ਕਰਾਚੀ— ਮੁਹੰਮਦ ਆਮਿਰ ਦੀ ਵਿਸ਼ਵ ਕੱਪ ਲਈ ਚੋਣ 'ਤੇ ਸ਼ਸ਼ੋਪੰਜ ਦੀ ਸਥਿਤੀ ਬਣ ਗਈ ਹੈ ਕਿਉਂਕਿ ਕਪਤਾਨ ਸਰਫਰਾਜ਼ ਅਹਿਮਦ ਨੇ ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਦੇ ਵਨ ਡੇ ਕੌਮਾਂਤਰੀ ਮੈਚਾਂ ਵਿਚ ਵਿਕਟਾਂ ਨਾ ਲੈਣ ਲਈ ਚਿੰਤਾ ਪ੍ਰਗਟ ਕੀਤੀ ਹੈ। ਸਰਫਰਾਜ਼ ਨੇ ਇਥੇ ਕਿਹਾ, ''ਜਦੋਂ ਤੁਹਾਡਾ ਮੁੱਖ ਗੇਂਦਬਾਜ਼ ਲਗਾਤਾਰ ਵਿਕਟਾਂ ਨਹੀਂ ਲੈ ਰਿਹਾ ਤਾਂ ਨਿਸ਼ਚਿਤ ਤੌਰ 'ਤੇ ਇਹ ਕਪਤਾਨ ਲਈ ਚਿੰਤਾ ਦੀ ਗੱਲ ਹੈ।'' ਓਵਲ 'ਚ 2017 ਚੈਂਪੀਅਨਸ ਟਰਾਫੀ ਫਾਈਨਲ 'ਚ ਆਮਿਰ ਨੇ ਟੀਮ ਦੀ ਜਿੱਤ 'ਚ 16 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ ਸਨ ਪਰ ਇਸ 26 ਸਾਲਾ ਦੇ ਕ੍ਰਿਕਟਰ ਨੇ ਉਦੋਂ ਤੋਂ 14 ਵਨ ਡੇ ਮੈਚਾਂ 'ਚ ਇਕ ਤੋਂ ਜ਼ਿਆਦਾ ਵਿਕਟ ਹਾਸਲ ਨਹੀਂ ਕੀਤੀ ਹਨ ਤੇ ਇਨ੍ਹਾਂ 9 ਮੈਚਾਂ 'ਚੋਂ ਇਕ ਵੀ ਵਿਕਟ ਹਾਸਲ ਨਹੀਂ ਕਰ ਸਕਿਆ।
ਚੋਣਕਰਤਾ 18 ਅਪ੍ਰੈਲ ਨੂੰ ਵਿਸ਼ਵ ਕੱਪ ਦੇ ਲਈ ਪਾਕਿਸਤਾਨੀ ਟੀਮ ਦਾ ਐਲਾਨ ਕਰੇਗੀ ਤੇ ਸੂਤਰਾਂ ਦਾ ਕਹਿਣਾ ਹੈ ਕਿ ਉਹ 23 ਅਪ੍ਰੈਲ ਨੂੰ ਇੰਗਲੈਂਡ ਜਾਣ ਦੇ ਲਈ 17 ਤੋਂ 18 ਖਿਡਾਰੀਆਂ ਦੇ ਨਾਂ ਦਾ ਐਲਾਨ ਕਰੇਗੀ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਇੰਗਲੈਂਡ ਦੇ ਵਿਰੁੱਧ 5 ਮੈਚਾਂ ਦੀ ਵਨ ਡੇ ਸੀਰੀਜ਼ ਖੇਡਣੀ ਹੈ, ਇਸ ਤੋਂ ਇਲਾਵਾ ਮਈ 'ਚ ਕੁਝ ਇੰਗਲਿਸ਼ ਕਾਊਂਟੀ ਟੀਮਾਂ ਵਿਰੁੱਧ ਵੀ ਕੁਝ ਮੈਚ ਹਨ। ਹਰ ਦੇਸ਼ 23 ਮਈ ਤੱਕ ਵਿਸ਼ਵ ਦੇ ਲਈ 15 ਮੈਂਬਰੀ ਟੀਮ ਦੀ ਲਗਭਗ ਚੋਣ ਹੋ ਚੁੱਕੀ ਹੋਵੇਗੀ ਤਾਂ ਚੋਣਕਰਤਾ ਸ਼ਾਇਦ ਆਮਿਰ 'ਤੇ ਫੈਸਲਾ ਕਰਨ ਤੋਂ ਪਹਿਲਾਂ ਉਸਦਾ ਪ੍ਰਦਰਸ਼ਨ ਦੇਖੇਗੀ।
ਯੂਵੈਂਟਸ ਸੀਰੀ-ਏ ਖਿਤਾਬ ਜਿੱਤਣ ਦੇ ਨੇੜੇ
NEXT STORY