਵੀ ਆਇਰਲੈਂਡ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ 'ਚ ਵਾਪਸੀ ਦੀ ਉਮੀਦ ਹੈ। 29 ਸਾਲਾਂ ਨੇ ਮੰਗਲਵਾਰ 18 ਜੁਲਾਈ ਨੂੰ ਐੱਨ.ਸੀ.ਏ. 'ਚ ਅਭਿਆਸ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤੀ। ਵੀਡੀਓ 'ਚ ਉਸ ਦੀਆਂ ਸਖ਼ਤ ਸਿਖਲਾਈ ਅਤੇ ਮੈਚ ਲਈ ਤਿਆਰ ਹੋਣ ਦੀਆਂ ਤਸਵੀਰਾਂ ਸਨ। ਬੁਮਰਾਹ ਸਤੰਬਰ 2022 ਤੋਂ ਬਾਅਦ ਤੋਂ ਐਕਸ਼ਨ ਤੋਂ ਬਾਹਰ ਹਨ, ਜਦੋਂ ਉਨ੍ਹਾਂ ਨੇ ਆਖਰੀ ਵਾਰ ਆਸਟ੍ਰੇਲੀਆ ਖ਼ਿਲਾਫ਼ ਟੀ-20 ਮੈਚ ਖੇਡਿਆ ਸੀ। ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਅਨੁਭਵੀ ਤੇਜ਼ ਗੇਂਦਬਾਜ਼ ਜਲਦੀ ਹੀ ਮੈਦਾਨ 'ਤੇ ਵਾਪਸੀ ਕਰਨਗੇ ਅਤੇ ਵਿਸ਼ਵ ਕੱਪ ਲਈ ਤਿਆਰ ਹੋਣਗੇ।
ਵਿਸ਼ਵ ਕੱਪ ਲਈ ਆਕਾਸ਼ ਚੋਪੜਾ ਦੀ ਸੰਭਾਵਿਤ ਪਲੇਇੰਗ 11
ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਰਵਿੰਦਰ ਜਡੇਜਾ, ਹਾਰਦਿਕ ਪੰਡਯਾ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਯੁਜਵਿੰਦਰ ਚਾਹਲ, ਕੁਲਦੀਪ ਯਾਦਵ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ ਦੀਆਂ ਪੇਂਡੂ ਤੇ ਸ਼ਹਿਰੀ ਓਲੰਪਿਕ ਖੇਡਾਂ ਲਈ 56 ਲੱਖ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ
NEXT STORY