ਬੈਂਗਲੁਰੂ, (ਭਾਸ਼ਾ)– ਆਮਿਰ ਅਲੀ ਨੂੰ 19 ਅਕਤੂਬਰ ਤੋਂ ਮਲੇਸ਼ੀਆ ਵਿਚ ਸ਼ੁਰੂ ਹੋਣ ਵਾਲੇ ਸੁਲਤਾਨ ਜੋਹੋਰ ਕੱਪ ਲਈ 18 ਮੈਂਬਰੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਤੇ ਰੋਹਿਤ ਉਪ ਕਪਤਾਨ ਹੋਵੇਗਾ ਜਦਕਿ ਮਹਾਨ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਦਾ ਮੁੱਖ ਕੋਚ ਦੇ ਤੌਰ ’ਤੇ ਇਹ ਪਹਿਲਾ ਦੌਰਾ ਹੋਵੇਗਾ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 19 ਅਕਤੂਬਰ ਨੂੰ ਜਾਪਾਨ ਵਿਰੁੱਧ ਕਰੇਗਾ। ਇਸ ਤੋਂ ਬਾਅਦ ਟੀਮ ਦਾ ਸਾਹਮਣਾ ਬ੍ਰਿਟੇਨ (20 ਅਕਤੂਬਰ), ਮੇਜ਼ਬਾਨ ਮਲੇਸ਼ੀਆ (22 ਅਕਤੂਬਰ), ਆਸਟ੍ਰੇਲੀਆ (23 ਅਕਤੂਬਰ) ਤੇ ਨਿਊਜ਼ੀਲੈਂਡ (25 ਅਕਤੂਬਰ) ਨਾਲ ਹੋਵੇਗਾ।
ਚੋਟੀ ਦੀਆਂ ਦੋ ਟੀਮਾਂ 26 ਅਕਤੂਬਰ ਨੂੰ ਹੋਣ ਵਾਲੇ ਫਾਈਨਲ ਵਿਚ ਪਹੁੰਚਣਗੀਆਂ। ਡਿਫੈਂਡਰ ਆਮਿਰ ਅਲੀ ਤੇ ਫਾਰਵਰਡ ਗੁਰਜੀਤ ਸਿੰਘ ਉਸ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੇ ਚੀਨ ਦੇ ਮੋਕੀ ਵਿਚ ਏਸ਼ੀਆਈ ਚੈਂਪੀਅਨਜ਼ ਟਰਾਫੀ ਵਿਚ ਆਪਣਾ ਖਿਤਾਬ ਬਰਕਰਾਰ ਰੱਖਿਆ ਸੀ।
ਕਪਤਾਨ ਅਲੀ ਨੇ ਹਾਕੀ ਇੰਡੀਅਾ ਦੇ ਬਿਆਨ ਵਿਚ ਕਿਹਾ, ‘‘ਸੁਲਤਾਨ ਜੋਹੋਰ ਕੱਪ ਹਮੇਸ਼ਾ ਦੀ ਤਰ੍ਹਾਂ ਸਾਡੇ ਕੈਲੰਡਰ ਵਿਚ ਇਕ ਮਹੱਤਵਪੂਰਨ ਟੂਰਨਾਮੈਂਟ ਹੈ। ਇਹ ਟੂਰਨਾਮੈਂਟ ਇਸ ਸਾਲ ਨਵੰਬਰ ਵਿਚ ਹੋਣ ਵਾਲੇ ਪੁਰਸ਼ ਜੂਨੀਅਰ ਏਸ਼ੀਆ ਕੱਪ ਮਸਕਟ-2024 ਤੋਂ ਪਹਿਲਾਂ ਟੀਮ ਲਈ ਪ੍ਰੀਖਿਆ ਦੇ ਤੌਰ ’ਤੇ ਕੰਮ ਕਰੇਗਾ।’’
ਉਸ ਨੇ ਕਿਹਾ, ‘‘ਸਾਰੇ ਖਿਡਾਰੀ ਮਲੇਸ਼ੀਆ ਵਿਚ ਬਿਹਤਰੀਨ ਹਾਕੀ ਮੈਚ ਖੇਡਣ ਲਈ ਉਤਸ਼ਾਹਿਤ ਹਨ।’’
ਟੀਮ ਇਸ ਤਰ੍ਹਾਂ ਹੈ-
ਗੋਲਕੀਪਰ : ਬਿਕ੍ਰਮਜੀਤ ਸਿੰਘ, ਅਲੀ ਖਾਨ।
ਡਿਫੈਂਡਰ : ਆਮਿਰ ਅਲੀ (ਕਪਤਾਨ), ਤਲੇਮ ਪ੍ਰਿਯੋਬਾਰਤਾ, ਸ਼ਾਰਦਾਨੰਦ ਤਿਵਾੜੀ, ਸੁਖਵਿੰਦਰ, ਅਨਮੋਲ ਇੱਕਾ, ਰੋਹਿਤ (ਉਪ ਕਪਤਾਨ)।
ਮਿ਼ਡਫੀਲਡਰ : ਅੰਕਿਤ ਪਾਲ, ਮਨਮੀਤ ਸਿੰਘ, ਰੋਸਨ ਕੁਜੂਰ, ਮੁਕੇਸ਼ ਟੋਪੋ, ਚੰਦਨ ਯਾਦਵ।
ਫਾਰਵਰਡ : ਗੁਰਜੋਤ ਸਿੰਘ, ਸੌਰਭ ਆਨੰਦ ਕੁਸ਼ਵਾਹਾ, ਦਿਲਰਾਜ ਸਿੰਘ, ਅਰਸ਼ਦੀਪ ਸਿੰਘ, ਮੁਹੰਮਦ ਕੌਨੈਨ ਡੈਡ।
IND vs BAN : ਹਾਰਦਿਕ ਪੰਡਯਾ ਨੇ ਪਹਿਲੇ ਟੀ-20 'ਚ ਬਣਾਏ ਦੋ ਖਾਸ ਰਿਕਾਰਡ, ਵਿਰਾਟ ਕੋਹਲੀ ਨੂੰ ਛੱਡਿਆ ਪਿੱਛੇ
NEXT STORY