ਕਰਾਚੀ– ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਇੰਗਲੈਂਡ ਦੌਰੇ 'ਤੇ ਖੇਡੀ ਜਾਣ ਵਾਲੀ ਟੀ-20 ਲੜੀ ਲਈ ਖੁਦ ਨੂੰ ਉਪਲਬੱਧ ਦੱਸਿਆ ਹੈ, ਜਿਹੜਾ ਟੀਮ ਵਿਚ ਹੈਰਿਸ ਰਾਊਫ ਦੀ ਜਗ੍ਹਾ ਲੈ ਸਕਦਾ ਹੈ। ਇਹ ਤੇਜ਼ ਗੇਂਦਬਾਜ਼ ਆਪਣੇ ਦੂਜੇ ਬੱਚੇ ਦੇ ਜਨਮ ਦੇ ਕਾਰਣ ਦੌਰੇ ਤੋਂ ਹਟ ਗਿਆ ਸੀ। ਰਿਪੋਰਟਸ ਦੇ ਅਨੁਸਾਰ ਆਮਿਰ ਨੇ ਖੁਦ ਨੂੰ ਟੀਮ ਦੇ ਲਈ ਉਪਲੱਬਧ ਦੱਸਿਆ। ਹਾਲਾਂਕਿ ਇੰਗਲੈਂਡ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਕੋਵਿਡ-19 ਦੀਆਂ ਰਿਪੋਰਟਾਂ ਨੈਗੇਟਿਵ ਆਉਣੀਆਂ ਚਾਹੀਦੀਆਂ ਹਨ। ਖਬਰ ਮੁਤਾਬਕ ਸੋਮਵਾਰ ਨੂੰ ਆਮਿਰ ਦਾ ਕੋਵਿਡ-19 ਟੈਸਟ ਹੋਇਆ ਤੇ ਉਸਦਾ ਦੂਜਾ ਟੈਸਟ 2 ਦਿਨਾਂ ਬਾਅਦ ਹੋਵੇਗਾ। ਜੇਕਰ ਉਹ ਜਾਂਚ ਵਿਚ ਨੈਗੇਟਿਵ ਆਇਆ ਤਾਂ 28 ਅਗਸਤ ਤੋਂ ਮਾਨਚੈਸਟਰ ਵਿਚ ਇੰਗਲੈਂਡ ਿਵਰੁੱਧ ਸ਼ੁਰੂ ਹੋ ਰਹੀ 3 ਮੈਚਾਂ ਦੀ ਲੜੀ ਵਿਚ ਟੀਮ ਦਾ ਹਿੱਸਾ ਹੋ ਸਕਦਾ ਹੈ।
ਰਿਸ਼ਭ ਪੰਤ ਤੋਂ ਕਾਫੀ ਪ੍ਰਭਾਵਿਤ ਹੈ ਗ੍ਰੀਮ ਸਵਾਨ
NEXT STORY